ਪੰਜਾਬ 'ਚ ਵਾਪਸ ਪਰਤ ਰਿਹਾ ਕੋਰੋਨਾ!, 2 ਦਿਨਾਂ 'ਚ 13 ਮਰੀਜ਼ਾਂ ਦੀ ਹੋਈ ਮੌਤ

Tuesday, Aug 16, 2022 - 09:53 PM (IST)

ਪੰਜਾਬ 'ਚ ਵਾਪਸ ਪਰਤ ਰਿਹਾ ਕੋਰੋਨਾ!, 2 ਦਿਨਾਂ 'ਚ 13 ਮਰੀਜ਼ਾਂ ਦੀ ਹੋਈ ਮੌਤ

ਲੁਧਿਆਣਾ (ਸਹਿਗਲ) : ਪੰਜਾਬ 'ਚ 2 ਦਿਨਾਂ 'ਚ ਕੋਰੋਨਾ ਨਾਲ 13 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ 408 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਮ੍ਰਿਤਕ ਮਰੀਜ਼ਾਂ 'ਚੋਂ 5 ਜਲੰਧਰ, ਪਟਿਆਲਾ ਅਤੇ ਮੋਹਾਲੀ ਤੋਂ 2-2 ਮ੍ਰਿਤਕ ਮਰੀਜ਼ਾਂ ਤੋਂ ਇਲਾਵਾ 1-1 ਮਰੀਜ਼ ਫਿਰੋਜ਼ਪੁਰ, ਲੁਧਿਆਣਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਸਾਹਮਣੇ ਆਏ ਹਨ। ਜਿਨ੍ਹਾਂ ਜ਼ਿਲ੍ਹਿਆਂ 'ਚ ਸਭ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ 'ਚ ਮੋਹਾਲੀ ਦੇ 130, ਲੁਧਿਆਣਾ 67, ਜਲੰਧਰ 45, ਪਟਿਆਲਾ 43, ਹੁਸ਼ਿਆਰਪੁਰ 19 ਤੇ ਅੰਮ੍ਰਿਤਸਰ ਦੇ 28 ਪਾਜ਼ੇਟਿਵ ਮਰੀਜ਼ ਸ਼ਾਮਲ ਹਨ। ਸਿਹਤ ਅਧਿਕਾਰੀਆਂ ਅਨੁਸਾਰ ਹਸਪਤਾਲਾਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲਾਂ 'ਚ 28 ਮਰੀਜ਼ਾਂ ਨੂੰ ਆਈ.ਸੀ.ਯੂ. ਵਿੱਚ ਸ਼ਿਫਟ ਕੀਤਾ ਗਿਆ ਹੈ, 2 ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ। ਸੂਬੇ 'ਚ ਮਰੀਜ਼ਾਂ ਦੀ ਪਾਜ਼ੇਟਿਵਿਟੀ ਦਰ 5.83 ਫ਼ੀਸਦੀ ਹੋ ਗਈ ਹੈ।

ਖ਼ਬਰ ਇਹ ਵੀ : ਪੁਲਸ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼, ਉਥੇ J&K 'ਚ ਫੌਜੀ ਜਵਾਨਾਂ ਨਾਲ ਵਾਪਰਿਆ ਵੱਡਾ ਹਾਦਸਾ, ਪੜ੍ਹੋ TOP 10

ਜ਼ਿਕਰਯੋਗ ਹੈ ਕਿ 1 ਅਪ੍ਰੈਲ ਤੋਂ ਹੁਣ ਤੱਕ ਸੂਬੇ 'ਚ 19275 ਇਨ੍ਹਾਂ ਵਿੱਚੋਂ 17207 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ 'ਚ 17207 ਠੀਕ ਹੋ ਚੁੱਕੇ ਹਨ, ਜਦਕਿ 127 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਾਹਿਰਾਂ ਅਨੁਸਾਰ ਜੂਨ ਮਹੀਨੇ ਤੋਂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਹੀ ਮੌਤ ਦਰ 'ਚ ਵੀ ਅਚਾਨਕ ਵਾਧਾ ਹੋ ਗਿਆ ਹੈ। ਪੰਜਾਬ 'ਚ ਅੱਜ 3924 ਸੈਂਪਲ ਜਾਂਚ ਲਈ ਭੇਜੇ ਗਏ, ਜੋ ਕਿ ਪਹਿਲਾਂ ਨਾਲੋਂ ਬਹੁਤ ਘੱਟ ਹਨ। ਇਸ ਤੋਂ ਇਲਾਵਾ ਅੱਜ 7128 ਲੋਕਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ, ਜਦੋਂ ਕਿ ਕੱਲ੍ਹ ਸਿਰਫ਼ 986 ਲੋਕ ਹੀ ਟੀਕਾਕਰਨ ਕੈਂਪਾਂ 'ਚ ਪੁੱਜੇ ਸਨ। ਹੁਣ ਤੱਕ ਸੂਬੇ ਵਿੱਚ 7,79,835 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 20,432 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਵੇਲੇ ਐਕਟਿਵ ਮਰੀਜ਼ਾਂ ਦੀ ਗਿਣਤੀ 1921 ਦੱਸੀ ਗਈ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਕੋਰੋਨਾ ਨਾਲ ਹਰ ਰੋਜ਼ 8 ਤੋਂ 10 ਮਰੀਜ਼ ਤੋੜ ਰਹੇ ਦਮ, ਹਸਪਤਾਲਾਂ 'ਚ ਦਾਖਲ ਮਰੀਜ਼ਾਂ ਦੀ ਵੀ ਵਧੀ ਗਿਣਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News