ਬਜ਼ੁਰਗਾਂ ਦੀ ਲਾਠੀ ਬਣੀ ਪੁਲਸ, ਬੈਂਕਾਂ ਦੇ ਬਾਹਰ ਹੁਣ ਨਹੀਂ ਹੋਵੇਗੀ ਭੀੜ

Wednesday, May 13, 2020 - 12:52 PM (IST)

ਬਜ਼ੁਰਗਾਂ ਦੀ ਲਾਠੀ ਬਣੀ ਪੁਲਸ, ਬੈਂਕਾਂ ਦੇ ਬਾਹਰ ਹੁਣ ਨਹੀਂ ਹੋਵੇਗੀ ਭੀੜ

ਬੁਢਲਾਡਾ (ਬਾਂਸਲ): ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਅੱਜ ਪੂਰੇ ਦੇਸ਼ 'ਚ ਜਨ ਜੀਵਨ ਅਤੇ ਮਨੁੱਖ ਦੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਠੱਪ ਕਰ ਦਿੱਤਾ ਹੈ ਪਰ ਮਾਨਸਾ ਜ਼ਿਲੇ 'ਚ ਇਸ ਮਹਾਮਾਰੀ ਦੀ ਜੰਗ ਦੌਰਾਨ ਕੋਰੋਨਾ ਯੋਧਿਆਂ ਨੇ ਜਿੱਥੇ ਪਹਿਲੀ ਕਤਾਰ 'ਚ ਖੜ੍ਹੇ ਹੋ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੜਾਈ ਲੜ ਰਹੇ ਹਨ, ਉੱਥੇ ਬੇਸਹਾਰਾ, ਅੰਗਹੀਣਾਂ, ਵਿਧਵਾਵਾਂ, ਬਜ਼ੁਰਗਾਂ ਲਈ ਮਸੀਹਾ ਬਣ ਕੇ ਸਾਹਮਣੇ ਆਏ ਮਾਨਸਾ ਜ਼ਿਲੇ ਦੇ ਐੱਸ.ਐੱਸ.ਪੀ.ਡਾ. ਨਰਿੰਦਰ ਭਾਰਗਵ ਨੇ ਉਨ੍ਹਾਂ ਲੋਕਾਂ ਦੀ ਬਾਂਹ ਫੜੀ ਜੋ ਮਜ਼ਬੂਰ ਅਤੇ ਲਾਚਾਰ ਘਰਾਂ 'ਚ ਬੰਦ ਸਨ। ਉਨ੍ਹਾਂ ਦੀ ਖੱਜਲ-ਖੁਆਰੀ ਨੂੰ ਦੂਰ ਕਰਦਿਆਂ ਮਾਨਵਤਾ ਦੀ ਸੇਵਾ ਨੂੰ ਧਰਮ ਮੰਨਦਿਆਂ ਘਰਾਂ 'ਚ ਪੈਨਸ਼ਨ ਪਹੁੰਚਾਉਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਐੱਸ.ਐੱਸ.ਪੀ.ਡਾ. ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਦਿਨਕਰ ਗੁਪਤਾ ਦੀਆਂ ਹਿਦਾਇਤਾਂ ਹਨ ਕਿ ਕੋਰੋਨਾ ਵਾਇਰਸ ਦੀ ਇਸ ਔਖੀ ਘੜੀ ਦੌਰਾਨ ਆਮ ਪਬਲਿਕ ਦੀ ਹਰ ਪੱਖੋਂ ਮਦਦ ਕੀਤੀ ਜਾਵੇ।

ਭੀਖੀ (ਤਾਇਲ): ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਇਕ ਪਾਸੇ ਸਰਕਾਰ ਵਲੋਂ ਸਮਾਜਿਕ ਦੂਰੀ ਰੱਖਣ ਲਈ ਵਿਸ਼ੇਸ਼ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਥੇ ਦੂਜੇ ਪਾਸੇ ਬੈਂਕਾਂ ਅੱਗੇ ਪੈਸੇ ਲੈਣ ਵਾਲਿਆਂ ਦੀਆਂ ਲੱਗ ਰਹੀਆਂ ਲੰਮੀਆਂ ਲਾਇਨਾਂ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾ ਰਹੀਆਂ ਹਨ। ਇੰਨ੍ਹਾਂ ਲਾਇਨਾਂ 'ਚ ਲੱਗਣ ਵਾਲੇ ਜ਼ਿਆਦਾਤਰ ਲੋਕਾਂ ਦੇ ਮਾਸਕ ਵੀ ਨਹੀਂ ਪਹਿਨੇ ਹੋਏ ਸਨ। ਭੀਖੀ ਦੇ ਕਈ ਬੈਂਕਾਂ 'ਚ ਬਿਨਾਂ ਸਮਾਜਿਕ ਦੂਰੀ ਦੇ ਲੱਗੀਆਂ ਲੰਮੀਆਂ ਲਾਇਨਾਂ ਕੋਰੋਨਾ ਵਾਇਰਸ ਨੂੰ ਸੱਦਾ ਦੇ ਰਹੀਆਂ ਸਨ।


author

Shyna

Content Editor

Related News