ਪੰਜਾਬ 'ਚ ਮਾਰੂ ਹੋਇਆ 'ਕੋਰੋਨਾ', ਮੌਤ ਦਰ ਦੇ ਮਾਮਲੇ 'ਚ ਮਹਾਰਾਸ਼ਟਰ ਨੂੰ ਵੀ ਛੱਡਿਆ ਪਿੱਛੇ

Thursday, Sep 10, 2020 - 10:33 AM (IST)

ਪੰਜਾਬ 'ਚ ਮਾਰੂ ਹੋਇਆ 'ਕੋਰੋਨਾ', ਮੌਤ ਦਰ ਦੇ ਮਾਮਲੇ 'ਚ ਮਹਾਰਾਸ਼ਟਰ ਨੂੰ ਵੀ ਛੱਡਿਆ ਪਿੱਛੇ

ਲੁਧਿਆਣਾ : ਪੰਜਾਬ 'ਚ ਕੋਰੋਨਾ ਲਾਗ ਦੀ ਬਿਮਾਰੀ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ ਅਤੇ ਰੋਜ਼ਾਨਾ ਇਸ ਕਾਰਨ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਰਹੀ ਹੈ। ਕੋਰੋਨਾ ਕਾਰਨ ਮੌਤਾਂ ਦੀ ਦਰ ਮਾਮਲੇ 'ਚ ਪੰਜਾਬ ਪੂਰੇ ਦੇਸ਼ 'ਚੋਂ ਅੱਗੇ ਨਿਕਲ ਗਿਆ ਹੈ। ਬੁੱਧਵਾਰ ਨੂੰ ਇਸ ਮਾਮਲੇ 'ਚ ਪੰਜਾਬ ਨੇ ਮਹਾਰਾਸ਼ਟਰ ਅਤੇ ਗੁਜਰਾਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ : PSEB : ਸਾਲ 2004 ਤੋਂ ਰੀ-ਅਪੀਅਰ/ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲਿਆ ਸੁਨਹਿਰੀ ਮੌਕਾ

PunjabKesari

ਪੰਜਾਬ ਦੀ ਮੌਤ ਦਰ 2.95 ਫ਼ੀਸਦੀ ਤੱਕ ਪਹੁੰਚ ਗਈ ਹੈ, ਜਦੋਂ ਕਿ ਗੁਜਰਾਤ 'ਚ ਇਹ ਦਰ 2.91 ਅਤੇ ਮਹਾਰਾਸ਼ਟਰ 'ਚ 2.90 ਫ਼ੀਸਦੀ ਹੈ। ਸੂਬੇ ਦੇ ਸਿਹਤ ਮਹਿਕਮੇ ਦੇ ਅੰਕੜਿਆਂ ਮੁਤਾਬਕ ਕੋਰੋਨਾ ਮ੍ਰਿਤਕਾਂ 'ਚੋਂ 70 ਫ਼ੀਸਦੀ ਲੋਕ 50 ਸਾਲ ਤੋਂ ਜ਼ਿਆਦਾ ਉਮਰ ਦੇ ਸਨ।

ਇਹ ਵੀ ਪੜ੍ਹੋ : ਸ਼ਰਮਨਾਕ : ਜਿਸਮ ਦੇ ਭੁੱਖੇ 3 ਦਰਿੰਦਿਆਂ ਨੇ ਰੋਲ੍ਹੀ ਨਾਬਾਲਗ ਕੁੜੀ ਦੀ ਇੱਜਤ, ਅਸ਼ਲੀਲ ਵੀਡੀਓ ਵੀ ਬਣਾਈ

PunjabKesari

ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ 'ਚ ਟੈਸਟਿੰਗ ਦੀ ਦਰ 'ਚ ਵਾਧਾ ਹੋਇਆ ਹੈ ਸੂਬੇ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਮੁਤਾਬਕ ਵੱਖ-ਵੱਖ ਜ਼ਿਲ੍ਹਿਆਂ 'ਚ 573 ਕੋਰੋਨਾ ਪੀੜਤ ਮਰੀਜ਼ ਆਕਸੀਜਨ ਸਪੋਰਟ 'ਤੇ ਹਨ, ਜਦੋਂ ਕਿ 74 ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ
ਪੰਜਾਬ 'ਚ 'ਕੋਰੋਨਾ' ਮਰੀਜ਼ਾਂ ਦਾ ਅੰਕੜਾ
ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ 70 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ। ਹੁਣ ਤੱਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਸੂਬੇ 'ਚ 70,467 ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਸੂਬੇ ਅੰਦਰ ਕੋਰੋਨਾ ਦੇ 18047 ਸਰਗਰਮ ਮਾਮਲੇ ਚੱਲ ਰਹੇ ਹਨ। ਇਸ ਦੇ ਨਾਲ ਹੀ ਸੂਬੇ 'ਚ ਭਿਆਨਕ ਮਹਾਮਾਰੀ ਕਾਰਨ ਹੁਣ ਤੱਕ 2084 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 49,864 ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਆਪੋ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।

 


author

Babita

Content Editor

Related News