ਵੱਡੀ ਲਾਪ੍ਰਵਾਹੀ : ਭਗਤਾਂਵਾਲਾ ਅਨਾਜ ਮੰਡੀ ’ਚ ਤਿਆਰ ਰਿਹਾ ਹੈ ‘ਕੋਰੋਨਾ ਬੰਬ’

Friday, Apr 10, 2020 - 09:47 AM (IST)

ਵੱਡੀ ਲਾਪ੍ਰਵਾਹੀ : ਭਗਤਾਂਵਾਲਾ ਅਨਾਜ ਮੰਡੀ ’ਚ ਤਿਆਰ ਰਿਹਾ ਹੈ ‘ਕੋਰੋਨਾ ਬੰਬ’

ਅੰਮ੍ਰਿਤਸਰ (ਨੀਰਜ) - ਜ਼ਿਲਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਵਲੋਂ ਜਨਤਾ ਨੂੰ ਹੱਥ ਜੋੜ ਕੇ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਨੂੰ ਅਪੀਲ ਕਰਦੇ ਹੋਏ ਉਹ ਉਨ੍ਹਾਂ ਨੂੰ ਸੋਸ਼ਲ ਡਿਸਟੈਂਸ ਬਣਾਉਣ ਦੀ ਗੱਲ ਕਹਿ ਰਹੇ ਹਨ ਪਰ ਭਗਤਾਂਵਾਲਾ ਅਨਾਜ ਮੰਡੀ ’ਚ ਸਰਕਾਰੀ ਅਪੀਲਾਂ ਦੀਆਂ ਨਾ ਸਿਰਫ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਸਗੋਂ ਅਸਿੱਧੇ ਤੌਰ ’ਤੇ ‘ਕੋਰੋਨਾ ਬੰਬ’ ਤਿਆਰ ਕੀਤੇ ਜਾ ਰਹੇ ਹਨ। ਹੈਰਾਨੀਜਨਕ ਪਹਿਲੂ ਜੋ ਸਾਹਮਣੇ ਆਇਆ ਹੈ ਕਿ ਉਹ ਇਹ ਹੈ ਕਿ ਭਗਤਾਂਵਾਲਾ ਅਨਾਜ ਮੰਡੀ ’ਚ 250 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਵਲੋਂ ਡੇਰਾ ਜਮਾ ਕੇ ਰੱਖਿਆ ਹੋਇਆ ਹੈ, ਜੋ ਨਾ ਤਾਂ ਭਗਤਾਂਵਾਲਾ ਅਨਾਜ ਮੰਡੀ ਦੇ ਹਨ ਅਤੇ ਨਾ ਹੀ ਕਿਸੇ ਆੜ੍ਹਤੀ ਕੋਲ ਕੰਮ ਕਰਦੇ ਹਨ। ਇਹ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ਤੋਂ ਮੰਡੀ ’ਚ ਆ ਕੇ ਡੇਰਾ ਲਾ ਕੇ ਬੈਠੇ ਹਨ।

ਇਸ ਮਾਮਲੇ ’ਚ ਲਾਪ੍ਰਵਾਹੀ ’ਤੇ ਲਾਪ੍ਰਵਾਹੀ ਉਦੋਂ ਹੋ ਰਹੀ ਹੈ ਜਦੋਂ ਜ਼ਿਲੇ ਦੀਆਂ ਕੁਝ ਸਮਾਜ ਸੇਵੀ ਸੰਸਥਾਵਾਂ ਜੋ ਇਨ੍ਹਾਂ ਮਜ਼ਦੂਰਾਂ ਨੂੰ ਲੰਗਰ ਵੰਡ ਕਰ ਰਹੀਆਂ ਹਨ, ਸੋਸ਼ਲ ਡਿਸਟੈਂਸ ਦਾ ਪਾਲਣ ਨਹੀਂ ਕਰ ਰਹੀਆਂ। ‘ਜਗ ਬਾਣੀ’ ਵਲੋਂ ਕੀਤੇ ਗਏ ਗਰਾਊਂਡ ਸਰਵੇ ’ਚ ਸਾਹਮਣੇ ਆਇਆ ਹੈ ਕਿ ਜਦੋਂ ਇਨ੍ਹਾਂ ਲੋਕਾਂ ਨੂੰ ਲੰਗਰ ਵੰਡਿਆ ਜਾ ਰਿਹਾ ਸੀ, ਸੋਸ਼ਲ ਡਿਸਟੈਂਸ ਰੱਖਿਆ ਹੀ ਨਹੀਂ ਗਿਆ, ਜਦੋਂ ਕਿ ਸਮਾਜ ਸੇਵਕਾਂ ਨੂੰ ਚਿਤਾਇਆ ਵੀ ਗਿਆ ਹੈ ਕਿ ਇਸ ਤਰ੍ਹਾਂ ਲੰਗਰ ਨੂੰ ਨਾ ਵੰਡਿਆ ਜਾਵੇ। ਇਕ-ਦੂਜੇ ਵਿਅਕਤੀ ’ਚ ਡੇਢ ਤੋਂ 2 ਮੀਟਰ ਦਾ ਡਿਸਟੈਂਸ ਰੱਖੋ।

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੇ ਕਹਿਰ ਦਾ ਅਸਰ ਮਰਦਾਂ 'ਤੇ ਕਿਉਂ ਹੈ ਜ਼ਿਆਦਾ ? (ਵੀਡੀਓ)

ਪੜ੍ਹੋ ਇਹ ਵੀ ਖਬਰ - ਰਾਸ਼ਟਰੀ ਪੱਧਰ ’ਤੇ ਸੀਲ ਕੀਤੇ ਬਾਰਡਰ ਮਧੂ ਮੱਖੀ ਪਾਲਕਾਂ ਲਈ ਬਣੇ ਮੁਸੀਬਤ    

ਅਗਲੇ ਹਫ਼ਤੇ ਤੋਂ ਸ਼ੁਰੂ ਹੋਣੀ ਹੈ ਕਣਕ ਦੀ ਖਰੀਦ
ਭਗਤਾਂਵਾਲਾ ਅਨਾਜ ਮੰਡੀ ਦੀ ਗੱਲ ਕਰੀਏ ਤਾਂ ਇਹ ਮੰਡੀ ਉੱਤਰ ਭਾਰਤ ਦੀਆਂ ਸਭ ਤੋਂ ਵੱਡੀਆਂ ਅਨਾਜ ਮੰਡੀਆਂ ’ਚੋਂ ਇਕ ਹੈ, ਜਿਥੇ ਕਣਕ ਦੀ ਖਰੀਦ ਹੁੰਦੀ ਹੈ। ਵੱਡੀ ਗਿਣਤੀ ’ਚ ਆੜ੍ਹਤੀ ਅਤੇ ਉਨ੍ਹਾਂ ਦੇ ਕਰਮਚਾਰੀਆਂ ਤੋਂ ਇਲਾਵਾ ਅਣਗਿਣਤ ਲੇਬਰ ਕੰਮ ਕਰਦੀ ਹੈ। ਇੰਨਾ ਹੀ ਨਹੀਂ, ਅਗਲੇ ਹਫ਼ਤੇ ਤੋਂ ਕਣਕ ਦੀ ਖਰੀਦ ਵੀ ਸ਼ੁਰੂ ਹੋਣ ਵਾਲੀ ਹੈ। ਅਜਿਹੇ ’ਚ ਪ੍ਰਵਾਸੀ ਮਜ਼ਦੂਰਾਂ ਵਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਕੋਰੋਨਾ ਨੂੰ ਫੈਲਣ ਦਾ ਪੂਰਾ ਮੌਕਾ ਦੇ ਰਹੀ ਹੈ, ਜੇਕਰ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ ਤਾਂ ਪ੍ਰਸ਼ਾਸਨ ਲਈ ਇਨ੍ਹਾਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਵੇਗਾ।

ਪੜ੍ਹੋ ਇਹ ਵੀ ਖਬਰ - ਕੁਆਰਿੰਟਾਈਨ ਹੋਣ ਦੇ ਬਾਵਜੂਦ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਗਏ ਕੁਲਤਾਰ ਸੰਧਵਾਂ’      

ਪੜ੍ਹੋ ਇਹ ਵੀ ਖਬਰ - ਕਣਕ ਨੂੰ ਅੱਗ ਲੱਗਣ ਤੋਂ ਬਚਾਓ! ਰੱਖੋ ਇਨ੍ਹਾਂ ਗੱਲਾਂ ਦਾ ਧਿਆਨ : ਪੀ. ਏ. ਯੂ. ਮਾਹਿਰ     

ਮੰਡੀ ਦੀ ਲੇਬਰ ਨਹੀਂ, ਪੁਲਸ ਨੂੰ ਸ਼ਿਕਾਇਤ ਕੀਤੀ ਜਾਵੇਗੀ
ਮੰਡੀ ਦੇ ਸਾਬਕਾ ਪ੍ਰਧਾਨ ਨਰਿੰਦਰ ਬਹਿਲ ਨੇ ਕਿਹਾ ਕਿ ਭਗਤਾਂਵਾਲਾ ਅਨਾਜ ਮੰਡੀ ’ਚ ਪ੍ਰਵਾਸੀ ਮਜ਼ਦੂਰਾਂ ਵਲੋਂ ਡੇਰਾ ਜਮਾਉਣਾ ਅਤੇ ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰਨਾ ਪੂਰੇ ਸ਼ਹਿਰ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ ਜਾਵੇਗੀ। ਜੇਕਰ ਮੰਡੀ ’ਚ ਡੇਰਾ ਜਮਾਏ ਲੋਕ ਬੇਘਰ ਹਨ ਤਾਂ ਜ਼ਿਲਾ ਪ੍ਰਸ਼ਾਸਨ ਨੂੰ ਇਨ੍ਹਾਂ ਦੇ ਰਹਿਣ-ਸਹਿਣ ਦੀ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਸਮਾਜ ਦੀ ਰੱਖਿਆ ਕੀਤੀ ਜਾ ਸਕੇ। ਜ਼ਿਲਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਸਥਾਨ ’ਤੇ 4 ਤੋਂ ਵੱਧ ਲੋਕ ਇਕੱਠੇ ਨਾ ਹੋਣ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸੋਸ਼ਲ ਡਿਸਟੈਂਸ ਨੂੰ ਅਪਨਾਉਣ। ਭਗਤਾਂਵਾਲਾ ਅਨਾਜ ਮੰਡੀ ’ਚ ਡੇਰਾ ਜਮਾਈ ਬੈਠੇ ਬੇਘਰ ਪ੍ਰਵਾਸੀ ਮਜ਼ਦੂਰਾਂ ਦੀ ਜਾਂਚ ਕੀਤੀ ਜਾਵੇਗੀ।

ਫ਼ਤਹਿਗੜ੍ਹ ਸਹਿਬ ਦੀ ਇਸ ਸਬਜ਼ੀ ਮੰਡੀ ’ਚ ਆ ਰਹੇ ਲੋਕਾਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ


author

rajwinder kaur

Content Editor

Related News