ਬਠਿੰਡਾ ''ਚ ਕੋਰੋਨਾ ਕਾਰਣ ਤਿੰਨ ਹੋਰ ਮੌਤਾਂ, ਇਕ ਮਰੀਜ਼ ਦੀ ਮੌਤ ਤੋਂ ਬਾਅਦ ਹੰਗਾਮਾ

Monday, Aug 24, 2020 - 10:50 AM (IST)

ਬਠਿੰਡਾ ''ਚ ਕੋਰੋਨਾ ਕਾਰਣ ਤਿੰਨ ਹੋਰ ਮੌਤਾਂ, ਇਕ ਮਰੀਜ਼ ਦੀ ਮੌਤ ਤੋਂ ਬਾਅਦ ਹੰਗਾਮਾ

ਬਠਿੰਡਾ (ਬਲਵਿੰਦਰ,ਵਰਮਾ) : ਲੰਬਾ ਸਮਾਂ ਕੋਰੋਨਾ ਮਹਾਮਾਰੀ ਦੇ ਮਾਮਲਿਆਂ 'ਚ ਜ਼ੀਰੋ ਕਾਇਮ ਰੱਖਣ ਵਾਲੇ ਬਠਿੰਡਾ 'ਚ ਐਤਵਾਰ ਨੂੰ ਕੋਰੋਨਾ ਨਾਲ ਤਿੰਨ ਹੋਰ ਮੌਤਾਂ ਹੋ ਗਈਆਂ, ਜਿਨ੍ਹਾਂ ਨਾਲ ਕੋਰੋਨਾ ਸਦਕਾ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ। ਕੋਰੋਨਾ ਨਾਲ ਮਰੇ ਇਕ ਵਿਅਕਤੀ ਦੇ ਪਰਿਵਾਰ ਨੇ ਹਸਪਤਾਲ 'ਚ ਕਾਫੀ ਹੰਗਾਮਾ ਕੀਤਾ ਅਤੇ ਡਾਕਟਰਾਂ 'ਤੇ ਗੁੰਮਰਾਹ ਕਰਨ ਦੇ ਦੋਸ਼ ਲਾਏ। ਜਦਕਿ ਦੂਸਰੇ ਮ੍ਰਿਤਕ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਸ਼ੱਕ ਹੈ, ਜਿਸਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ :  ਮਮਦੋਟ 'ਚ ਵਿਆਹ ਵਾਲੇ ਘਰ ਪਏ ਕੀਰਣੇ, ਘੋੜੀ ਚੜ੍ਹਨ ਤੋਂ ਕੁੱਝ ਘੰਟੇ ਪਹਿਲਾਂ ਲਾੜੇ ਦੀ ਮੌਤ (ਤਸਵੀਰਾਂ)

ਸਿਵਲ ਹਸਪਤਾਲ 'ਚ ਮਿਲੇ ਲਵਲੀ ਸਿੰਘ ਵਾਸੀ ਦੋਦੜਾ ਜ਼ਿਲ੍ਹਾ ਮਾਨਸਾ ਨੇ ਦੱਸਿਆ ਕਿ ਉਸਦੇ ਪਿਤਾ ਗੁਰਚਰਨ ਸਿੰਘ ਸਾਬਕਾ ਸਰਪੰਚ ਨੂੰ ਸਾਹ ਦੀ ਸਮੱਸਿਆ ਸੀ। ਉਨ੍ਹਾਂ ਨੂੰ ਬੀਤੇ ਕੱਲ੍ਹ ਬਠਿੰਡਾ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਉਸਨੂੰ ਭਰਤੀ ਕਰ ਕੇ ਪਰਿਵਾਰ ਨੂੰ ਵਾਪਸ ਜਾਣ ਲਈ ਕਹਿ ਦਿੱਤਾ। ਅੱਜ ਜਦੋਂ ਪਰਿਵਾਰ ਵਾਪਸ ਆਇਆ ਤਾਂ ਦੱਸਿਆ ਗਿਆ ਮਰੀਜ਼ ਹਸਪਤਾਲ 'ਚੋਂ ਭੱਜ ਗਿਆ ਪਰ ਤਿੰਨ ਘੰਟਿਆਂ ਬਾਅਦ ਦੱਸਿਆ ਗਿਆ ਕਿ ਉਕਤ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਉਸਦੀ ਮੌਤ ਹੋ ਗਈ। 

ਇਹ ਵੀ ਪੜ੍ਹੋ :  ਸੁਨਾਮ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਕਾਰੋਬਾਰੀ ਦੀ ਕੋਰੋਨਾ ਕਾਰਣ ਮੌਤ

ਮੌਤ ਦਾ ਪਤਾ ਲੱਗਦਿਆਂ ਹੀ ਪਰਿਵਾਰ ਨੇ ਹਸਪਤਾਲ 'ਚ ਹੰਗਾਮਾ ਕਰ ਦਿੱਤਾ ਅਤੇ ਦੋਸ਼ ਲਗਾਇਆ ਕਿ ਡਾਕਟਰਾਂ ਨੇ ਨਾ ਸਿਰਫ ਇਲਾਜ 'ਚ ਲਾਪਰਵਾਹੀ ਕੀਤੀ, ਬਲਕਿ ਉਨ੍ਹਾਂ ਨੂੰ ਗੁੰਮਰਾਹ ਵੀ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਪੜਤਾਲ ਕਰਵਾਈ ਜਾਵੇ। ਇਸੇ ਦੌਰਾਨ ਇਕ ਹੋਰ ਵਿਅਕਤੀ ਸੁਲੱਖਣ ਸਿੰਘ ਵਾਸੀ ਬੀੜ ਤਲਾਬ ਬਠਿੰਡਾ ਦੀ ਵੀ ਮੌਤ ਹੋ ਗਈ। ਜਿਸਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ। ਇਸ ਤੋਂ ਇਲਾਵਾ ਸੁਨੀਲ ਗਰਗ (42) ਵਾਸੀ ਗਾਂਧੀ ਨਗਰ ਦੀ ਵੀ ਮੌਤ ਹੋ ਗਈ। ਜਿਸਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਸ਼ੱਕ ਹੈ ਕਿਉਂਕਿ ਉਸਨੂੰ ਕੋਰੋਨਾ ਦੇ ਲੱਛਣ ਸਨ ਪਰ ਇਸਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ :  ਅੰਮ੍ਰਿਤਸਰ 'ਚ ਤੇਜ਼ਾਬ ਪਾ ਕੇ ਨੌਜਵਾਨ ਦਾ ਕਤਲ, ਵਜ੍ਹਾ ਜਾਣ ਉੱਡਣਗੇ ਹੋਸ਼

ਐੱਸ. ਐੱਸ. ਪੀ. ਦਫ਼ਤਰ ਦੇ 3 ਮੁਲਾਜ਼ਮਾਂ ਸਣੇ 11 ਹੋਰ ਕੋਰੋਨਾ ਪਾਜ਼ੇਟਿਵ
ਐਤਵਾਰ ਨੂੰ ਆਈਆਂ ਕੋਰੋਨਾ ਰਿਪੋਰਟਾਂ ਅਨੁਸਾਰ 11 ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਨ੍ਹਾਂ 'ਚ 3 ਮੁਲਾਜ਼ਮ ਐੱਸ. ਐੱਸ. ਪੀ. ਦਫ਼ਤਰ ਨਾਲ ਸਬੰਧਤ ਹਨ। ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ, ਬੱਲੂਆਣਾ, ਅਮਰਪੁਰਾ ਬਸਤੀ ਗਲੀ ਨੰ. 5, ਹਰਰਾਏਪੁਰ, ਛਾਉਣੀ 'ਚ ਇਕ-ਇਕ ਕੋਰੋਨਾ ਕੇਸ ਪਾਇਆ ਗਿਆ ਹੈ, ਜਦਕਿ ਬਾਕੀ ਬਠਿੰਡਾ ਸ਼ਹਿਰ ਦੇ ਹੋਰ ਇਲਾਕਿਆਂ ਨਾਲ ਸਬੰਧਤ ਸਨ।

ਇਹ ਵੀ ਪੜ੍ਹੋ :  ਦਸੂਹਾ 'ਚ ਵੱਡੀ ਵਾਰਦਾਤ, ਵੱਡੇ ਭਰਾ ਨੇ ਬੇਰਿਹਮੀ ਨਾਲ ਕਤਲ ਕੀਤਾ ਛੋਟੇ ਭਰਾ


author

Gurminder Singh

Content Editor

Related News