ਕੋਰੋਨਾ ਦੀ ਵੈਕਸੀਨ ਦਾ ਇਨਸਾਨਾਂ ‘ਤੇ ਟ੍ਰਾਇਲ ਸ਼ੁਰੂ, ਕਾਮਯਾਬੀ ਦੀ ਉਮੀਦ 80 ਫੀਸਦੀ
Saturday, Apr 25, 2020 - 06:20 PM (IST)
ਜਗਬਾਣੀ ਪਾਡਕਾਸਟ ਵਿਸ਼ੇਸ਼ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ‘ਚ ਹਾਹਾਕਾਰ ਮਚਾ ਰੱਖੀ ਹੈ। ਇਸ ਵਾਇਰਸ ਦੇ ਇਲਾਜ ਲਈ ਦਵਾਈਆਂ ਬਣਾਉਣ ‘ਚ ਕਈ ਦੇਸ਼ਾਂ ਦੇ ਵਿਗਿਆਨੀ ਜੁੱਟੇ ਹੋਏ ਹਨ। ਬ੍ਰਿਟੇਨ ‘ਚ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਹਿਊਮਨ ਟ੍ਰਾਇਲ ਸ਼ੁਰੂ ਹੋ ਗਿਆ ਹੈ। ਔਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਜੋ ਵੈਕਸੀਨ ਤਿਆਰ ਕਰ ਰਹੇ ਹਨ ਉਸ ‘ਚ ਸਫਲਤਾ ਦੀ 80 ਫੀਸਦ ਸੰਭਾਵਨਾ ਹੈ।
ਇੰਗਲੈਂਡ (UK) ਦੀ ਆਕਸਫ਼ੋਰਡ ਯੂਨੀਵਰਸਿਟੀ ’ਚ ਕੋਰੋਨਾ ਵਾਇਰਸ ਦਾ ਖਾਤਮਾ ਕਰਨ ਵਾਲੀ ਵੈਕਸੀਨ ਦਾ ਸਭ ਤੋਂ ਵੱਡਾ ਪਰੀਖਣ ਕੱਲ੍ਹ ਵੀਰਵਾਰ ਤੋਂ ਸ਼ੁਰੂ ਹੋ ਗਿਆ। ਖੋਜਕਾਰ ਇੱਕ ਮਹੀਨੇ ’ਚ 200 ਹਸਪਤਾਲਾਂ ’ਚ 5,000 ਤੋਂ ਵੀ ਵੱਧ ਲੋਕਾਂ ਉੱਤੇ ਟੀਕੇ ਦਾ ਕਰਨਗੇ। ਇਸ ਤੋਂ ਇਲਾਵਾ ਕਿਸ ਦਵਾਈ ਦਾ ਪ੍ਰੀਖਣ ਅਸਫਲ ਰਿਹਾ ਆਓ ਜਾਣਦੇ ਹਾਂ...