ਪੰਜਾਬ ''ਚ ਕੋਰੋਨਾ ਦਾ ਕਹਿਰ, ਅੰਕੜਾ 300 ਤੋਂ ਪਾਰ

Sunday, Apr 26, 2020 - 12:16 AM (IST)

ਪੰਜਾਬ ''ਚ ਕੋਰੋਨਾ ਦਾ ਕਹਿਰ, ਅੰਕੜਾ 300 ਤੋਂ ਪਾਰ

ਚੰਡੀਗੜ੍ਹ,(ਸ਼ਰਮਾ)- ਪੰਜਾਬ 'ਚ ਕੋਰੋਨਾ ਵਾਇਰਸ ਪੀੜਿਤਾਂ ਦੀ ਗਿਣਤੀ 'ਚ ਦਿਨ ਪ੍ਰਤੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸ਼ਨੀਵਾਰ ਨੂੰ ਸੂਬੇ 'ਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 308 ਤੱਕ ਪਹੁੱਚ ਗਿਆ। ਸ਼ਨੀਵਾਰ ਨੂੰ ਰਿਪੋਰਟ ਕੀਤੇ ਗਏ 10 ਨਵੇਂ ਮਾਮਲਿਆਂ 'ਚੋਂ ਸਭ ਤੋਂ ਜ਼ਿਆਦਾ 6 ਮਾਮਲੇ ਪਟਿਆਲਾ ਜ਼ਿਲੇ ਨਾਲ ਸਬੰਧਤ ਹਨ। ਪਟਿਆਲਾ ਜ਼ਿਲੇ ਨਾਲ ਸਬੰਧਤ ਸਾਰੇ ਨਵੇਂ ਮਾਮਲੇ ਰਾਜਪੁਰਾ ਕਸਬੇ ਦੇ ਦੱਸੇ ਜਾ ਰਹੇ ਹਨ। ਇਸ ਤਰ੍ਹਾਂ ਪਟਿਆਲਾ ਜ਼ਿਲਾ 61 ਪਾਜ਼ੇਟਿਵ ਮਾਮਲਿਆਂ ਨਾਲ ਜਲੰਧਰ ਅਤੇ ਮੋਹਾਲੀ ਤੋਂ ਬਾਅਦ ਪਾਜ਼ੇਟਿਵ ਮਰੀਜ਼ਾਂ ਦੀ ਜ਼ਿਆਦਾ ਗਿਣਤੀ ਵਾਲਾ ਤੀਜਾ ਜ਼ਿਲਾ ਬਣ ਗਿਆ ਹੈ। ਹਾਲਾਂਕਿ 66 ਮਾਮਲਿਆਂ ਨਾਲ ਜਲੰਧਰ ਪਹਿਲੇ ਨੰਬਰ 'ਤੇ ਆ ਗਿਆ ਹੈ ਜਦੋਂ ਕਿ ਮੋਹਾਲੀ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 63 ਹੈ। ਸ਼ਨੀਵਾਰ ਨੂੰ ਜੋ 10 ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚੋਂ ਪਟਿਆਲਾ ਜ਼ਿਲੇ ਦੇ 6 ਮਾਮਲਿਆਂ ਤੋਂ ਇਲਾਵਾ ਜਲੰਧਰ ਜ਼ਿਲੇ ਤੋਂ 3 ਅਤੇ ਪਠਾਨਕੋਟ ਤੋਂ 1 ਨਵਾਂ ਮਾਮਲਾ ਸ਼ਾਮਲ ਹੈ।
ਸੂਬਾ ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਸ਼ਨੀਵਾਰ ਤੱਕ 13270 ਸੈਂਪਲ ਜਾਂਚ ਲਈ ਭੇਜੇ ਗਏ, ਜਿਨ੍ਹਾਂ 'ਚੋਂ 308 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 9392 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਰਹੀ ਹੈ। ਹਾਲਾਂਕਿ 3569 ਸੈਂਪਲਾਂ ਦੀ ਰਿਪੋਰਟ ਅਜੇ ਆਉਣਾ ਬਾਕੀ ਹੈ। ਇਲਾਜ ਤੋਂ ਬਾਅਦ ਠੀਕ ਹੋਣ 'ਤੇ 72 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਪ੍ਰਦਾਨ ਕਰ ਦਿੱਤੀ ਗਈ ਹੈ ਜਦੋਂ ਕਿ 17 ਮਰੀਜ਼ਾਂ ਦੀ ਇਸ ਦੌਰਾਨ ਮੌਤ ਹੋ ਗਈ।
ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਜ਼ਿਲਾਵਾਰ ਸੂਚੀ
ਜਲੰਧਰ 66, ਮੋਹਾਲੀ 63, ਪਟਿਆਲਾ 61, ਪਠਾਨਕੋਟ 25, ਐੱਸ. ਬੀ. ਐੱਸ. ਨਗਰ 19, ਲੁਧਿਆਣਾ 17, ਅੰਮ੍ਰਿਤਸਰ 14, ਮਾਨਸਾ 13, ਹੁਸ਼ਿਆਰਪੁਰ 07, ਮੋਗਾ 04, ਫਰੀਦਕੋਟ 03, ਰੂਪਨਗਰ 03, ਸੰਗਰੂਰ 03, ਬਰਨਾਲਾ 02, ਫ਼ਤਹਿਗੜ੍ਹ ਸਾਹਿਬ 02, ਕਪੂਰਥਲਾ 03, ਗੁਰਦਾਸਪੁਰ 01, ਮੁਕਤਸਰ 01, ਫਿਰੋਜ਼ਪੁਰ 01


author

Bharat Thapa

Content Editor

Related News