ਵੱਡੀ ਖਬਰ : ਪੰਜਾਬ 'ਚ ਕੋਰੋਨਾ ਦਾ ਕਹਿਰ, ਲੁਧਿਆਣਾ ਕਾਨੂੰਗੋ ਦੀ ਕੋਰੋਨਾ ਕਾਰਨ ਮੌਤ

04/17/2020 9:33:31 PM

ਲੁਧਿਆਣਾ (ਸਹਿਗਲ) : ਜ਼ਿਲੇ ਦੇ ਪਾਇਲ ਸ਼ਹਿਰ ਦੇ ਰਹਿਣ ਵਾਲੇ 58 ਸਾਲਾ ਮਾਲ ਵਿਭਾਗ ਦਾ ਕਾਨੂੰਗੋ ਗੁਰਮੇਲ ਸਿੰਘ ਜੋ ਕਿ ਕੋਰੋਨਾ ਪਾਜ਼ੇਟਿਵ ਸੀ ਦੀ ਅੱਜ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਇਹ ਪੰਜਾਬ ਵਿਚ 15ਵੀਂ ਮੌਤ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਮੇਲ ਸਿੰਘ ਪਾਇਲ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਉਹ ਘਰ ਵਿਚ ਹੀ ਸੀ। ਪਰਿਵਾਰ ਮੁਤਾਬਕ 10 ਅਪ੍ਰੈਲ ਤੋਂ ਉਨ੍ਹਾਂ ਦੀ ਸਿਹਤ ਕੁਝ ਖਰਾਬ ਚੱਲ ਰਹੀ ਸੀ, ਜਿਸ ਕਾਰਨ 14 ਅਪ੍ਰੈਲ ਨੂੰ ਉਹ ਹਸਪਤਾਲ ਵਿਚ ਭਰਤੀ ਹੋ ਗਏ। ਜਿਸ ਦੀ ਅੱਜ ਮੌਤ ਹੋ ਗਈ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗੁਰਮੇਲ ਸਿੰਘ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਉਹ ਕਈ ਦਿਨ ਘਰ ਰਹੇ। ਗੁਰਮੇਲ ਸਿੰਘ ਦੀ ਮੌਤ ਦੀ ਖਬਰ ਦੀ ਪੁਸ਼ਟੀ ਸਿਹਤ ਵਿਭਾਗ ਅਤੇ ਹਸਪਤਾਲ ਪ੍ਰਬੰਧਨ ਵਲੋਂ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ : ਆਈਸੋਲੇਸ਼ਨ ਵਾਰਡ 'ਚ ਦਾਖਲ ਪਠਾਨਕੋਟ ਦੀ ਮਹਿਲਾ ਦੀ ਮੌਤ 

ਪੰਜਾਬ 'ਚ ਕੋਰੋਨਾ ਨਾਲ 206 ਲੋਕ ਪੀੜਤ, 15 ਮੌਤਾਂ
ਜ਼ਿਕਰਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ 206 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ਜ਼ਿਲੇ ਤੋਂ 56, ਨਵਾਂਸ਼ਹਿਰ 'ਚ 19, ਪਠਾਨਕੋਟ ਤੋਂ 24, ਜਲੰਧਰ ਤੋਂ 35, ਹੁਸ਼ਿਆਰਪੁਰ ਤੋਂ 7, ਮਾਨਸਾ 11, ਅੰਮ੍ਰਿਤਸਰ 11, ਲੁਧਿਆਣਾ 14 ਪਾਜ਼ੇਟਿਵ ਕੇਸ, ਮੋਗਾ ਜ਼ਿਲੇ ਤੋਂ 4, ਰੂਪਨਗਰ ਤੋਂ 3, ਪਟਿਆਲਾ 7, ਫਤਹਿਗੜ੍ਹ ਸਾਹਿਬ, ਸੰਗਰੂਰ ਅਤੇ ਬਰਨਾਲਾ ਤੋਂ 2-2, ਫਰੀਦਕੋਟ ਜ਼ਿਲੇ ਤੋਂ 3, ਕਪੂਰਥਲਾ, ਫਗਵਾੜਾ, ਗੁਰਦਾਸਪੁਰ, ਮਲੇਰਕੋਟਲਾ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਪੰਜਾਬ 'ਚੋਂ 14 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਹੁਣ ਤੱਕ 29 ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ ਲੁਧਿਆਣਾ ਦੇ ਕਾਨੂੰਨਗੋ ਦੀ ਮੌਤ ਤੋਂ ਬਾਅਦ ਵਿਚ ਪੰਜਾਬ ਵਿਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 15 ਹੋ ਗਈ ਹੈ। 

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਰੈੱਡ ਜ਼ੋਨ 'ਤੇ ਜਲੰਧਰ, ਇਨ੍ਹਾਂ ਇਲਾਕਿਆਂ 'ਚ ਸਭ ਤੋਂ ਵੱਧ ਖਤਰਾ 


Gurminder Singh

Content Editor

Related News