ਕੋਰੋਨਾ ਸਬੰਧੀ ਸੋਸ਼ਲ ਮੀਡੀਆ ’ਤੇ ਫੋਟੋ ਅੱਪਲੋਡ ਕਰਨ ਦਾ ਮਾਮਲਾ, ਗੋਲ਼ੀ ਚੱਲਣ ਨਾਲ 1 ਜ਼ਖ਼ਮੀਂ

Sunday, Apr 05, 2020 - 12:57 PM (IST)

ਕੋਰੋਨਾ ਸਬੰਧੀ ਸੋਸ਼ਲ ਮੀਡੀਆ ’ਤੇ ਫੋਟੋ ਅੱਪਲੋਡ ਕਰਨ ਦਾ ਮਾਮਲਾ, ਗੋਲ਼ੀ ਚੱਲਣ ਨਾਲ 1 ਜ਼ਖ਼ਮੀਂ

ਫਿਰੋਜ਼ਪੁਰ (ਹਰਚਰਨ ਸਿੰਘ ਸਾਮਾ, ਬਿੱਟੂ ) - ਸਮੁੱਚੇ ਦੇਸ਼ ’ਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿਚ ਕੋਰੋਨਾ ਵਾਇਰਸ ਨਾਮਕ ਮਹਾਮਾਰੀ ਫੈਲੀ ਹੋਈ ਹੈ, ਜਿਸ ਦੀ ਲਪੇਟ ’ਚ ਬਹੁਤ ਸਾਰੇ ਲੋਕ ਆ ਚੁੱਕੇ ਹਨ। ਕੈਰੋਨਾ ਵਾਇਰਸ ਦੇ ਚਲਦਿਆਂ ਸੋਸ਼ਲ ਮੀਡੀਆ ’ਤੇ ਅੱਪਲੋਡ ਕੀਤੀ ਫੋਟੋ ਦੇ ਮਸਲੇ ਨੂੰ ਲੈ ਕੇ ਫਿਰੋਜ਼ਪੁਰ ’ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਕ ਨੌਜਵਾਨ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਥਾਣਾ ਆਰਿਫ਼ ਕੇ (ਫਿਰੋਜ਼ਪੁਰ) ਦੇ ਪਿੰਡ ਕਾਲੇ ਕੇ ਹਿਠਾੜ ਦੇ ਵਾਸੀ ਮੇਜਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਸੋਸ਼ਲ ਮੀਡੀਆ ’ਤੇ ਕੋਰੋਨਾ ਵਾਇਰਸ ਦੇ ਚਲਦੇ ਕੋਈ ਫੋਟੋ ਅੱਪਲੋਡ ਨੂੰ ਲੈ ਕੇ ਵਿਰੋਧੀ ਧਿਰ ਨਾਲ ਤਕਰਾਰ ਹੋ ਗਿਆ। 

ਪੜ੍ਹੋ ਇਹ ਵੀ ਖਬਰ ਖੇਤੀਬਾੜੀ ਉਤਪਾਦਨ ਦੇ ਆਨਲਾਈਨ ਮੰਡੀਕਰਨ ਦੀ ਸ਼ੁਰੂਆਤ, ਪੰਜਾਬ ਦੀਆਂ 19 ਮੰਡੀਆਂ ਵੀ ਸ਼ਾਮਲ 

ਪੜ੍ਹੋ ਇਹ ਵੀ ਖਬਰ - ਪਾਕਿ ਸਥਿਤ ਸ਼੍ਰੀ ਕਟਾਸਰਾਜ ਦੇ ਅਮਰਕੁੰਡ ’ਚ ਦਿਖਾਈ ਦਿੱਤਾ ਚਮਤਕਾਰ, ਕੁਦਰਤੀ ਤੌਰ ’ਤੇ ਭਰਿਆ ਜਲ  

ਤਕਰਾਰ ਹੋਣ ਕਾਰਨ ਇਹ ਮਾਮਲਾ ਗੱਲਾਂ ਤੋਂ ਗੋਲੀ ਤੱਕ ਪੁੱਜ ਗਿਆ, ਜਿਸ ਕਾਰਨ ਮੇਜਰ ਸਿੰਘ ਪੇਟ ’ਤੇ ਗੋਲੀ ਲੱਗਣ ਕਾਰਣ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਲਿਆਂਦਾ ਗਿਆ ਪਰ ਉਸਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵਲੋਂ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਭੇਜ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਸ ਕਰਮਚਾਰੀ ਵੀ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪੁਹੰਚ ਗਏ।

ਪੜ੍ਹੋ ਇਹ ਵੀ ਖਬਰ ਖਾਣਾ ਬਣਾਉਂਦੇ ਸਮੇਂ ਸਿਲੰਡਰ ਲੀਕ ਹੋਣ ਨਾਲ ਹੋਇਆ ਧਮਾਕਾ, ਪਤੀ-ਪਤਨੀ ਸਣੇ ਬੱਚੇ ਝੁਲਸੇ      

ਪੜ੍ਹੋ ਇਹ ਵੀ ਖਬਰ ਲਾਕਡਾਊਨ : ਘਰ ਰਹਿ ਕੇ ਬੱਚੇ ਹੀ ਨਹੀਂ ਸਗੋਂ ਆਪਣਾ ਵੀ ਰੱਖੋ ਧਿਆਨ

ਪੜ੍ਹੋ ਇਹ ਵੀ ਖਬਰ - ਸਾਵਧਾਨ : ਲਾਕ ਡਾਊਨ ’ਚ ਬੱਚੇ ਕਿੱਤੇ ਪੜ੍ਹਾਈ ਤੋਂ ਵਿਮੁੱਖ ਨਾ ਹੋ ਜਾਣ 
 


author

rajwinder kaur

Content Editor

Related News