ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੇਅਰ ਕੀਤੀ ਵੀਡੀਓ, ਦੇਖ ਤੁਸੀਂ ਵੀ ਕਰੋਗੇ ਸਿਫਤਾਂ

Wednesday, Apr 01, 2020 - 06:06 PM (IST)

ਨਾਭਾ (ਬਿਊਰੋ): ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਪੂਰੇ ਦੇਸ਼ 'ਚ 14 ਅਪ੍ਰੈਲ ਤੱਕ ਲਾਕਡਾਊਨ ਹੈ ਅਤੇ ਲੋਕ ਆਪਣੇ ਘਰਾਂ 'ਚ ਬੰਦ ਹਨ ਤਾਂ ਜੋ ਇਸ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ। ਹਾਲਾਂਕਿ ਕੁਝ ਅਜਿਹੇ ਵੀ ਲੋਕ ਹਨ, ਜਿਨ੍ਹਾਂ ਨੂੰ ਘਰਾਂ 'ਚੋਂ ਬਾਹਰ ਜਾਣਾ ਪੈਂਦਾ ਹੈ। ਇਨ੍ਹਾਂ 'ਚ ਡਾਕਟਰ, ਪੁਲਸ ਕਰਮਚਾਰੀ, ਸਫਾਈ ਕਰਮਚਾਰੀ ਅਤੇ ਮੀਡੀਆ ਸਮੇਤ ਹੋਰ ਪੇਸ਼ੇ ਨਾਲ ਸਬੰਧਤ ਲੋਕ ਹਨ। ਜਾਣਕਾਰੀ ਮੁਤਾਬਕ ਨਾਭਾ 'ਚ ਜਦੋਂ ਸਫਾਈ ਕਰਮਚਾਰੀ ਆਪਣੇ ਇਲਾਕੇ 'ਚ ਸਫਾਈ ਕਰਨ ਆਏ ਤਾਂ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਤੋਂ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਤਾੜੀਆਂ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਇਕ ਕਰਮਚਾਰੀ ਨੂੰ ਲੋਕਾਂ ਨੇ ਨੋਟਾਂ ਦੀ ਮਾਲਾ ਵੀ ਪਹਿਨਾਈ।

ਇਹ ਵੀ ਪੜ੍ਹੋ: ਕਰਫਿਊ ਨੇ ਤੋੜਿਆ ਨਸ਼ੇੜੀਆਂ ਦਾ ਸਬਰ, ਨਸ਼ਾ ਛੁਡਾਊ ਕੇਂਦਰ ਬਾਹਰ ਲੱਗੀਆਂ ਕਤਾਰਾਂ

ਦੱਸਣਯੋਗ ਹੈ ਕਿ ਸਫਾਈ ਕੋਰੋਨਾ ਵਾਇਰਸ ਨਾਲ ਲੜਨ ਲਈ ਇਕ ਮਹੱਤਵਪੂਰਨ ਪਹਿਲੂ ਹੈ। ਅਜਿਹੀ ਸਥਿਤੀ 'ਚ ਸਫਾਈ ਸੇਵਕ ਹਰ ਸਵੇਰ ਘਰਾਂ ਦੇ ਬਾਹਰ ਫੈਲ ਰਹੀ ਗੰਦਗੀ ਨੂੰ ਦੂਰ ਕਰਨ ਲਈ ਆਪਣੀ ਡਿਊਟੀ ਨਿਭਾਅ ਰਹੇ ਹਨ। ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਨਾਲ 4 ਮੌਤਾਂ ਹੋ ਚੁੱਕੀਆਂ ਹਨ ਅਤੇ ਕੋਰੋਨਾ ਵਾਇਰਸ ਦੇ 45 ਮਾਮਲੇ ਸਾਹਮਣੇ ਆ ਚੁੱਕੇ ਹਨ।


author

Shyna

Content Editor

Related News