ਅੰਮ੍ਰਿਤਸਰ ''ਚ ਕੋਰੋਨਾ ਕਾਰਣ ਦੋ ਹੋਰ ਮੌਤਾਂ, 23 ਨਵੇਂ ਮਾਮਲਿਆਂ ਦੀ ਪੁਸ਼ਟੀ

Monday, Jun 29, 2020 - 06:50 PM (IST)

ਅੰਮ੍ਰਿਤਸਰ ''ਚ ਕੋਰੋਨਾ ਕਾਰਣ ਦੋ ਹੋਰ ਮੌਤਾਂ, 23 ਨਵੇਂ ਮਾਮਲਿਆਂ ਦੀ ਪੁਸ਼ਟੀ

ਅੰਮ੍ਰਿਤਸਰ (ਦਲਜੀਤ ਸ਼ਰਮਾ) : ਕੋਰੋਨਾ ਮਹਾਮਾਰੀ ਦਾ ਮੱਕੜ ਜਾਲ ਪੂਰੀ ਤਰ੍ਹਾਂ ਨਾਲ ਜ਼ਿਲ੍ਹੇ ਵਿਚ ਫੈਲ ਗਿਆ ਹੈ। ਕੋਰੋਨਾ ਨਾਲ ਜ਼ਿਲ੍ਹੇ ਵਿਚ ਜਿੱਥੇ ਦੋ ਹੋਰ ਮੌਤਾਂ ਹੋ ਗਈਆਂ ਹਨ, ਉਥੇ ਹੀ 23 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 41 ਹੋ ਗਈ ਹੈ ਜਦਕਿ ਮਰੀਜ਼ਾਂ ਦਾ ਅੰਕੜਾ 946 ਹੋ ਗਿਆ ਹੈ। ਜਾਣਕਾਰੀ ਮੁਤਾਬਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ ਚੌਂਕ ਪਾਸੀਆ ਦੇ ਰਹਿਣ ਵਾਲੇ 55 ਸਾਲਾ ਸੁਭਾਸ਼ ਕੁਮਾਰ ਦੀ ਅੱਜ ਕੋਰੋਨਾ ਕਾਰਣ ਮੌਤ ਹੋ ਗਈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸ਼੍ਰੀਪੁਰਾ ਦੇ ਰਹਿਣ ਵਾਲੇ 71 ਸਾਲਾ ਦਵਿੰਦਰ ਸਿੰਘ ਦੀ ਵੀ ਕੋਰੋਨਾ ਕਾਰਣ ਮੌਤ ਹੋ ਗਈ। ਇਸ ਤੋਂ ਇਲਾਵਾ ਲਏ ਗਏ ਨਮੂਨਿਆਂ 'ਚੋਂ 23 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਧਰ ਜ਼ਿਲ੍ਹੇ ਵਿਚ ਲਗਾਤਾਰ ਕੋਰੋਨਾ ਕਾਰਣ ਮੌਤਾਂ ਦੀ ਦਰ ਵੱਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕ ਵੀ ਜਾਂਚ ਕਰਨ ਲਈ ਆ ਰਹੀਆਂ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਸਹਿਯੋਗ ਨਹੀਂ ਦੇ ਰਹੇ ਹਨ, ਜਿਸ ਕਰਾਣ ਕਮਿਊਨਿਟੀ ਵਿਚ ਕੋਰੋਨਾ ਮਹਾਮਾਰੀ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ।

ਇਹ ਵੀ ਪੜ੍ਹੋ : ਲਾਕ ਡਾਊਨ ਦੌਰਾਨ ਫੀਸਾਂ ਵਾਲੇ ਰੇੜਕੇ 'ਤੇ ਪੰਜਾਬ ਸਰਕਾਰ ਦੀ ਸਕੂਲਾਂ ਨੂੰ ਚਿਤਾਵਨੀ 

ਪੰਜਾਬ ਵਿਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 5361 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 946 , ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 713, ਲੁਧਿਆਣਾ 'ਚ 790, ਸੰਗਰੂਰ 'ਚ 408 ਕੇਸ, ਪਟਿਆਲਾ 'ਚ 311, ਮੋਹਾਲੀ (ਐੱਸ. ਏ. ਐੱਸ. ਨਗਰ) 250, ਗੁਰਦਾਸਪੁਰ 'ਚ 216 ਕੇਸ, ਪਠਾਨਕੋਟ 'ਚ 209, ਤਰਨਤਾਰਨ 196, ਹੁਸ਼ਿਆਰਪੁਰ 'ਚ 177, ਨਵਾਂਸ਼ਹਿਰ 'ਚ 144, ਮੁਕਤਸਰ 127, ਫਤਿਹਗੜ੍ਹ ਸਾਹਿਬ 'ਚ 110, ਫਰੀਦਕੋਟ 103,  ਰੋਪੜ 'ਚ 102, ਮੋਗਾ 'ਚ 94, ਫਾਜ਼ਿਲਕਾ 91, ਫਿਰੋਜ਼ਪੁਰ 'ਚ 93, ਬਠਿੰਡਾ 89, ਕਪੂਰਥਲਾ 89, ਬਰਨਾਲਾ 'ਚ 59, ਮਾਨਸਾ 'ਚ 44 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 3757 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1436 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 136 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਕੈਪਟਨ ਨੇ ਸਪੱਸ਼ਟ ਕੀਤੀ ਸਥਿਤੀ, ਫਿਲਹਾਲ ਨਹੀਂ ਲੱਗੇਗੀ ਤਾਲਾਬੰਦੀ

ਦੇਸ਼ ਭਰ 'ਚ ਕੋਰੋਨਾ ਦੀ ਸਥਿਤੀ
ਇਥੇ ਦੱਸ ਦੇਈਏ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਮਰੀਜ਼ਾਂ ਦਾ ਅੰਕੜਾ ਸਾਢੇ ਪੰਜ ਲੱਖ ਦੇ ਕਰੀਬ ਪੁੱਜ ਗਿਆ ਹੈ। ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 19,459 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ 'ਚ 5,48,318 ਮਾਮਲੇ ਹੋ ਗਏ ਹਨ। ਪਿਛਲੇ 24 ਘੰਟਿਆਂ ਅੰਦਰ 380 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਅੰਕੜਾ ਵੱਧ ਕੇ 16,475 ਹੋ ਗਿਆ ਹੈ। ਦੂਜੇ ਪਾਸੇ ਇਸ ਮਹਾਮਾਰੀ ਤੋਂ ਨਿਜ਼ਾਤ ਪਾਉਣ ਵਾਲਿਆਂ ਦੀ ਗਿਣਤੀ 'ਚ ਵੀ ਇਜ਼ਾਫਾ ਹੋ ਰਿਹਾ ਹੈ। ਹੁਣ ਤੱਕ ਕੁੱਲ 3,21,723 ਮਰੀਜ਼ ਰੋਗ ਮੁਕਤ ਹੋ ਚੁੱਕੇ ਹਨ। ਫਿਲਹਾਲ ਦੇਸ਼ ਵਿਚ ਅਜੇ ਵੀ ਕੋਰੋਨਾ ਵਾਇਰਸ ਦੇ 2,10,120 ਸਰਗਰਮ ਮਾਮਲੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ ਚੁੱਕੇ ਸਵਾਲਾਂ 'ਤੇ ਬੋਲੇ ਕੈਪਟਨ, ਕੁਝ ਇਸ ਤਰ੍ਹਾਂ ਦਿੱਤਾ ਜਵਾਬ


author

Gurminder Singh

Content Editor

Related News