ਬਠਿੰਡਾ 'ਚ ਕੋਰੋਨਾ ਦਾ ਫਟਿਆ ਬੰਬ, 72 ਨਵੇਂ ਮਾਮਲੇ ਆਏ ਸਾਹਮਣੇ

Thursday, Jul 23, 2020 - 06:18 PM (IST)

ਬਠਿੰਡਾ 'ਚ ਕੋਰੋਨਾ ਦਾ ਫਟਿਆ ਬੰਬ, 72 ਨਵੇਂ ਮਾਮਲੇ ਆਏ ਸਾਹਮਣੇ

ਬਠਿੰਡਾ (ਵਿਜੈ ਵਰਮਾ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਬਠਿੰਡਾ ਜ਼ਿਲ੍ਹੇ 'ਚ 72 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ ਸਭ ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋਣ ਨਾਲ ਸਿਹਤ ਵਿਭਾਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਵੀ ਹੱਥ ਪੈਰ ਫੁੱਲ ਗਏ ਹਨ। ਇਸ 'ਚ ਚਿੰਤਾ ਦੀ ਗੱਲ ਇਹ ਹੈ ਕਿ ਇਹ ਸਾਰੇ ਕੇਸ ਜ਼ਿਲ੍ਹਾ ਹੌਟਸਪਾਟ ਬਣ ਚੁੱਕੇ ਰਾਮਾ ਮੰਡੀ ਤੋਂ ਹਨ। ਫਿਲਹਾਲ ਸਿਹਤ ਵਿਭਾਗ ਨੇ ਉਕਤ ਸਾਰੇ ਲੋਕਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ 'ਚ ਸਿਹਤ ਵਿਭਾਗ ਦੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਕਤ ਸਾਰੇ ਲੋਕ ਰਾਮਾ ਮੰਡੀ 'ਚ ਲੇਬਰ ਕਾਲੋਨੀ 'ਚ ਆਪਣੇ ਜਾਨ-ਪਛਾਣ ਵਾਲੇ ਲੋਕਾਂ ਕੋਲ ਰਹਿ ਰਹੇ ਸਨ। ਜਾਣਕਾਰੀ ਮੁਤਾਬਕ ਇਸ ਕਾਲੋਨੀ 'ਚ ਸੈਂਕੜੇ ਲੋਕ ਕੁਆਟਰਾਂ 'ਚ ਰਹਿੰਦੇ ਹਨ ਅਤੇ ਇਕ ਕਮਰੇ 'ਚ ਚਾਰ ਤੋਂ ਪੰਜ ਲੋਕ ਰਹਿ ਰਹੇ ਹਨ। ਕਮਰੇ ਛੋਟੇ ਹੋਣ ਦੇ ਕਾਰਨ ਸੋਸ਼ਲ ਡਿਸਟੈਂਸਿੰਗ ਸੰਭਵ ਹੀ ਨਹੀਂ ਹੈ। ਇਸ ਸਥਿਤੀ 'ਚ ਸਿਹਤ ਵਿਭਾਗ ਵੀ ਮੰਨ ਚੁੱਕਾ ਹੈ ਕਿ ਉਨ੍ਹਾਂ ਦੇ ਲਈ ਰਾਮਾ ਰਿਫਾਇਨਰੀ 'ਚ ਕੰਮ ਕਰਨ ਲਈ ਆਉਣ ਵਾਲੇ ਸਮੇਂ ਉਹ ਕੰਮ ਕਰ ਰਹੀਆਂ ਹਜ਼ਾਰਾਂ ਦੀਆਂ ਤਦਾਦ 'ਚ ਲੇਬਰ ਨੂੰ ਲੈ ਕੇ ਚਿੰਤਾ ਵਧ ਸਕਦੀ ਹੈ। ਇਸ ਬਾਬਤ ਸਿਹਤ ਵਿਭਾਗ ਹੁਣ ਵੱਖ ਤੋਂ ਯੋਜਨਾ ਬਣਾ ਕੇ ਕੰਮ ਕਰਨ ਵਾਲੇ ਸਾਰੇ ਲੋਕਾਂ ਦੇ ਟੈਸਟ ਕਰਵਾਉਣ ਨੂੰ ਲੈ ਕੇ ਉਨ੍ਹਾਂ 'ਚੋਂ ਜਾਗਰੂਕਤਾ ਫੈਲਾਉਣ ਦਾ ਕੰਮ ਕਰੇਗਾ।

ਇਹ ਵੀ ਪੜ੍ਹੋ: ਪਟਿਆਲਾ 'ਚ ਵੱਡੀ ਵਾਰਦਾਤ: ਘਰ 'ਚ ਹੀ ਕੁੜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

PunjabKesari

ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ੀ ਨਾਲ ਵੱਧ ਰਹੀ ਹੈ। ਕੋਰੋਨਾ ਵਾਇਰਸ ਨੇ ਹੁਣ ਤੱਕ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਰਿਕਾਰਡ 45,720 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 12.38 ਲੱਖ ਤੱਕ ਪੁੱਜ ਗਈ ਹੈ ਅਤੇ ਮੌਤਾਂ ਦਾ ਅੰਕੜਾ 29 ਹਜ਼ਾਰ ਨੂੰ ਪਾਰ ਕਰ ਗਿਆ ਹੈ। ਪਹਿਲੀ ਵਾਰ ਇਕ ਦਿਨ 'ਚ 1,129 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮੌਤਾਂ ਦਾ ਅੰਕੜਾ 29,861 ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ:  ਫ਼ੌਜ 'ਚ ਭਰਤੀ ਦੇ ਨਾਮ 'ਤੇ ਠੱਗੀ: ਕਿਸੇ ਨੇ ਘਰ ਤੇ ਕਿਸੇ ਨੇ ਗਾਂ ਗਿਰਵੀ ਰੱਖ ਕੇ ਦਿੱਤੇ ਸਨ ਪੈਸੇ

PunjabKesari

 

PunjabKesari


author

Shyna

Content Editor

Related News