ਨਸ਼ੇ ਵਾਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
Wednesday, Jul 11, 2018 - 05:26 AM (IST)
ਅੰਮ੍ਰਿਤਸਰ, (ਅਰੁਣ)- ਸੀ. ਆਈ. ਏ. ਸਟਾਫ ਦੀ ਪੁਲਸ ਨੇ ਕੀਤੀ ਤਲਾਸ਼ੀ ਦੌਰਾਨ ਨਸ਼ੇ ਵਾਲੀਆਂ ਗੋਲੀਆਂ ਦੇ ਇਕ ਧੰਦੇਬਾਜ਼ ਨੂੰ ਕਾਬੂ ਕਰਦਿਆਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਮਨੀ ਪੁੱਤਰ ਰਾਮ ਸਰੂਪ ਵਾਸੀ ਅੰਦਰੂਨੀ ਲਾਹੌਰੀ ਗੇਟ ਦੇ ਕਬਜ਼ੇ ’ਚੋਂ 1210 ਗੋਲੀਆਂ ਬਰਾਮਦ ਕਰ ਕੇ ਥਾਣਾ ਡੀ-ਡਵੀਜ਼ਨ ਵਿਖੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਛੇਹਰਟਾ ਦੀ ਪੁਲਸ ਨੇ 2 ਬੋਤਲਾਂ ਘੁਲ਼ੀ ਭੰਗ ਸਮੇਤ ਗੁਰਨਾਮ ਸਿੰਘ ਵਾਸੀ ਹਰਕ੍ਰਿਸ਼ਨ ਨਗਰ, ਇਸਲਾਮਾਬਾਦ ਥਾਣੇ ਦੀ ਪੁਲਸ ਨੇ 40 ਬੋਤਲਾਂ ਸ਼ਰਾਬ ਸਮੇਤ ਗੁਰਜੰਟ ਸਿੰਘ ਵਾਸੀ ਫਤਾਹਪੁਰ, ਰਾਮਬਾਗ ਥਾਣੇ ਦੀ ਪੁਲਸ ਨੇ 19 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਹਰਭਜਨ ਸਿੰਘ ਵਾਸੀ ਵੇਰਕਾ, ਸੀ. ਆਈ. ਏ. ਸਟਾਫ ਦੀ ਪੁਲਸ ਨੇ 24 ਬੋਤਲਾਂ ਵ੍ਹਿਸਕੀ ਸਮੇਤ ਰਜੇਸ਼ ਕੁਮਾਰ ਵਾਸੀ ਰਾਮਤੀਰਥ ਰੋਡ ਨੂੰ ਗ੍ਰਿਫਤਾਰ ਕਰ ਕੇ ਥਾਣਾ ਗੇਟ ਹਕੀਮਾਂ ਵਿਖੇ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਚਾਟੀਵਿੰਡ ਦੀ ਪੁਲਸ ਨੇ 150 ਕਿਲੋ ਲਾਹਣ ਬਰਾਮਦ ਕਰਦਿਆਂ ਮੌਕੇ ਤੋਂ ਦੌਡ਼ੇ ਬਲਕਾਰ ਸਿੰਘ ਵਾਸੀ ਸਾਂਘਣਾ, ਥਾਣਾ ਲੋਪੋਕੇ ਦੀ ਪੁਲਸ ਨੇ 200 ਕਿਲੋ ਲਾਹਣ ਸਮੇਤ ਜਗਜੀਤ ਸਿੰਘ ਵਾਸੀ ਕੱਲੋਵਾਲ, ਥਾਣਾ ਕੱਥੂਨੰਗਲ ਦੀ ਪੁਲਸ ਨੇ 20 ਬੋਤਲਾਂ ਸ਼ਰਾਬ ਸਮੇਤ ਤਰਸੇਮ ਸਿੰਘ ਵਾਸੀ ਪਾਖਰਪੁਰਾ, ਥਾਣਾ ਕੰਬੋਅ ਦੀ ਪੁਲਸ ਨੇ 195 ਨਸ਼ੇ ਵਾਲੀਆਂ ਗੋਲੀਆਂ ਸਮੇਤ ਮਲਕੀਤ ਸਿੰਘ ਵਾਸੀ ਗੌਂਸਾਬਾਦ, ਥਾਣਾ ਝੰਡੇਰ ਦੀ ਪੁਲਸ ਨੇ 305 ਨਸ਼ੇ ਵਾਲੀਆਂ ਗੋਲੀਆਂ ਸਮੇਤ ਚਰਨਜੀਤ ਸਿੰਘ ਵਾਸੀ ਤੇਡ਼ਾ ਕਲਾਂ, ਥਾਣਾ ਬਿਆਸ ਦੀ ਪੁਲਸ ਨੇ 125 ਗੋਲੀਆਂ ਸਮੇਤ ਨਰਿੰਦਰ ਸਿੰਘ ਵਾਸੀ ਟੌਂਗ, 200 ਨਸ਼ੇ ਵਾਲੀਆਂ ਗੋਲੀਆਂ ਅਤੇ 2 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਕੁਲਦੀਪ ਸਿੰਘ ਵਾਸੀ ਦਿਆਲਪੁਰ, ਰਣਜੀਤ ਸਿੰਘ ਵਾਸੀ ਰਈਆ, ਅਵਤਾਰ ਸਿੰਘ ਵਾਸੀ ਧਿਆਨਪੁਰ, ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ 32 ਮਿਲੀਗ੍ਰਾਮ ਹੈਰੋਇਨ ਸਮੇਤ ਜਸਬੀਰ ਸਿੰਘ ਤੇ ਅਰਸ਼ਦੀਪ ਸਿੰਘ ਵਾਸੀ ਭੱਲੋਵਾਲ ਨੂੰ ਗ੍ਰਿਫਤਾਰ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
