ਕੋਵਿਡ-19 ਦਾ ਕਹਿਰ : ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਛਾਈ ਸੁੰਨਸਾਨ

Thursday, Apr 09, 2020 - 10:41 AM (IST)

ਕੋਵਿਡ-19 ਦਾ ਕਹਿਰ : ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਛਾਈ ਸੁੰਨਸਾਨ

ਅੰਮ੍ਰਿਤਸਰ (ਅਣਜਾਣ) - ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਦੀ ਲਪੇਟ ’ਚ ਅਜੇ ਵੀ ਬਹੁਤ ਸਾਰੇ ਲੋਕ ਆ ਰਹੇ ਹਨ। ਕੋਵਿਡ-19 ਦੇ ਕਹਿਰ ਕਾਰਨ ਪੁਲਸ ਵਲੋਂ ਲੋਕ ਹਿੱਤ ਲਈ ਅਹਿਤਿਆਤ ਵਰਤਦਿਆਂ ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਆਲੇ-ਦੁਆਲੇ ਸਖਤ ਨਾਕੇਬੰਦੀ ਕੀਤੀ ਗਈ ਹੈ। ਨਾਕਿਆਂ ਦੌਰਾਨ ਪੁਲਸ ਨੇ ਸਖ਼ਤੀ ਵਰਤਦਿਆਂ ਗੁਰੂਘਰ ਆ ਰਹੀਆਂ ਸੰਗਤਾਂ ਨੂੰ ਵਾਪਸ ਭੇਜ ਦਿੱਤਾ, ਜਿਸ ਕਾਰਨ ਫਿਰ ਤੋਂ ਸੰਗਤਾਂ ਗੁਰੂ ਘਰ ਦੇ ਦਰਸ਼ਨ ਨਹੀਂ ਕਰ ਸਕੀਆਂ। ਦੱਸ ਦੇਈਏ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਵਲੋਂ ਇਹਾ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੌਰਾਨ ਉਹ ਲੋਕਾਂ ਨੂੰ ਗੁਰੂ ਘਰ ਜਾਣ ਤੋਂ ਰੋਕ ਰਹੇ ਹਨ। 

ਪੜ੍ਹੋ ਇਹ ਖਬਰ ਵੀ - ਜਲੰਧਰ ’ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ

ਪੜ੍ਹੋ ਇਹ ਖਬਰ ਵੀ - ਕੋਵਿਡ-19 ਖਿਲਾਫ ਜੰਗ ’ਚ ਉਤਰੇ ਕਾਰਗਿਲ ਸ਼ਹੀਦ ਦੇ ਪਿਤਾ ਸਣੇ 65 ਸੇਵਾਮੁਕਤ ਪੁਲਸ ਮੁਲਾਜ਼ਮ 

PunjabKesari

ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਵਲੋਂ ਸਮੂਹ ਨਾਨਕ ਨਾਮਲੇਵਾ ਸੰਗਤਾਂ ਨੂੰ ਘਰ ਬੈਠ ਕੇ ਹੀ ਖਾਲਸੇ ਦਾ ਸਾਜਨਾ ਦਿਵਸ (ਵਿਸਾਖੀ) ਮਨਾਉਣ ਲਈ ਆਦੇਸ਼ ਜਾਰੀ ਕੀਤੇ ਗਏ ਹਨ, ਫਿਰ ਵੀ ਪੁਲਸ ਵੱਲੋਂ ਕੋਵਿਡ-19 ਦੌਰਾਨ ਸੰਗਤਾਂ ਦੇ ਭਲੇ ਲਈ ਸਖ਼ਤ ਪਹਿਰੇ ਲਾਏ ਜਾ ਰਹੇ ਹਨ। ‘ਜਗ ਬਾਣੀ’ ਦੀ ਟੀਮ ਵੱਲੋਂ ਸਰਵੇ ਦੌਰਾਨ ਦੇਖਿਆ ਗਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਖਾਸ ਕਰ ਕੇ ਹੈਰੀਟੇਜ ਸਟਰੀਟ ਵਾਲੇ ਪਾਸੇ ਸੁੰਨਸਾਨ ਛਾਈ ਰਹੀ।

ਪੜ੍ਹੋ ਇਹ ਖਬਰ ਵੀ - ਲਾਕਡਾਊਨ : CBSE ਸਕੂਲਾਂ ’ਚ 6ਵੀਂ ਤੋਂ 11ਵੀਂ ਦੇ ਵਿਦਿਆਰਥੀ ਪੜ੍ਹਨਗੇ 3 ਨਵੇਂ ਸਕਿੱਲ ਕੋਰਸ

ਪੜ੍ਹੋ ਇਹ ਖਬਰ ਵੀ - ਲਾਕਡਾਊਨ : ਪਿੰਡ ਸਲੇਮਪੁਰ ਵਿਖੇ ਕਾਰ ਸਵਾਰ ਨੌਜਵਾਨ ਨੇ ਕੀਤੇ ਦੋ ਹਵਾਈ ਫਾਇਰ 

PunjabKesari

ਵਰਾਂਡੇ ’ਚ ਸੰਗਤਾਂ ਲਈ ਲਾਇਆ ਚਾਹ ਦਾ ਲੰਗਰ
ਬੀਤੇ ਦਿਨੀਂ ਪੁਲਸ ਦੀ ਸਖ਼ਤੀ ਕਾਰਣ ਬਹੁਤ ਸਾਰੇ ਗਰੀਬ ਲੋਕ ਲੰਗਰ ਹਾਲ ’ਚ ਚਾਹ ਦਾ ਲੰਗਰ ਛਕਣ ਵੀ ਨਹੀਂ ਜਾ ਸਕੇ ਸਨ। ਅੱਜ ਕੁਝ ਸੰਗਤਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ। ਉਨ੍ਹਾਂ ਲਈ ਗੁਰੂ ਰਾਮਦਾਸ ਲੰਗਰ ਹਾਲ ਵੱਲੋਂ ਚਾਹ ਤੇ ਰਸ ਦਾ ਲੰਗਰ ਲਾਇਆ ਗਿਆ।

ਪੜ੍ਹੋ ਇਹ ਵੀ ਖਬਰ - ਪੰਜਾਬ ’ਚ ਕਣਕ ਦੀ ਵਾਢੀ ਤੇ ਖਰੀਦ ਦੇ ਤਾਲਮੇਲ ਲਈ ਮੰਡੀ ਬੋਰਡ ਦਾ 30 ਮੈਂਬਰੀ ਕੰਟਰੋਲ ਰੂਮ ਸਥਾਪਤ


author

rajwinder kaur

Content Editor

Related News