ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ''ਚ ਕੋਰੋਨਾ ਨਾਲ ਅੱਜ ਦੋ ਮੌਤਾਂ, 4 ਆਏ ਪਾਜ਼ੇਟਿਵ

Friday, Mar 05, 2021 - 05:48 PM (IST)

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ''ਚ ਕੋਰੋਨਾ ਨਾਲ ਅੱਜ ਦੋ ਮੌਤਾਂ, 4 ਆਏ ਪਾਜ਼ੇਟਿਵ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੋਰੋਨਾ ਦੇ ਨਾਲ ਅੱਜ ਦੋ ਮੌਤਾਂ ਹੋਈਆ ਹਨ। ਜ਼ਿਲ੍ਹੇ 'ਚ ਕੋਰੋਨਾ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਹੁਣ ਜ਼ਿਲ੍ਹੇ ਵਿਚ ਸਰਗਰਮ ਕੋਰੋਨਾ ਮਰੀਜ਼ 23 ਹਨ । ਇਕ ਮੌਤ ਜ਼ਿਲ੍ਹੇ ਦੇ ਪਿੰਡ ਆਲਮਵਾਲਾ ਅਤੇ ਇਕ ਬਰੀਵਾਲਾ ਵਿਖੇ ਹੋਈ ਹੈ।

ਬਰੀਵਾਲਾ ਦੇ 72 ਸਾਲਾ ਵਿਅਕਤੀ ਦੀ ਮੌਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅਤੇ ਕਾਲਜ ਫਰੀਦਕੋਟ ਵਿਖੇ ਹੋਈ। ਜਦਕਿ ਦੂਜੀ ਮੌਤ 84 ਸਾਲ ਔਰਤ ਜੋ ਪਿੰਡ ਆਲਮਵਾਲਾ ਨਾਲ ਸਬੰਧਤ ਸੀ ਦੀ ਮੌਤ ਵੀ ਫਰੀਦਕੋਟ ਵਿਖੇ ਹੀ ਹੋਈ। ਅੱਜ ਕੋਰੋਨਾ ਦੇ 277 ਨਮੂਨੇ ਲਏ ਗਏ ਜਦਕਿ ਚਾਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਦੇ ਹੁਣ 409 ਨਮੂਨਿਆਂ ਦਾ ਰਿਜ਼ਲਟ ਆਉਣਾ ਅਜੇ ਬਾਕੀ ਹੈ।


author

Gurminder Singh

Content Editor

Related News