ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਵੱਡਾ ਧਮਾਕਾ, 6 ਲੋਕਾਂ ਦੀ ਮੌਤ ਸਣੇ 600 ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ

Tuesday, Apr 27, 2021 - 05:37 PM (IST)

ਜਲੰਧਰ (ਰੱਤਾ): ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਬੇਕਾਬੂ ਹੁੰਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਜਲੰਧਰ ਜ਼ਿਲ੍ਹੇ ’ਚ ਇਕ ਵਾਰ ਫ਼ਿਰ ਵੱਡੀ ਗਿਣਤੀ ’ਚ ਮਾਮਲੇ ਸਾਹਮਣੇ ਆਏ ਹਨ।  ਮੰਗਲਵਾਰ ਨੂੰ ਜਿੱਥੇ ਫ਼ਿਰ ਅੱਜ ਕੋਰੋਨਾ ਨਾਲ 6 ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਹੀ ਇਕ ਵਾਰ ਫ਼ਿਰ ਤੋਂ ਜਲੰਧਰ ਜ਼ਿਲ੍ਹੇ ’ਚ 600 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। 

ਇਹ ਵੀ ਪੜ੍ਹੋ: ਸੰਗਰੂਰ: ਸਿਆਸੀ ਨੇਤਾ ਦੇ ਖ਼ਾਸਮਖ਼ਾਸ ਦੇ ਪੁੱਤਰ ਦੇ ਵਿਆਹ 'ਚ ਸ਼ਰੇਆਮ ਹੋਈ ਕੋਰੋਨਾ ਨਿਯਮਾਂ ਦੀ ਉਲੰਘਣਾ

6381 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 532 ਹੋਏ ਰਿਕਵਰ
ਸਿਹਤ ਵਿਭਾਗ ਨੂੰ ਸੋਮਵਾਰ 6381 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 532 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 3877 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ: ਬਠਿੰਡਾ ’ਚ ਦਿਨੋਂ-ਦਿਨ ਮਾਰੂ ਹੁੰਦਾ ਜਾ ਰਿਹੈ ਕੋਰੋਨਾ, 5 ਲੋਕਾਂ ਦੀ ਮੌਤ ਸਣੇ 471 ਮਾਮਲੇ ਆਏ ਸਾਹਮਣੇ

ਕੁਲ ਸੈਂਪਲ-890863
ਨੈਗੇਟਿਵ ਆਏ-801253
ਪਾਜ਼ੇਟਿਵ ਆਏ-40715
ਡਿਸਚਾਰਜ ਹੋਏ-35617
ਮੌਤਾਂ ਹੋਈਆਂ-1054
ਐਕਟਿਵ ਕੇਸ-4044

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਨਵੀਆਂ ਪਾਰੀਆਂ ਖੇਡਣ ਲਈ 'ਬਾਪੂਆਂ' ਦੀ ਜਗ੍ਹਾ ਤਿਆਰ 'ਪੁੱਤਰ'

ਕੋਰੋਨਾ ਵੈਕਸੀਨੇਸ਼ਨ : 8995 ਲੋਕਾਂ ਨੇ ਲੁਆਈ ਵੈਕਸੀਨ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਸੋਮਵਾਰ ਨੂੰ ਜ਼ਿਲੇ ਦੇ ਵੱਖ-ਵੱਖ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਅਤੇ ਮੋਬਾਇਲ ਵੈਨਜ਼ ਵੱਲੋਂ ਕੈਂਪ ਲਾ ਕੇ 8995 ਲੋਕਾਂ ਨੂੰ ਵੈਕਸੀਨ ਲਾਈ ਗਈ।ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਿਹੜੇ 8995 ਲੋਕਾਂ ਨੇ ਵੈਕਸੀਨ ਲੁਆਈ, ਉਨ੍ਹਾਂ ਵਿਚੋਂ 6863 ਨੇ ਪਹਿਲੀ ਅਤੇ 2132 ਨੇ ਦੂਜੀ ਡੋਜ਼ ਲੁਆਈ। ਉਨ੍ਹਾਂ ਦੱਸਿਆ ਕਿ ਵੈਕਸੀਨ ਲੁਆਉਣ ਵਾਲਿਆਂ ਵਿਚ 45 ਸਾਲ ਤੋਂ ਵੱਧ ਉਮਰ ਦੇ 7954 ਲੋਕ, 101 ਹੈਲਥ ਵਰਕਰਜ਼ ਅਤੇ 940 ਫਰੰਟ ਲਾਈਨਜ਼ ਵਰਕਰਜ਼ ਸ਼ਾਮਲ ਹਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News