ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਦਾ ਵੱਡਾ ਧਮਾਕਾ, 619 ਮਾਮਲੇ ਆਏ ਸਾਹਮਣੇ

Monday, May 17, 2021 - 06:08 PM (IST)

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਦਾ ਵੱਡਾ ਧਮਾਕਾ, 619 ਮਾਮਲੇ ਆਏ ਸਾਹਮਣੇ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ) : ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ। ਜ਼ਿਲ੍ਹੇ ’ਚ ਅੱਜ ਕੁੱਲ 619 ਮਾਮਲੇ ਪਾਜ਼ੇਟਿਵ ਆਏ ਹਨ ਜਦਕਿ 9 ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪਿੰਡ ਭੂੰਦੜ ਵਿਚ ਬੀਤੇ ਦਿਨੀਂ ਲਏ ਗਏ 763 ਨਮੂਨਿਆਂ ’ਚੋਂ ਅੱਜ 116 ਮਾਮਲੇ ਪਾਜ਼ੇਟਿਵ ਪਾਏ ਗਏ ਹਨ ਜਦਕਿ ਇਸ ਪਿੰਡ ’ਚ ਹੁਣ ਕੁੱਲ ਸਰਗਰਮ ਮਾਮਲੇ 178 ਹਨ।

ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਪਾਜ਼ੇਟਿਵ ਆਏ ਮਰੀਜ਼ਾਂ ’ਚ ਸ੍ਰੀ ਮੁਕਤਸਰ ਸਾਹਿਬ ’ਚ 66, ਮਲੋਟ ’ਚ 102, ਗਿੱਦੜਬਾਹਾ 32, ਪਿੰਡ ਭੂੰਦੜ 116,  ਜ਼ਿਲ੍ਹੇ ਜੇਲ ’ਚ 19 ਮਾਮਲੇ ਪਾਜ਼ੇਟਿਵ ਆਏਹਨ। ਬਾਕੀ ਮਾਮਲੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਹੁਣ ਕੋਰੋਨਾ ਦੇ 3666 ਮਰੀਜ਼ ਸਰਗਰਮ ਹਨ, ਜਦਕਿ ਹੁਣ ਤਕ 9737 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ’ਚ ਅੱਜ 9 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ ਜਦਕਿ ਹੁਣ ਤਕ ਕੋਰੋਨਾ ਨਾਲ 326 ਮੌਤਾਂ ਜ਼ਿਲ੍ਹੇ ’ਚ ਹੋ ਚੁੱਕੀਆਂ ਹਨ।


author

Gurminder Singh

Content Editor

Related News