ਸ੍ਰੀ ਮੁਕਤਸਰ ਸਾਹਿਬ ''ਚ ਕੋਰੋਨਾ ਨਾਲ ਦੋ ਹੋਰ ਮੌਤਾਂ
Wednesday, Aug 26, 2020 - 02:58 PM (IST)
![ਸ੍ਰੀ ਮੁਕਤਸਰ ਸਾਹਿਬ ''ਚ ਕੋਰੋਨਾ ਨਾਲ ਦੋ ਹੋਰ ਮੌਤਾਂ](https://static.jagbani.com/multimedia/2020_8image_13_41_435399162coronadeath.jpg)
ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੋਰੋਨਾ ਨਾਲ ਦੋ ਹੋਰ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ, ਜਦੋਂਕਿ ਕੁੱਲ ਪਾਜ਼ੇਟਿਵ ਕੇਸ 698 ਹਨ। ਅੱਜ ਕੋਰੋਨਾ ਨਾਲ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ, ਇਹ ਦੋਵੇਂ ਬੀਬੀਆਂ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀਆਂ ਰਹਿਣ ਵਾਲੀਆਂ ਸਨ। ਇਨ੍ਹਾਂ 'ਚੋਂ ਇਕ ਦੀ ਉਮਰ 74 ਸਾਲ ਤੇ ਦੂਜੀ ਬੀਬੀ ਦੀ ਉਮਰ 60 ਸਾਲ ਸੀ। ਇਕ ਮੌਤ ਸ੍ਰੀ ਮੁਕਤਸਰ ਸਾਹਿਬ ਸਰਕਾਰੀ ਹਸਪਤਾਲ ਵਿਖੇ ਇਲਾਜ ਦੌਰਾਨ ਹੋਈ, ਜਦੋਂਕਿ ਦੂਜੀ ਮੌਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਦੌਰਾਨ ਹੋਈ ਹੈ।
ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰਿਆ ਫਾਜ਼ਿਲਕਾ ਦਾ ਐੱਸ. ਐੱਚ.ਓ.,SSP ਦੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ ਤੁਲਨਾ
ਜਾਣੋ ਕੋਰੋਨਾ ਨੂੰ ਲੈ ਕੇ ਪੰਜਾਬ ਦੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 44 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 3464 ਲੁਧਿਆਣਾ 9026, ਜਲੰਧਰ 5573, ਮੋਹਾਲੀ 'ਚ 2951, ਪਟਿਆਲਾ 'ਚ 5232, ਹੁਸ਼ਿਆਰਪੁਰ 'ਚ 1145, ਤਰਨਾਰਨ 693, ਪਠਾਨਕੋਟ 'ਚ 983, ਮਾਨਸਾ 'ਚ 436, ਕਪੂਰਥਲਾ 992, ਫਰੀਦਕੋਟ 891, ਸੰਗਰੂਰ 'ਚ 2005, ਨਵਾਂਸ਼ਹਿਰ 'ਚ 619, ਰੂਪਨਗਰ 725, ਫਿਰੋਜ਼ਪੁਰ 'ਚ 1656, ਬਠਿੰਡਾ 1912, ਗੁਰਦਾਸਪੁਰ 1672, ਫਤਿਹਗੜ੍ਹ ਸਾਹਿਬ 'ਚ 937, ਬਰਨਾਲਾ 915, ਫਾਜ਼ਿਲਕਾ 717, ਮੋਗਾ 1259, ਮੁਕਤਸਰ ਸਾਹਿਬ 698 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 1195 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 29400 ਲੋਕ ਮਿਹਤਯਾਬ ਹੋਣ ਉਪਰੰਤ ਘਰਾਂ ਨੂੰ ਪਰਤ ਚੁੱਕੇ ਹਨ।