ਜਲੰਧਰ 'ਚ ਰਿਟਾਇਰਡ ਕਮਾਂਡੋ ਨੂੰ ASI ਨੇ ਜੜਿਆ ਥੱਪੜ! ਪੂਰਾ ਮਾਮਲਾ ਕਰੇਗਾ ਹੈਰਾਨ

Saturday, Nov 14, 2026 - 07:41 PM (IST)

ਜਲੰਧਰ 'ਚ ਰਿਟਾਇਰਡ ਕਮਾਂਡੋ ਨੂੰ ASI ਨੇ ਜੜਿਆ ਥੱਪੜ! ਪੂਰਾ ਮਾਮਲਾ ਕਰੇਗਾ ਹੈਰਾਨ

ਜਲੰਧਰ (ਸੋਨੂੰ)- ਜਲੰਧਰ 'ਚ ਕਾਰ ਤੇਜ਼ ਚਲਾਉਣ ਤੋਂ ਰੋਕਣ 'ਤੇ ਏ. ਐੱਸ. ਆਈ. ਹਰੀਸ਼ ਅਤੇ ਭਾਰਤੀ ਫ਼ੌਜ ਦੇ ਰਿਟਾਇਰਡ ਬਲੈਕ ਕੈਟ ਕਮਾਂਡੋ ਵਿਚਕਾਰ ਵਿਵਾਦ ਹੋ ਗਿਆ। ਰਿਟਾਇਰਡ ਕਮਾਂਡੋ ਦਾ ਇਲਜ਼ਾਮ ਹੈ ਕਿ ASI ਨੇ ਬਦਸਲੂਕੀ ਕਰਦਿਆਂ ਉਸ ਦਾ ਗਲਾ ਫੜਿਆ ਅਤੇ ਥੱਪੜ ਮਾਰ ਦਿੱਤਾ। ਸਟੂਡੈਂਟ ਕਲੇਅਰ 307 ਨਗਰ ਚੁਗਿੱਟੀ ਦੇ ਰਹਿਣ ਵਾਲੇ ਰਿਟਾਇਰਡ NSG ਕਮਾਂਡੋ ਸੰਦੀਪ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਉਹ ਆਪਣੇ ਕੁੱਤੇ ਨਾਲ ਗਲੀ ਦੇ ਬਾਹਰ ਸਾਗ ਲੈਣ ਲਈ ਖੜ੍ਹੇ ਸਨ। ਇਸ ਦੌਰਾਨ ਪੰਜਾਬ ਪੁਲਸ ਦੇ ਇਕ ASI ਤੇਜ਼ ਰਫ਼ਤਾਰ ਨਾਲ ਸਵਿਫਟ ਕਾਰ ਚਲਾਉਂਦੇ ਹੋਏ ਉੱਥੋਂ ਲੰਘੇ। ਸਾਬਕਾ ਫ਼ੌਜੀ ਨੇ ਕੁੱਤੇ ਨੂੰ ਕਾਰ ਦੀ ਚਪੇਟ 'ਚ ਆਉਣ ਤੋਂ ਬਚਾਇਆ।

ਇਹ ਵੀ ਪੜ੍ਹੋ:ਪੰਜਾਬ: ਫੈਕਟਰੀ 'ਚ ਵੱਡਾ ਹਾਦਸਾ! ਮਸ਼ੀਨ ਦੀ ਲਪੇਟ 'ਚ ਆਉਣ ਮਗਰੋਂ ਬਾਇਲਰ 'ਚ ਡਿੱਗਣ ਕਾਰਨ ਮਜ਼ਦੂਰ ਦੀ ਮੌਤ

ਸੰਦੀਪ ਕੁਮਾਰ ਨੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਸਰ, ਤੁਸੀਂ ਇੰਨੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਕੇ ਆਏ ਹੋ। ਤੁਸੀਂ ਵਰਦੀ ਪਾਈ ਹੈ, ਜਦਕਿ ਅਸੀਂ ਤਾਂ ਵਰਦੀ ਪਾ ਕੇ ਰਿਟਾਇਰ ਹੋ ਚੁੱਕੇ ਹਾਂ। ਵਰਦੀ ਦੀ ਜੋ ਅਹਿਮੀਅਤ ਹੁੰਦੀ ਹੈ, ਉਸ ਨੂੰ ਤੁਸੀਂ ਸਮਝ ਨਹੀਂ ਸਕਦੇ। ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਮੇਰਾ ਕੁੱਤਾ ਗੱਡੀ ਹੇਠਾਂ ਆ ਕੇ ਮਰ ਜਾਂਦਾ ਤਾਂ ਕੀ ਹੁੰਦਾ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਮਰ ਤਾਂ ਨਹੀਂ ਗਿਆ। ਜਦੋਂ ਰਿਟਾਇਰਡ ਕਮਾਂਡੋ ASI ਨੂੰ ਸਮਝਾਉਣ ਗਏ ਕਿ ਰਿਹਾਇਸ਼ੀ ਇਲਾਕੇ 'ਚ ਇੰਨੀ ਤੇਜ਼ ਕਾਰ ਚਲਾਉਣਾ ਖ਼ਤਰਨਾਕ ਹੈ ਤਾਂ ਉਸਨੇ ਵਰਦੀ ਦੀ ਧੌਂਸ ਦਿਖਾਉਂਦਿਆਂ ਥੱਪੜ ਜੜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ, ਪਰ ਉਨ੍ਹਾਂ ਦਾ ਵਿਵਹਾਰ ਗ਼ਲਤ ਸੀ।

PunjabKesari

ਇਹ ਵੀ ਪੜ੍ਹੋ: 'ਆਪ' ਵੱਲੋਂ ਟਿਕਟ ਨਾ ਮਿਲਣ 'ਤੇ MLA ਚੰਨੀ ਦਾ ਵੱਡਾ ਬਿਆਨ, ਕਿਹਾ-ਹਰ ਹਾਲ 'ਚ ਲੜਾਂਗਾ ਚੋਣ

ਰਿਟਾਇਰਡ ਕਮਾਂਡੋ ਨੇ ਕਿਹਾ ਕਿ ਗੱਲ ਵਧਣ 'ਤੇ ASI ਨੇ ਆਪਾ ਖੋ ਦਿੱਤਾ ਅਤੇ ਸਾਬਕਾ ਫੌਜੀ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ASI ਧਮਕੀਆਂ ਦਿੰਦੇ ਅਤੇ ਗਲਾ ਫੜਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ। ਇਸ ਧੱਕਾ-ਮੁੱਕੀ 'ਚ ਰਿਟਾਇਰਡ ਕਮਾਂਡੋ ਦਾ ਫੋਨ ਹੇਠਾਂ ਡਿੱਗ ਕੇ ਟੁੱਟ ਗਿਆ ਅਤੇ ਉਨ੍ਹਾਂ ਦੇ ਗਲੇ 'ਤੇ ਸੱਟ ਵੀ ਲੱਗੀ ਹੈ। ਸਾਬਕਾ ਸੈਨਿਕ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਪੁਲਿਸ ਨੇ ਉਲਟਾ ਉਨ੍ਹਾਂ ਦੇ ਖ਼ਿਲਾਫ਼ ਹੀ 112 'ਤੇ ਕਾਲ ਕਰ ਦਿੱਤੀ।

ਇਹ ਵੀ ਪੜ੍ਹੋ: ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਦੇ ਕੀ ਹਨ ਮਾਇਨੇ, ਸੁਣੋ ਖ਼ਾਸ ਇੰਟਰਵਿਊ (ਵੀਡੀਓ)

ਦੋਸ਼ੀ ASI ਦੀ ਪਤਨੀ ਖ਼ੁਦ ਪੁਲਸ ਵਿਭਾਗ 'ਚ SHO ਹਨ, ਜਿਸ ਕਰਕੇ ਸਥਾਨਕ ਪੁਲਿਸ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ 'ਤੇ ਸਮਝੌਤੇ ਦਾ ਦਬਾਅ ਬਣਾ ਰਹੀ ਹੈ। ਰਿਟਾਇਰਡ ਕਮਾਂਡੋ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਦਬਾਅ 'ਚ ਨਹੀਂ ਝੁਕਣਗੇ। ਉਨ੍ਹਾਂ ਨੇ ਸਿਵਲ ਹਸਪਤਾਲ ਤੋਂ ਆਪਣੀ MLR ਕਟਵਾ ਲਈ ਹੈ ਅਤੇ ਹੁਣ ਉਹ ਰਾਮਾ ਮੰਡੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ। ਉਨ੍ਹਾਂ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਦੋਸ਼ੀ ASI ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਬਾਰਡਰ ਇਲਾਕਿਆਂ 'ਚ ਲਗਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਮੈਂ ਪੁਲਸ ਪ੍ਰਸ਼ਾਸਨ ਅਤੇ DGP ਨੂੰ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ।

ਇਹ ਵੀ ਪੜ੍ਹੋ: ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਖ਼ਾਸ ਖ਼ਬਰ! ਜਲੰਧਰ 'ਚ ਅੱਜ ਤੋਂ 22 ਨਵੰਬਰ ਤੱਕ ਅਗਨੀਵੀਰ ਭਰਤੀ ਰੈਲੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News