ਕੋਰੋਨਾ ਆਫਤ ਦੌਰਾਨ ਮੁੱਖ ਮੰਤਰੀ ਵਲੋਂ ਅਗਲੇ ਕੁਝ ਦਿਨਾਂ ਤੱਕ ਪੂਰੀ ਸਾਵਧਾਨੀ ਵਰਤਣ ਦੇ ਹੁਕਮ

05/22/2020 6:27:41 PM

ਜਲੰਧਰ (ਧਵਨ) : ਕੋਰੋਨਾ ਵਾਇਰਸ ਨੂੰ ਲੈ ਕੇ ਚੱਲ ਰਹੀ ਜੰਗ 'ਚ ਪੰਜਾਬ ਨੂੰ ਹੁਣ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ ਅਤੇ ਪੰਜਾਬ 'ਚ ਇਸ ਸਮੇਂ ਕੋਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ ਸਿਰਫ 211 ਰਹਿ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਰਿਕਵਰੀ ਰੇਟ 59 ਫੀਸਦੀ 'ਤੇ ਆ ਗਈ ਹੈ ਜੋ ਆਪਣੇ-ਆਪ 'ਚ ਇਕ ਵੱਡੀ ਪ੍ਰਾਪਤੀ ਹੈ। ਇਸ ਲਈ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵਲੋਂ ਕਰਫਿਊ ਨੂੰ ਖਤਮ ਕਰਨ ਅਤੇ ਲਾਕਡਾਊਨ 'ਚ ਦਿੱਤੀ ਗਈ ਰਾਹਤ ਦੌਰਾਨ ਲੋਕਾਂ ਨੂੰ ਹੁਣ ਹੋਰ ਵੀ ਸਰਗਰਮੀ ਵਰਤਣੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਨੂੰ ਲੈ ਕੇ ਡਬਲਿੰਗ ਰੇਟ 14 ਦਿਨਾਂ ਦਾ ਹੈ ਅਤੇ ਦੂਜੇ ਪਾਸੇ ਪੰਜਾਬ 'ਚ ਇਨ੍ਹਾਂ ਕੇਸਾਂ ਦੇ ਡਬਲਿੰਗ ਰੇਟ 'ਚ ਭਾਰੀ ਸੁਧਾਰ ਦੇਖਿਆ ਗਿਆ ਹੈ ਅਤੇ ਇਹ 100 ਦਿਨਾਂ 'ਤੇ ਆ ਗਿਆ ਹੈ। ਇਸ ਦੇ ਬਾਵਜੂਦ ਲੋਕਾਂ ਕੋਰੋਨਾ ਨੂੰ ਲੈ ਕੇ ਬਿਲਕੁਲ ਢਿੱਲ ਨਾ ਵਰਤਣ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨੀ ਪੱਧਰ 'ਤੇ ਵੱਡਾ ਫੇਰਬਦਲ 

ਮੁੱਖ ਮੰਤਰੀ ਨੇ ਇਸ ਸਬੰਧ 'ਚ ਭਾਰਤ ਅਤੇ ਪੰਜਾਬ ਦੇ ਡਬਲਿੰਗ ਰੇਟ ਦਾ ਤੁਲਨਾਤਮਕ ਅਧਿਐਨ ਕਰਦੇ ਹੋਏ ਅੰਕੜਿਆਂ ਨੂੰ ਵੀ ਜਾਰੀ ਕੀਤਾ ਹੈ, ਜਿਸ 'ਚ ਗ੍ਰਾਫ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਨੇ ਕੋਰੋਨਾ ਨੂੰ ਲੈ ਕੇ ਰੋਗੀਆਂ ਦੀ ਦਿਸ਼ਾ 'ਚ ਭਾਰੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਲਗਾਤਾਰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਮੁੜ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਕਰਨ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੈਂਡ ਸੈਨੇਟਾਈਜ਼ਰਾਂ ਦੀ ਸਮੇਂ-ਸਮੇਂ 'ਤੇ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਅਸੀਂ ਕੋਵਿਡ-19 ਨੂੰ ਲੈ ਕੇ ਸਰਕਾਰ ਵਲੋਂ ਜਾਰੀ ਪ੍ਰੋਟੋਕਾਲ ਦੀ ਪਾਲਣਾ ਕਰਦੇ ਹਾਂ ਤਾਂ ਫਿਰ ਸਾਡੀ ਮਿਹਨਤ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ ਅਤੇ ਇਸ ਨਾਲ ਜਨਤਾ ਨੂੰ ਵੀ ਲਾਭ ਮਿਲੇਗਾ।

ਇਹ ਵੀ ਪੜ੍ਹੋ : ਸ਼ਿਵ ਸੈਨਾ ਪੰਜਾਬ ਦੀ ਅਧਿਕਾਰਤ ਵੈਬਸਾਈਟ ਹੈਕ, ਪਾਕਿ ਨੇ ਭਾਰਤ ਦੀ ਸੈਨਾ ਨਾਲ ਨਜਿੱਠਣ ਦੀ ਦਿੱਤੀ ਧਮਕੀ 

ਉਨ੍ਹਾਂ ਕਿਹਾ ਕਿ ਲੋਕਾਂ ਦੀ ਹੈਲਥ ਵਿਭਾਗ ਵਲੋਂ ਜਾਰੀ ਪ੍ਰੋਟੋਕਾਲ ਦੀ ਉਲੰਘਣਾ ਬਿਲਕੁਲ ਵੀ ਨਹੀਂ ਕਰਨੀ ਹੈ ਨਹੀਂ ਤਾਂ ਸਾਡੇ ਵਲੋਂ ਕੀਤੀ ਗਈ ਸਖਤ ਮਿਹਨਤ 'ਤੇ ਪਾਣੀ ਫਿਰ ਸਕਦਾ ਹੈ। ਦੂਜੇ ਪਾਸੇ ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਵਲੋਂ 18 ਮਈ ਤੋਂ ਕਰਫਿਊ ਖਤਮ ਕਰਨ ਤੋਂ ਬਾਅਦ ਜੇ ਕੋਰੋਨਾ ਦੇ ਕੇਸਾਂ 'ਚ ਜ਼ਿਆਦਾ ਵਾਧਾ ਨਹੀਂ ਹੋਇਆ ਪਰ ਫਿਰ ਵੀ ਸਰਕਾਰ ਦੇਖ ਰਹੀ ਹੈ ਕਿ 28-29 ਮਈ ਤੱਕ ਕਿੰਨੇ ਕੇਸ ਸਾਹਮਣੇ ਆਉਂਦੇ ਹਨ। 18 ਮਈ ਨੂੰ ਸਰਕਾਰ ਨੇ ਕਰਫਿਊ ਖਤਮ ਕੀਤਾ ਸੀ ਅਤੇ ਸ਼ਹਿਰਾਂ ਦੇ ਖੁੱਲ੍ਹਣ ਤੋਂ ਬਾਅਦ ਜੇ ਕੋਰੋਨਾ ਦਾ ਪ੍ਰਸਾਰ ਹੁੰਦਾ ਵੀ ਹੈ ਤਾਂ ਉਸ ਦੇ ਨਤੀਜਿਆਂ ਦਾ ਪਤਾ 28-29 ਮਈ ਤੱਕ ਹੀ ਲੱਗੇਗਾ।

ਇਹ ਵੀ ਪੜ੍ਹੋ : ਰਾਹਤ ਭਰੀ ਖਬਰ: ਪਟਿਆਲਾ ਜ਼ਿਲੇ 'ਚ 157 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ      


Gurminder Singh

Content Editor

Related News