ਨਸ਼ੇ ਵਾਲੇ ਪਾਊਡਰ ਸਣੇ ਕਾਬੂ
Thursday, Feb 08, 2018 - 02:50 AM (IST)

ਰੂਪਨਗਰ, (ਵਿਜੇ)- ਥਾਣਾ ਸਿੰਘ ਭਗਵੰਤਪੁਰ ਪੁਲਸ ਨੇ 5 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਰਾਕੇਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੁਲਚੀ ਮਾਜਰਾ 'ਚ ਮੌਜੂਦ ਸਨ ਅਤੇ ਮੁਲਜ਼ਮ ਮੋਰਿੰਡਾ ਵੱਲੋਂ ਆ ਰਿਹਾ ਸੀ, ਜੋ ਪੁਲਸ ਪਾਰਟੀ ਨੂੰ ਦੇਖ ਕੇ ਅਚਾਨਕ ਪਿੱਛੇ ਵੱਲ ਮੁੜ ਗਿਆ। ਸ਼ੱਕ ਪੈਣ 'ਤੇ ਪੁਲਸ ਨੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਪੰਜ ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਜਗਦੀਪ ਸਿੰਘ ਪੁੱਤਰ ਰਣਜੀਤ ਸਿੰਘ ਨਿਵਾਸੀ ਕਲਾਰਾ (ਮੋਰਿੰਡਾ) ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।