''ਕੋਰੋਨਾ ਕਰਫਿਊ'' ਦੌਰਾਨ ''ਮੋਹਾਲੀ'' ਸ਼ਹਿਰ ਦੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ

03/30/2020 4:47:19 PM

ਮੋਹਾਲੀ (ਕਮਲਜੀਤ, ਅਨਿਲ, ਪਵਨ, ਬਠਲਾ, ਰਣਬੀਰ, ਗਗਨਦੀਪ) : ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਗਿਆ ਹੈ।

PunjabKesari

ਹਾਲਾਂਕਿ ਕਈ ਲੋਕ ਤਾਂ ਇਨ੍ਹਾਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ ਪਰ ਕਈ ਲੋਕਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਅਤੇ ਉਹ ਵਾਰ-ਵਾਰ ਰੋਕਣ 'ਤੇ ਵੀ ਭੀੜ ਇਕੱਠੀ ਕਰਨੋਂ ਬਾਜ਼ ਨਹੀਂ ਆ ਰਹੇ।

PunjabKesari

ਸਭ ਕੁਝ ਪੰਜਾਬ ਦੇ ਹਰ ਸ਼ਹਿਰ 'ਚ ਹੋ ਰਿਹਾ ਹੈ। ਮੋਹਾਲੀ ਸ਼ਹਿਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਅੱਜ ਸ਼ਹਿਰ ਦਾ ਸਾਰੇ ਬੈਂਕ ਖੁੱਲ੍ਹੇ ਰਹੇ। ਇਸ ਦੌਰਾਨ ਕਿਤੇ ਲੋਕ ਆਰਾਮ ਨਾਲ ਬੈਂਕਾਂ ਦੇ ਅੰਦਰ ਜਾਂਦੇ ਦਿਖਾਈ ਦਿੱਤੇ ਤਾਂ ਕਿਤੇ ਲੋਕਾਂ ਦੀ ਭੀੜ ਲੱਗੀ ਦਿਖੀ।

PunjabKesari

ਹਾਲਾਂਕ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਬਜ਼ੀਆਂ ਤੇ ਰਾਸ਼ਨ-ਪਾਣੀ ਘਰ-ਘਰ ਪਹੁੰਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵੈਨਾਂ ਆਦਿ 'ਚ ਸਬਜ਼ੀਆਂ ਅਤੇ ਹੋਰ ਸਮਾਨ ਲੋਕਾਂ ਨੂੰ ਘਰਾਂ 'ਚ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

PunjabKesari

ਸਬਜ਼ੀ ਵੇਚਣ ਵਾਲਿਆਂ ਲਈ ਵਿਸ਼ੇਸ਼ ਪਾਸ ਬਣਾਏ ਗਏ ਹਨ। ਉੱਥੇ ਹੀ ਮੈਡੀਕਲ ਦੀਆਂ ਦੁਕਾਨਾਂ 'ਤੇ ਵੀ ਦਵਾਈਆਂ ਆਦਿ ਲੋਕਾਂ ਨੂੰ ਮਿਲ ਰਹੀਆਂ ਹਨ।  

PunjabKesari

ਕਈ ਮੈਡੀਕਲ ਦੀਆਂ ਦੁਕਾਨਾਂ 'ਤੇ ਦੂਰੀ ਬਣਾਈ ਰੱਖਣ ਦੇ ਨੋਟਿਸ ਵੀ ਲਾਏ ਗਏ ਹਨ।PunjabKesariਮੋਹਾਲੀ ਤੋਂ ਸੰਗਰੂਰ ਲਈ ਪੈਦਲ ਨਿਕਲਿਆ ਨੌਜਵਾਨ
ਇੱਥੇ ਮੋਹਾਲੀ ਦੇ ਫੇਜ਼-6 ਦਾ ਰਹਿਣ ਵਾਲਾ ਇਕ ਨੌਜਵਾਨ ਪਿੰਡ ਮੰਗਾਂਵਾਲ ਤੋਂ ਪੈਦਲ ਹੀ ਸੰਗਰੂਰ ਲਈ ਨਿਕਲ ਗਿਆ।PunjabKesariਇਸ ਨੌਜਵਾਨ ਦਾ ਕਹਿਣਾ ਹੈ ਕਿ ਹਾਲਾਤ ਆਮ ਹੋਣ ਤੱਕ ਪਰਿਵਾਰ 'ਚ ਰਹਿਣਾ ਹੀ ਸਹੀ ਹੈ। ਉਸ ਨੇ ਆਪਣੇ ਸਾਥੀਆਂ ਸਮੇਤ ਆ ਰਹੀਆਂ ਪਰੇਸ਼ਾਨੀਆਂ ਵੀ ਸਾਂਝੀਆਂ ਕੀਤੀਆਂ।

 


Babita

Content Editor

Related News