ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਜਾਰੀ, 53 ਹੋਰ ਨਵੇਂ ਮਾਮਲੇ ਆਏ ਸਾਹਮਣੇ

04/08/2021 1:47:15 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਦੇ 53 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਅੱਜ 58 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 1922 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ ਹੁਣ 2687 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 2256 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 4703 ਹੋ ਗਈ ਹੈ, ਜਿਸ ’ਚੋਂ ਹੁਣ ਤੱਕ 4237 ਮਰੀਜ਼ਾਂ ਨੂੰ ਰਿਲੀਵ ਕੀਤਾ ਜਾ ਚੁੱਕਾ ਹੈ, ਜਦੋਂਕਿ ਇਸ ਸਮੇਂ 356 ਕੇਸ ਸਰਗਰਮ ਚੱਲ ਰਹੇ ਹਨ।

ਇਹ ਵੀ ਪੜ੍ਹੋ: ਸੰਗਰੂਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਨਾਬਾਲਗ ਕੁੜੀਆਂ ਸਮੇਤ 6 ਜੋੜੇ ਇਤਰਾਜ਼ਯੋਗ ਹਾਲਤ ’ਚ ਬਰਾਮਦ

ਇਨ੍ਹਾਂ ਇਲਾਕਿਆਂ ’ਚੋਂ ਆਏ ਕੋਰੋਨਾ ਦੇ ਨਵੇਂ ਮਾਮਲੇ
ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 8, ਮਲੋਟ ਤੋਂ 5, ਗਿੱਦੜਬਾਹਾ ਤੋਂ 5, ਰਾਣੀਵਾਲਾ ਤੋਂ 1, ਸਰਾਵਾਂ ਬੋਦਲਾਂ ਤੋਂ 1, ਬਰੀਵਾਲਾ ਤੋਂ 1, ਸ਼ੇਰਗੜ੍ਹ ਤੋਂ 1, ਰੱਤਾ ਖੇੜਾ ਤੋਂ 1, ਰਾਮਨਗਰ ਸਾਉਂਕੇ ਤੋਂ 1, ਜੰਡਵਾਲਾ ਤੋਂ 1, ਚੱਕ ਅਟਾਰੀ ਸਦਰਵਾਲਾ ਤੋਂ 1, ਗੁਲਾਬੇਵਾਲਾ ਤੋਂ 3, ਰਣਜੀਤਗੜ੍ਹ ਤੋਂ 1, ਭਾਗਸਰ ਤੋਂ 2, ਭੰਗਚੜੀ ਤੋਂ 1, ਮਹਾਂਬੱਧਰ ਤੋਂ 1, ਕਿੱਲਿਆਂਵਾਲੀ ਤੋਂ 1, ਬਾਦਲ ਤੋਂ 7, ਮਾਹਣੀ ਖੇੜਾ ਤੋਂ 1, ਛੱਤੇਆਣਾ ਤੋਂ 1, ਭਾਰੂ ਤੋਂ 2, ਜਗਤ ਸਿੰਘਵਾਲਾ ਤੋਂ 1, ਤਰਖ਼ਾਣਵਾਲਾ ਤੋਂ 1, ਖੁੱਡੀਆਂ ਤੋਂ 1, ਮਾਨ ਤੋਂ 1, ਮਿੱਠੜੀ ਬੁੱਧਗਿਰ ਤੋਂ 1, ਭੁੱਲਰਵਾਲਾ ਤੋਂ 1 ਤੇ ਫਤੂਹੀਖੇੜਾ ਤੋਂ 1 ਕੇਸ ਮਿਲਿਆ ਹੈ, ਜਿਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਕੋਰੋਨਾ ਇਲਾਜ ਲਈ ਗਿਆ ਦੋਸ਼ੀ ਫ਼ਰਾਰ, ਪਈਆਂ ਭਾਜੜਾਂ


Shyna

Content Editor

Related News