ਕੋਰੋਨਾ ਵਾਇਰਸ ਦੇ ਖਾਤਮੇ ਲਈ ਕੜਕਦੀ ਧੁੱਪ 'ਚ 2 ਘੰਟੇ ਸੜਕ 'ਤੇ ਨੰਗੇ ਧੜ ਬੈਠਾ ਰਿਹਾ ਵਿਅਕਤੀ

Saturday, May 16, 2020 - 11:10 PM (IST)

ਕੋਰੋਨਾ ਵਾਇਰਸ ਦੇ ਖਾਤਮੇ ਲਈ ਕੜਕਦੀ ਧੁੱਪ 'ਚ 2 ਘੰਟੇ ਸੜਕ 'ਤੇ ਨੰਗੇ ਧੜ ਬੈਠਾ ਰਿਹਾ ਵਿਅਕਤੀ

ਅੰਮ੍ਰਿਤਸਰ (ਛੀਨਾ): ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ 'ਚ ਫੈਲੀ ਮਹਾਮਾਰੀ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ ਜਿਸ ਕਾਰਨ ਲੱਖਾਂ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਮਹਾਮਰੀ ਦੇ ਖਾਤਮੇ ਵਾਸਤੇ ਅੱਜ ਰੇਹੜਾ ਘੋੜਾ ਟਾਂਗਾ ਯੂਨੀਅਨ ਦੇ ਪ੍ਰਧਾਨ ਬਾਬਾ ਗੁਰਮੁੱਖ ਸਿੰਘ ਕਰੀਬ 2 ਘੰਟੇ ਗੋਲਡਨ ਗੇਟ ਦੇ ਨੇੜੇ ਕੜਕਦੀ ਧੁੱਪ 'ਚ ਕੱਪੜੇ ਉਤਾਰ ਕੇ ਸੜਕ 'ਚ ਬੈਠੇ ਰਹੇ। ਇਸ ਦੌਰਾਨ ਬਾਬਾ ਗੁਰਮੁੱਖ ਸਿੰਘ ਸਤਿਨਾਮ ਵਾਹਿਗਰੂ ਦੇ ਜਾਪ ਕਰਦੇ ਰਹੇ ਤੇ 2 ਘੰਟੇ ਬਾਅਦ ਗੁਰੂ ਚਰਨਾ 'ਚ ਅਰਦਾਸ ਕਰਕੇ ਬੇਨਤੀ ਕੀਤੀ ਕਿ ਲੋਕਾਂ ਨੂੰ ਭਿਆਨਕ ਕੋਰੋਨਾ ਵਾਇਰਸ ਤੋਂ ਜਲਦ ਛੁਟਕਾਰਾ ਮਿਲ ਜਾਵੇ।

ਇਸ ਸਬੰਧ 'ਚ ਗੱਲਬਾਤ ਕਰਦਿਆਂ ਬਾਬਾ ਗੁਰਮੁੱਖ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਕਰਫਿਊ ਲੱਗਣ 'ਤੇ ਵੱਖ-ਵੱਖ ਸਮਾਜਸੇਵੀਆਂ ਵਲੋਂ ਲੋਕਾਂ ਦੀ ਕਈ ਤਰੀਕਿਆਂ ਨਾਲ ਮਦਦ ਕੀਤੀ ਗਈ ਹੈ ਪਰ ਮੈਂ ਇਕ ਗਰੀਬ ਵਿਅਕਤੀ ਹਾਂ ਜਿਹੜਾ ਕਿ ਕਿਸੇ ਵੀ ਰੂਪ 'ਚ ਲੋਕਾਂ ਦੀ ਮਦਦ ਨਹੀ ਕਰ ਸਕਦਾ ਜਿਸ ਕਾਰਨ ਮੈਂ ਸਰਬੱਤ ਦੇ ਭਲੇ ਵਾਸਤੇ ਅੱਜ 2 ਘੰਟੇ ਨੰਗੇ ਧੜ ਹੋ ਕੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਕਿ ਉਹ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਤੋਂ ਜਲਦ ਨਿਜਾਤ ਦਿਵਾਉਣ।


author

Shyna

Content Editor

Related News