ਫਿਰੋਜ਼ਪੁਰ ''ਚ ਤਿੰਨ ਵਿਅਕਤੀਆਂ ਨੂੰ ਘਰ ''ਚ ਕੁਆਰੰਟਾਈਨ
Tuesday, Apr 14, 2020 - 06:25 PM (IST)
ਫਿਰੋਜ਼ਪੁਰ (ਮਲਹੋਤਰਾ) : ਜ਼ਿਲਾ ਫਿਰੋਜ਼ਪੁਰ ਵਿਚ ਹਾਲੇ ਤਕ ਕੋਰੋਨਾ ਪਾਜ਼ੇਟਿਵ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਜ਼ਿਲੇ ਦੇ ਕੁਝ ਲੋਕ ਬਾਹਰੀ ਜ਼ਿਲਿਆਂ ਦੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਹਨ, ਇਸ ਲਈ ਸਾਵਧਾਨੀ ਦੇ ਤੌਰ 'ਤੇ ਇਨ੍ਹਾਂ ਨੂੰ ਘਰਾਂ ਵਿਚ ਏਕਾਂਤਵਾਸ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਅਧਿਕਾਰੀਆਂ ਅਨੁਸਾਰ ਫਰੀਦਕੋਟ ਵਿਚ ਇਕ ਨਿੱਜੀ ਬੈਂਕ ਵਿਚ ਤਾਇਨਾਤ ਫਿਰੋਜ਼ਪੁਰ ਅਤੇ ਤਿੰਨ ਨੌਜਵਾਨ ਉਥੇ ਕਿਸੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਏ ਸਨ।
ਸੂਚਨਾ ਮਿਲਦਿਆਂ ਹੀ ਵਿਭਾਗ ਨੇ ਟੀਮਾਂ ਭੇਜ ਕੇ ਸ਼ਹਿਰ ਦੇ ਗੋਲਡਨ ਇਨਕਲੇਵ, ਲਕਸ਼ਮੀ ਇਨਕਲੇਵ ਅਤੇ ਮੁਹੱਲਾ ਸੋਢੀਆਂਵਾਲਾ ਇਲਾਕਿਆਂ ਵਿਚ ਰਹਿੰਦੇ ਉਕਤ ਤਿੰਨਾਂ ਵਿਅਕਤੀਆਂ ਨੂੰ 27 ਅਪ੍ਰੈਲ ਤੱਕ ਘਰ ਵਿਚ ਹੀ ਏਕਾਂਤਵਾਸ ਵਿਚ ਰਹਿਣ ਦੇ ਨਿਰਦੇਸ਼ ਦਿੰਦੇ ਹੋਏ ਉਨ੍ਹਾਂ ਦੇ ਘਰਾਂ ਦੇ ਬਾਹਰ ਹੋਮ ਕੁਆਰੰਟਾਈਨ ਦੇ ਪੋਸਟਰ ਲਗਵਾ ਦਿੱਤੇ ਹਨ। ਵਿਭਾਗ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਨਾਂ ਵਿਚੋਂ ਕਿਸੇ ਵਿਚ ਵੀ ਕੋਰੋਨਾ ਜਿਹਾ ਕੋਈ ਲੱਛਣ ਨਹੀਂ ਹੈ ਪਰ ਸਾਵਧਾਨੀ ਦੇ ਤੌਰ 'ਤੇ ਘਰ ਵਿਚ ਹੀ ਏਕਾਂਤਵਾਸ ਕਰਨ ਦਾ ਕਦਮ ਚੁੱਕਿਆ ਗਿਆ ਹੈ।