ਕੋਰੋਨਾ ਵਾਇਰਸ ਸਾਡੇ ਲਈ ਇਕ ਕੁਦਰਤ ਦਾ ਸੁਨੇਹਾ ਹੋ ਸਕਦੈ, ਪਰ ਜੇ ਸਮਝੀਏ ਤਾਂ...

Sunday, May 03, 2020 - 09:41 AM (IST)

ਕੋਰੋਨਾ ਵਾਇਰਸ ਸਾਡੇ ਲਈ ਇਕ ਕੁਦਰਤ ਦਾ ਸੁਨੇਹਾ ਹੋ ਸਕਦੈ, ਪਰ ਜੇ ਸਮਝੀਏ ਤਾਂ...

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444

ਅਸੀਂ ਸਾਰੇ ਹੀ ਜਾਣਦੇ ਹਾਂ ਕੀ ,ਹਰੇਕ ਦੇਸ਼ ਵਾਸੀ ਇਸ ਕੋਰੋਨਾ ਦੀ ਮਹਾਮਾਰੀ ਨਾਲ ਜ਼ਿੰਦਗੀ ਦੀ ਜੰਗ ਜਿੱਤਣ ਲਈ ਲੜ ਰਿਹਾ ਹੈ ਜਾਂ ਲੜਿਆ। ਉੱਝ ਸਾਡੇ ਲਈ ਇਹ ਕੋਰੋਨਾ ਇਕ ਵਾਇਰਸ ਹੈ ਪਰ ਇਸ ਮੌਤ ਦੇ ਫ਼ਰਿਸ਼ਤੇ ਨੇ ਸਾਨੂੰ ਸਾਡੀ ਅਤੇ ਹੋਰਾਂ ਦੀ ਜ਼ਿੰਦਗੀ ਦੀ ਅਹਿਮੀਅਤ ਸਮਝਾਉਣ ਦੀ ਕੋਸ਼ਿਸ ਕੀਤੀ ਹੈ। ਇਸ ਦੇ ਨਾਲ ਹੀ ਸਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕੀ ਸਾਡੀਆਂ ਲੋੜਾਂ ਕਿੰਨੀਆਂ ਕੁ ਹਨ ਤੇ ਕਿੰਨੇ ਨਾਲ ਸਾਡਾ ਸਰ ਸਕਦਾ ਹੈ। 

ਅਸੀਂ ਸਾਰੇ ਸਾਧਾਰਣ ਜ਼ਿੰਦਗੀ ਵੀ ਜੀ ਸਕਦੇ ਹਾਂ ਪਰ ਇਸ ਕੋਰੋਨਾ ਵਾਇਰਸ ਨੇ ਸਾਨੂੰ ਸਭ ਨੂੰ ਅਸਲੀਅਤ ਵਿਚ ਜ਼ਿੰਦਗੀ ਦੇ ਅਸਲ ਮਾਇਨੇ ਸਮਝਾਉਣ ਦੀ ਕੋਸ਼ਿਸ ਕੀਤੀ ਹੈ...ਜੇਕਰ ਅਸੀਂ ਸਮਝੇ ਤਾਂ..! ਇਸ ਮੁਸ਼ਕਲ ਦੌਰ ਵਿਚ ਗੁਜ਼ਰ ਦਿਆਂ,ਸਾਡੇ ਸਭ ਲਈ ਇਕ ਸਬਕ ਜ਼ਰੂਰ ਹੈ, ਕੀ ਅੱਜ ਦੇ ਇਨਸਾਨ ਨੇ ਦੁਨੀਆਂ ਨੂੰ ਮੁੱਠੀ ਵਿਚ ਬੰਦ ਕਰਨ ਦੇ ਹੌਂਸਲੇ ਨਾਲ ਇਸ ਰਾਹ ’ਤੇ ਤੁਰਿਆ। ਇਸ ਨੂੰ ਬਹੁਤ ਸਾਰੇ ਲੋਕ ਤੱਰਕੀ ਵੀ ਕਹਿ ਰਹੇ ਹਨ ਪਰ ਤੇਰੇ ਵਲੋਂ ਕੀਤੇ ਗਏ ਪ੍ਰਯੋਗਾਂ ਨੇ ਜਾਂ ਤੇਰੇ ਵਲੋਂ ਕੀਤੇ ਗਏ ਕੰਮਾਂ ਨੇ ਤੇ ਤੇਰੇ ਵਿਕਾਸ ਨੇ ਕੁਦਰਤ ਨੂੰ ਬਹੁਤ ਹੀ ਵੱਡੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ।

ਪੜ੍ਹੋ ਇਹ ਵੀ ਖਬਰ - ਹਰਿਆਣੇ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਕਿਸਾਨਾਂ ਨੂੰ ਚੋਰਾਂ ਵਾਂਗ ਵੇਚਣੀ ਪਈ ਕਣਕ 

ਪੜ੍ਹੋ ਇਹ ਵੀ ਖਬਰ - ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਏ ਖੇਤ ਵਿਚ ਸੰਭਾਲੋ : ਪੀ.ਏ.ਯੂ.
 

ਜਿਸਦੇ ਮੁੱਖ ਕਾਰਨਾਮੇ ਅੱਜ ਮੈਂ ਆਪ ਸਭ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ, ਪਾਣੀ ਦਾ ਪੱਧਰ ਥੱਲੇ ਜਾਣਾ, ਹਵਾ ਨੂੰ ਦੂਸ਼ਿਤ ਕਰਨਾ, ਵਿਕਾਸ ਦੇ ਨਾਮ ’ਤੇ ਦਰੱਖਤਾਂ ਦੀ ਕਟਾਈ, ਫ਼ਸਲਾਂ, ਫਲਾਂ, ਸਬਜ਼ੀਆਂ ਉੱਤੇ ਹਾਨੀਕਾਰਕ ਦਵਾਈਆਂ ਨਾਲ ਛਿੜਕਾ ਕਰਨਾ, ਪਸ਼ੂਆਂ ਤੇ ਪੰਛੀਆਂ ਨਾਲ ਇੱਥੋਂ ਤੱਕ ਇਨਸਾਨ ਨੇ ਇਨਸਾਨੀਅਤ ਨਾਲ ਵੀ ਖਿਲਵਾੜ੍ਹ ਕਰਨਾ ਸ਼ੁਰੂ ਕਰ ਦਿੱਤਾ। ਔਰਤਾਂ ਦੀਆਂ ਕੁੱਖਾਂ ਤੱਕ ਵੀ ਸਲਾਮਤ ਨਹੀਂ ਰਹੀਆਂ।ਅਸੀਂ ਉੱਥੇ ਵੀ ਮੁੰਡੇ ,ਕੁੜੀ ਦਾ ਫ਼ਰਕ ਸਮਝਣ ਦੀ ਕੋਸ਼ਿਸ਼ ਨਾਲ ਕੁਦਰਤ ਦੇ ਉਲਟ ਕੰਮ ਕੀਤਾ ਤੇ ਬਹੁਤ ਸਾਰੀਆਂ ਧੀਆਂ ਦੀ ਜੰਮਣ ਤੋਂ ਪਹਿਲਾਂ ਹੀ ਬਲ਼ੀ ਦੇ ਦਿੱਤੀ, 

ਅੱਜ ਦਾ ਇਨਸਾਨ ਚਾਹੇ ਸਰਕਾਰਾਂ ਹੋਣ ਕਿਸੇ ਨੇ ਵੀ ਕੁਦਰਤ ਤੇ ਇਨਸਾਨੀਅਤ ਦੀ ਗੱਲ ਨਾ ਕੀਤੀ ਤੇ ਨਾ ਹੀ ਰੂਹਾਨੀਅਤ ਦਾ ਪਾਠ ਪੜ੍ਹਿਆ ਤੇ ਨਾ ਸਮਝਿਆ। ਜੇ ਅੱਜ ਦਾ ਮਾਨਵ ਹੁਣ ਵੀ ਇਸ ਕੋਰੋਨਾ ਵਾਇਰਸ ਦੇ ਡਰ ਨਾਲ ਹੀ ਸਹੀ, ਜੇ ਕੁਦਰਤ ਨੂੰ ਸਮਝ ਲਵੇ ਤਾਂ ਵੀ ਇਹ ਫੈਸਲਾ ਪੂਰੀ ਮਾਨਵਤਾ ਦੇ ਹੱਕ ਵਿਚ ਤੇ ਭਲਾਈ ਵਾਲਾ ਸਾਬਿਤ ਹੋਵੇਗਾ। ਜੇਕਰ ਇਨਸਾਨ ਨੇ ਜ਼ਿੰਦਗੀ ਵਿੱਚ ਇਸ ਵਾਇਰਸ ਤੋਂ ਕੋਈ ਸਿੱਖਿਆ ਜਾਂ ਸਬਕ ਲੈਕੇ ਅੱਗੇ ਲਈ ਪੂਰੀ ਮਾਨਵਤਾ ਤੇ ਲੁਕਾਈ ਲਈ ਕੁਦਰਤ ਪ੍ਰਤੀ ਵਫ਼ਾਦਾਰੀ ਨਾ ਵਿਖਾਈ ਤਾਂ ਸਮਝ ਲੈਣਾ ਕੀ ਅਸੀਂ ਸਾਰੇ ਆਪਣੀਆਂ ਤੇ ਆਪਣਿਆਂ ਲਈ ਕਬਰਾਂ ਆਪ ਹੀ ਖੋਦ ਰਹੇ ਹਾਂ, 

PunjabKesari

ਅਸੀਂ ਆਪ ਹੀ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਨਰਕਾਂ ਦੇ ਦੁਆਰ ਖੋਲ੍ਹਕੇ ਜਾ ਰਹੇ ਹਾਂ। ਜੇਕਰ ਅਸੀਂ ਇਨਸਾਨੀਅਤ ਜੁਗਾ ਜੁਗੰਤਰ ਤੱਕ ਜਿਉਂਦੀ ਰੱਖਣੀ ਹੈ ਤਾਂ ਸਾਨੂੰ ਅੱਜ ਤੋਂ ਹੀ ਮਾਨਵਤਾ ਦੇ ਭਲੇ ਤੇ ਕੁਦਰਤ ਦੀ ਸੰਭਾਲ ਕਰਨੀ ਪਵੇਗੀ। ਕੁਦਰਤ ਜਿਉਂਦੀ ਰਹੇਂਗੀ ਤਾਂ ਹੀ ਮਾਨਵਤਾ ਜਿਉਂਦੀ ਰਹੇਗੀ, ਆਉ ਸਾਰੇ ਹੀ ਅਸੀਂ ਸੱਚੇ ਦਿਲੋਂ ਕੁਦਰਤ ਤੇ ਇਨਸਾਨੀਅਤ ਲਈ ਵਫ਼ਾਦਾਰ ਬਣੀਏ।


author

rajwinder kaur

Content Editor

Related News