ਜ਼ਿਲ੍ਹੇ 'ਚ ਫ਼ੈਲ ਰਿਹੈ ਕੋਰੋਨਾ ਦਾ ਮੱਕੜ ਜਾਲ, 6 ਮੌਤਾਂ ਸਮੇਤ 220 ਨਵੇਂ ਮਾਮਲੇ ਆਏ ਸਾਹਮਣੇ

Wednesday, Sep 23, 2020 - 05:11 PM (IST)

ਅੰਮ੍ਰਿਤਸਰ (ਦਿਲਜੀਤ ਸ਼ਰਮਾ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦਾ ਮਕੜਜਾਲ ਲਗਾਤਾਰ ਜ਼ਿਲ੍ਹੇ 'ਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਜ਼ਿਲ੍ਹੇ 'ਚ ਅੱਜ 6 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ, ਉੱਥੇ ਹੀ 220 ਨਵੇਂ ਕੇਸ  ਕੋਰੋਨਾ ਦੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੁੱਲ 8919 ਪਾਜ਼ੇਟਿਵ ਕੇਸ ਹਨ ਜਦੋਂਕਿ 1802 ਮਰੀਜ਼ ਅਜੇ ਵੀ ਐਕਟਿਵ ਹਨ। ਜ਼ਿਲ੍ਹੇ 'ਚ ਕੁੱਲ 328 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਪਰ ਇੱਥੇ ਰਾਹਤ ਦੀ ਗੱਲ ਇਹ ਹੈ ਕਿ 6566 ਕੋਰੋਨਾ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਇਹ ਵੀ ਪੜ੍ਹੋ : ਵਿਦਿਆਰਥਣ ਨੂੰ ਅਗਵਾ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ, ਗੌਂਡਰ ਗੈਂਗ ਦਾ ਕਨੈਕਸ਼ਨ ਆਇਆ ਸਾਹਮਣੇ

ਮੰਗਲਵਾਰ ਨੂੰ 6 ਔਰਤਾਂ ਸਮੇਤ 9 ਦੀ ਮੌਤ, 266 ਨਵੇਂ ਕੇਸ ਆਏ ਸਾਹਮਣੇ 
ਜ਼ਿਲ੍ਹੇ 'ਚ ਮੰਗਲਵਾਰ ਨੂੰ 6 ਔਰਤਾਂ ਅਤੇ 3 ਵਿਅਕਤੀਆਂ ਦੀ ਮੌਤ ਹੋ ਗਈ, ਉਥੇ 26 ਬੀ. ਐੱਸ. ਐਫ਼. ਦੇ ਜਵਾਨ, 3 ਡਾਕਟਰ ਅਤੇ 2 ਸਟਾਫ ਨਰਸਾਂ ਸਮੇਤ 266 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਤੇਜ਼ੀ ਨਾਲ ਜ਼ਿਲ੍ਹੇ 'ਚ ਫੈਲਦਾ ਜਾ ਰਿਹਾ ਹੈ। ਹਾਲਾਤ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਮੌਤ ਦੀ ਨੀਂਦ ਸਵਾ ਰਿਹਾ ਹੈ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਪਰ ਕੁਝ ਲੋਕ ਨਿਯਮਾਂ ਨੂੰ ਨਾ ਮੰਨ ਕੇ ਕੋਰੋਨਾ ਵਾਇਰਸ ਨੂੰ ਵਧਾ ਰਹੇ ਹਨ। ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚੋਂ 4 ਮਰੀਜ਼ ਅਜਿਹੇ ਸਨ ਜਿਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਲ ਸੀ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ। ਬੀ. ਐੱਸ. ਐਫ਼. ਦੇ ਹੁਣ ਤੱਕ 100 ਤੋਂ ਜ਼ਿਆਦਾ ਜਵਾਨ ਪਾਜ਼ੇਟਿਵ ਆ ਚੁੱਕੇ ਹਨ, ਜਿਹੜੇ ਫ਼ੌਜ ਲਈ ਖ਼ਤਰਾ ਹਨ। ਟੈਸਟਿੰਗ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਵੀਰ ਸਿੰਘ ਆਪਣੇ ਆਪ ਫੀਲਡ 'ਚ ਜਾ ਕੇ ਲੋਕਾਂ ਨੂੰ ਜਿੱਥੇ ਜਾਂਚ ਕਰਵਾਉਣ ਲਈ ਜਾਗਰੂਕ ਕਰ ਰਹੇ ਹਨ, ਉਥੇ ਹੀ ਲੋਕਾਂ ਨੂੰ ਨਿਯਮਾਂ ਦਾ ਪਾਠ ਪੜਾਇਆ ਰਹੇ ਹਨ। ਸਿਹਤ ਮਹਿਕਮੇ ਦੇ ਅਨੁਸਾਰ ਵੈਂਟੀਲੇਟਰ 'ਤੇ ਅਜੇ 4 ਮਰੀਜ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ ਜਦੋਂ ਕਿ 89 ਮਰੀਜ ਆਈ. ਸੀ. ਯੂ. 'ਚ ਦਾਖਲ ਹਨ ਅਤੇ 90 ਮਰੀਜ਼ ਸਾਹ ਨਾ ਆਉਣ ਕਾਰਨ ਆਕਸੀਜਨ ਦੀ ਸਪੋਰਟ 'ਤੇ ਹਨ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਚੌਪਰ ਮਸ਼ੀਨਾਂ 'ਤੇ ਸਬਸਿਡੀ ਦੇਣ ਦਾ ਐਲਾਨ

ਐੱਸ. ਡੀ. ਐੱਮ. ਦਫਤਰ, ਤਹਿਸੀਲ ਦੇ ਕਰਮਚਾਰੀਆਂ ਦੇ ਹੋਏ ਕੋਰੋਨਾ ਟੈਸਟ
ਜਿਲਾ ਮੈਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖੈਹਰਾ ਦੇ ਹੁਕਮਾਂ ਅਨੁਸਾਰ ਮੰਗਲਵਾਰ ਨੂੰ ਐੱਸ. ਡੀ. ਐੱਮ. ਵਨ ਅਤੇ ਐੱਸ. ਡੀ. ਐੱਮ. ਟੂ ਦੇ ਦਫਤਰ ਦੇ ਕਰਮਚਾਰੀਆਂ, ਤਹਿਸੀਲ ਵਨ ਅਤੇ ਤਹਿਸੀਲ ਟੂ ਦੇ ਕਰਮਚਾਰੀਆਂ ਅਤੇ ਸੇਵਾ ਕੇਂਦਰ ਦੇ ਸਮੂਹ ਕਰਮਚਾਰੀਆਂ ਦੇ ਕੋਰੋਨਾ ਟੈਸਟ ਕਰਵਾਏ ਗਏ।
ਜਾਣਕਾਰੀ ਅਨੁਸਾਰ ਕੁਲ 169 ਕਰਮਚਾਰੀਆਂ ਦੇ ਟੈਸਟ ਕੀਤੇ ਗਏ ਜਿਸ 'ਚੋਂ ਐੱਸ. ਡੀ. ਐੱਮ. ਟੂ ਦੇ ਡਰਾਈਵਰ ਸਮੇਤ ਤਿੰਨ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸਤੋਂ ਪਹਿਲਾਂ ਡੀ. ਸੀ. ਗੁਰਪ੍ਰੀਤ ਸਿੰਘ ਖੈਹਰਾ ਅਤੇ ਏ. ਡੀ. ਸੀ. ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਖੁਦ ਕੋਰੋਨਾ ਟੈਸਟ ਕਰਨ ਵਾਲੀ ਮੋਬਾਇਲ ਵੈਨ 'ਚ ਆਪਣਾ ਟੈਸਟ ਕਰਵਾਇਆ ਸੀ ਜਿਸਦੇ ਬਾਅਦ ਡੀ. ਸੀ. ਨੇ ਸਾਰੇ ਸਰਕਾਰੀ ਮਹਿਕਮਿਆਂ ਦੇ ਮੁਖੀਆਂ ਨੂੰ 25 ਸਤੰਬਰ ਤੱਕ ਆਪਣੇ ਆਪਣੇ ਦਫ਼ਤਰਾਂ ਦੇ ਸਾਰੇ ਸਟਾਫ ਦਾ ਕੋਰੋਨਾ ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਅਜੇ ਤੱਕ ਕੁਝ ਮਹਿਕਮਿਆਂ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਕੋਰੋਨਾ ਟੈਸਟ ਨਹੀਂ ਕਰਵਾਏ ਹਨ। ਇਸ ਮਾਮਲੇ 'ਚ ਡੀ. ਸੀ. ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਜੇਕਰ ਕਿਸੇ ਮਹਿਕਮੇ ਨੇ ਆਪਣੇ ਕਰਮਚਾਰੀਆਂ ਦੇ ਟੈਸਟ ਨਹੀਂ ਕਰਵਾਏ ਅਤੇ ਇਸਦੀ ਲਿਖਤੀ ਰਿਪੋਰਟ ਡੀ. ਸੀ. ਦਫ਼ਤਰ ਨੂੰ ਨਾ ਸੌਂਪੀ ਤਾਂ ਸਬੰਧਿਤ ਮਹਿਕਮੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।  

ਇਹ ਵੀ ਪੜ੍ਹੋ : ਕਲਯੁੱਗੀ ਮਾਂ ਦਾ 6 ਸਾਲਾ ਧੀ ਨਾਲ ਖ਼ੌਫਨਾਕ ਕਾਰਾ, ਦਿਲ ਕੰਬਾਅ ਦੇਵੇਗੀ ਖ਼ਬਰ


Anuradha

Content Editor

Related News