ਕੋਰੋਨਾ ਆਫਤ ਦੇ ਚੱਲਦੇ ਲੁਧਿਆਣਾ ਪੁਲਸ ਬਦਲਾਅ ਦੀ ਤਿਆਰੀ ''ਚ, ਚੁੱਕਣ ਜਾ ਰਹੀ ਇਹ ਵੱਡਾ ਕਦਮ
Wednesday, May 13, 2020 - 07:45 PM (IST)
ਲੁਧਿਆਣਾ (ਰਿਸ਼ੀ) : ਕੋਰੋਨਾ ਕਾਰਨ ਲੋਕਾਂ ਦੇ ਨਾਲ-ਨਾਲ ਹੁਣ ਕਮਿਸ਼ਨਰੇਟ ਪੁਲਸ ਦੀ ਵੀ ਡੇਲੀ ਰੁਟੀਨ ਅਤੇ ਕੰਮ ਕਰਨ ਦੇ ਤਰੀਕੇ ਵਿਚ ਬਦਲਾਅ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਪੁਲਸ ਮੁਲਾਜ਼ਮਾਂ ਤੱਕ ਕੋਰੋਨਾ ਨੂੰ ਪਹੁੰਚਣ ਤੋਂ ਰੋਕਿਆ ਜਾ ਸਕੇ। ਨਾਲ ਹੀ ਫਰੰਟ ਲਾਈਨ 'ਤੇ ਕੰਮ ਕਰਨ ਵਾਲੀਆਂ 200 ਤੋਂ ਜ਼ਿਆਦਾ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਵੀ ਜਲਦ ਥਾਣਿਆਂ ਵਿਚ ਤਾਇਨਾਤ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ 50 ਫੀਸਦੀ ਤੋਂ ਜ਼ਿਆਦਾ ਮਹਿਲਾ ਮੁਲਜ਼ਮ ਵਿਆਹੀਆਂ ਹਨ ਅਤੇ ਘਰ ਜਾਣ 'ਤੇ ਬੱਚਿਆਂ ਦੇ ਸੰਪਰਕ ਵਿਚ ਆਉਂਦੀਆਂ ਹਨ, ਜਿਨ੍ਹਾਂ ਤੋਂ ਪਰਿਵਾਰ 'ਤੇ ਵੀ ਮਹਾਮਾਰੀ ਖਤਰਾ ਵੱਧਦਾ ਹੈ। ਇਸ ਦੇ ਨਾਲ ਹੀ ਹੁਣ ਥਾਣੇ, ਚੌਕੀ ਵਿਚ ਆਉਣ ਵਾਲੇ ਹਰ ਵਿਅਕਤੀ ਦਾ ਗੇਟ 'ਤੇ ਖੜ੍ਹੀ ਪੁਲਸ ਪਹਿਲਾਂ ਬੁਖਾਰ ਵੀ ਚੈੱਕ ਕਰੇਗੀ। ਪੁਲਸ ਦਾ ਯਤਨ ਹੈ ਕਿ ਜ਼ਿਆਦਾਤਰ ਲੋਕ ਈ-ਮੇਲ ਰਾਹੀਂ ਹੀ ਆਪਣੀ ਸ਼ਿਕਾਇਤ ਪੁਲਸ ਤੱਕ ਪਹੁੰਚਾਉਣ।
ਜਾਣਕਾਰੀ ਮੁਤਾਬਕ ਪਬਲਿਕ ਡੀਲਿੰਗ ਵਿਚ ਬਦਲਾਅ ਦੀ ਸ਼ਿਕਾਇਤ ਦੇ ਚਲਦੇ ਲੋਕਾਂ ਦੀ ਭੀੜ ਇਕੱਤਰ ਹੋਣ ਕਾਰਨ ਕੀਤਾ ਜਾ ਰਿਹਾ ਹੈ ਕਿਉਂਕਿ ਅਜਿਹਾ ਹੋਣ 'ਤੇ ਪੁਲਸ ਅਤੇ ਜਨਤਾ ਦੋਵਾਂ ਦੀ ਜਾਨ ਨੂੰ ਖਤਰਾ ਹੈ। ਥਾਣੇ ਚੌਕੀ ਜਾਂ ਫਿਰ ਪੁਲਸ ਅਫਸਰ ਦੇ ਕੋਲ ਸ਼ਿਕਾਇਤ ਲਿਜਾਣ ਦੀ ਬਜਾਏ ਲੋਕ ਈ-ਮੇਲ ਯੂਜ਼ ਕਰਨਗੇ ਤਾਂ ਕਿ ਸੋਸ਼ਲ ਡਿਸਟੈਂਸ ਮੇਨਟੇਨ ਹੋ ਸਕੇ। ਜੇਕਰ ਕੋਈ ਪੁਲਸ ਅਫਸਰ ਜਾਂ ਫਿਰ ਥਾਣੇ ਚੌਕੀ ਵਿਚ ਸ਼ਿਕਾਇਤ ਦੇ ਮਕਸਦ ਨਾਲ ਜਾਵੇਗਾ ਤਾਂ ਗੇਟ 'ਤੇ ਖੜ੍ਹੀ ਫੋਰਸ ਵੱਲੋਂ ਪਹਿਲਾਂ ਬੁਖਾਰ ਚੈੱਕ ਕੀਤਾ ਜਾਵੇਗਾ। ਜੇਕਰ ਬੁਖਾਰ ਵਰਗੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਸ਼ਿਕਾਇਤ ਦੀ ਜਾਂਚ ਤੋਂ ਪਹਿਲਾਂ ਡਾਕਟਰ ਦੇ ਕੋਲ ਭੇਜਿਆ ਜਾਵੇਗਾ ਅਤੇ ਈ-ਮੇਲ 'ਤੇ ਹੀ ਸ਼ਿਕਾਇਤ ਕਰਨ ਦਾ ਸੁਝਾਅ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਮੰਤਰੀਆਂ ਨਾਲ ਵਿਵਾਦ 'ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ 'ਤੇ ਡਿੱਗੀ ਗਾਜ
ਨਾਲ ਹੀ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਦੇ ਨਾਲ ਖਾਂਸੀ, ਜ਼ੁਕਾਮ ਦੀ ਸ਼ਿਕਾਇਤ ਹੋਣ ਕਾਰਨ ਈ-ਮੇਲ ਕਰਨ ਦੀ ਗੱਲ ਕਹਿ ਸਕਦਾ ਹੈ ਜਿਸ 'ਤੇ ਉਸ ਦੀ ਸ਼ਿਕਾਇਤ ਦੀ ਪਹਿਲ ਦੇ ਅਧਾਰ 'ਤੇ ਜਾਂਚ ਕੀਤੀ ਜਾਵੇਗੀ। ਜਦੋਂਕਿ ਜਾਂਚ ਅਧਿਕਾਰੀ ਨੂੰ ਵੀ ਅਵੇਅਰ ਕਰਦੇ ਹੋਏ ਸ਼ਿਕਾਇਤਕਰਤਾ ਵੱਲੋਂ ਲੋੜ ਪੈਣ 'ਤੇ ਮੰਗੇ ਜਾਣ ਵਾਲੇ ਦਸਤਾਵੇਜ਼ਾਂ ਨੂੰ ਮੇਲ ਜਾਂ ਵਟਸਐਪ 'ਤੇ ਮੰਗਵਾਉਣ ਲਈ ਕਿਹਾ ਜਾਵੇਗਾ।
ਕਈ ਅਫਸਰਾਂ ਦੇ ਕੋਲ ਖੁੱਲ੍ਹੇਗੀ ਮੇਲ, ਜਲਦ ਮਿਲਣਗੀਆਂ 500 ਮਸ਼ੀਨਾਂ
ਕਮਿਸ਼ਨਰੇਟ ਪੁਲਸ ਦੀ ਮੇਲ ਹੁਣ ਇਕ ਅਫਸਰ ਦੀ ਬਜਾਏ ਕਈ ਅਫਸਰਾਂ ਦੇ ਕੋਲ ਖੁੱਲ੍ਹੇਗੀ ਤਾਂ ਕਿ ਪੁਲਸ ਦੀ ਕਾਰਗੁਜ਼ਾਰੀ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ ਅਤੇ ਰੁਟੀਨ ਵਿਚ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਨਾਲ ਹੀ ਨਾਲ ਮਾਰਕ ਕੀਤਾ ਜਾ ਸਕੇ। ਨਾਲ ਹੀ ਕਮਿਸ਼ਨਰੇਟ ਪੁਲਸ ਨੂੰ ਜਲਦ ਬੁਖਾਰ ਚੈੱਕ ਕਰਨ ਵਾਲੀਆਂ 500 ਤੋਂ ਜ਼ਿਆਦਾ ਮਸ਼ੀਨਾਂ ਮਿਲ ਰਹੀਆਂ ਹਨ, ਜੋ ਪੁਲਸ ਅਫਸਰ, ਥਾਣੇ ਚੌਕੀ ਦੇ ਬਾਹਰ ਖੜ੍ਹੇ ਮੁਲਾਜ਼ਮ ਅਤੇ ਨਾਕਿਆਂ 'ਤੇ ਖੜ੍ਹੀ ਫੋਰਸ ਦੇ ਹੱਥਾਂ ਵਿਚ ਦਿਖੇਗੀ, ਨਾਲ ਹੀ ਸੈਨੇਟਾਈਜ਼ਰ ਵੀ ਹਰ ਸਮੇਂ ਕੋਲ ਹੋਣਾ ਜ਼ਰੂਰੀ ਹੋਵੇਗਾ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੇ ਟਵੀਟ ਕਰ ਕੇ ਰੇਲ ਮੰਤਰੀ ਨੂੰ ਸਟੇਸ਼ਨ ਦੀਆਂ ਦੱਸੀਆਂ ਖਾਮੀਆਂ, ਅਫਸਰਾਂ ਨੇ ਦਿੱਤਾ ਜਵਾਬ
ਟ੍ਰੈਫਿਕ ਪੁਲਸ ਵੀ ਰੱਖੇਗੀ ਧਿਆਨ
ਹੁਣ ਟ੍ਰੈਫਿਕ ਪੁਲਸ ਵੀ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖੇਗੀ। ਬਾਕੀ ਫੋਰਸ ਵਾਂਗ ਟ੍ਰੈਫਿਕ ਮੁਲਾਜ਼ਮ ਦੇ ਹੱਥਾਂ ਵਿਚ ਗਲਵਜ਼ ਅਤੇ ਮਾਸਕ ਪਹਿਨਣੇ ਜ਼ਰੂਰੀ ਹੋਣਗੇ। ਵਾਹਨ ਦੀ ਚੈਕਿੰਗ ਦੌਰਾਨ ਦਸਤਾਵੇਜ਼ ਚੈੱਕ ਕਰਨ ਲਈ ਆਪਣੇ ਮੋਬਾਇਲ ਵਿਚ ਫੋਟੋ ਕਲਿੱਕ ਕਰਨਗੇ। ਨਾਲ ਹੀ ਚਲਾਨ ਕੱਟਣ 'ਤੇ ਦਸਤਾਵੇਜ਼ਾਂ ਨੂੰ ਚਲਾਨ ਬੁੱਕ ਵਿਚ ਰੱਖਣ ਤੋਂ ਪਹਿਲਾਂ ਗਲਵਜ਼ ਨਾ ਪਹਿਨੇ ਹੋਣ 'ਤੇ ਮੁਲਾਜ਼ਮ ਨੂੰ ਵੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਥਾਣਿਆਂ ਚੌਕੀਆਂ ਵਿਚ ਪਿਆ ਪੈਂਡਿੰਗ ਵਰਕ ਹੋਵੇਗਾ ਪੂਰਾ
ਮਹਿਲਾ ਮੁਲਾਜ਼ਮਾਂ ਨੂੰ ਬੈਕਫੁਟ 'ਤੇ ਲਿਆਂਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਥਾਣਿਆਂ ਚੌਕੀਆ ਵਿਚ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਕੋਰੋਨਾ ਕਾਰਨ 2 ਮਹੀਨੇ ਤੋਂ ਪੈਂਡਿੰਗ ਪਏ ਵਰਕ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਪੁਲਸ ਮੁਤਾਬਕ ਔਰਤਾਂ, ਬੱਚਿਆਂ ਅਤੇ ਬਿਰਧਾਂ ਨੂੰ ਕੋਰੋਨਾ ਜਲਦੀ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਇਸ ਕਾਰਨ ਮਹਿਲਾ ਫੋਰਸ ਪਿੱਛੇ ਰਹਿ ਕੇ ਵਿਭਾਗ ਦਾ ਸਾਥ ਦੇਵੇਗੀ।
ਇਹ ਵੀ ਪੜ੍ਹੋ : ਦੋਰਾਹਾ 'ਚ ਕੋਰੋਨਾ ਵਾਇਰਸ ਨੇ ਫਿਰ ਦਿੱਤੀ ਦਸਤਕ, 2 ਹੋਰ ਪਾਜ਼ੇਟਿਵ ਮਰੀਜ਼ ਮਿਲੇ
ਜੇਲ ਭੇਜਣ ਤੋਂ ਪਹਿਲਾਂ ਕਰਵਾਇਆ ਜਾ ਰਿਹੈ ਕੋਰੋਨਾ ਟੈਸਟ
ਕੋਰੋਨਾ ਵਿਚ ਪੁਲਸ ਵੱਲੋਂ ਫੜੇ ਜਾਣ ਵਾਲੇ ਅਪਰਾਧੀ ਨੂੰ ਰਿਮਾਂਡ ਖਤਮ ਹੋਣ 'ਤੇ ਸਿੱਧਾ ਜੇਲ ਨਹੀਂ ਭੇਜਿਆ ਜਾ ਰਿਹਾ, ਸਗੋਂ ਉਸ ਨੂੰ ਫੁਹਾਰਾ ਚੌਕ ਦੇ ਕੋਲ ਸਥਿਤ ਇਕ ਸਰਕਾਰੀ ਜਗ੍ਹਾ 'ਤੇ ਰੱਖਿਆ ਜਾ ਰਿਹਾ ਹੈ ਜਿੱਥੇ ਕਮਿਸ਼ਨਰੇਟ ਦੇ ਸਾਰੇ ਪੁਲਸ ਥਾਣਿਆਂ ਵੱਲੋਂ ਫੜੇ ਜਾਣ ਵਾਲੇ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ। ਜੇਲ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਬਲੱਡ ਦੇ ਸੈਂਪਲ ਲਏ ਜਾ ਰਹੇ ਹਨ, ਜਿਸ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਹੀ ਜੇਲ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਇਕ ਹੋਰ ਚੰਗੀ ਖਬਰ, 22 ਮਰੀਜ਼ਾਂ ਨੇ ਹਰਾਇਆ 'ਕੋਰੋਨਾ'