ਕਾਨਟਰੈਕਟ ਮੈਰਿਜ ਦੇ ਜਾਲ 'ਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ, ਖ਼ੁਦਕੁਸ਼ੀ ਤੱਕ ਪਹੁੰਚਾ ਰਹੀ ਵਿਦੇਸ਼ ਜਾਣ ਦੀ ਲਾਲਸਾ

Saturday, Sep 02, 2023 - 05:12 PM (IST)

ਜਲੰਧਰ- ਡਾਲਰਾਂ ਦੀ ਚਮਕ ਦੇ ਦੀਵਾਨੇ ਪੰਜਾਬ ਦੇ ਨੌਜਵਾਨ ਪੀੜ੍ਹੀ ਕਿਸੇ ਵੀ ਕੀਮਤ 'ਤੇ ਵਿਦੇਸ਼ ਜਾਣਾ ਚਾਹੁੰਦੇ ਹਨ। ਇਸ ਦੇ ਲਈ ਭਾਵੇਂ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਗੈਰ-ਕਾਨੂੰਨੀ ਤਰੀਕਾ ਹੀ ਕਿਉਂ ਨਾ ਅਪਣਾਉਣਾ ਪਵੇ। ਇਨ੍ਹੀਂ ਦਿਨੀਂ ਕਾਨਟਰੈਕਟ ਮੈਰਿਜ ਦਾ ਰੁਝਾਨ ਵਧਿਆ ਹੈ ਪਰ ਇਸ ਮਾਮਲੇ ਵਿੱਚ ਵੀ ਨੌਜਵਾਨ ਪੀੜ੍ਹੀ ਠੱਗੀ ਦਾ ਸ਼ਿਕਾਰ ਹੋ ਰਹੀ ਹੈ। ਇਥੇ ਦੱਸਣਯੋਗ ਹੈ ਕਿ ਕਾਨਟਰੈਕਟ ਮੈਰਿਜ ਵਿੱਚ ਇਕ ਸਮਝੌਤਾ ਹੁੰਦਾ ਹੈ ਕਿ ਲਾੜਾ ਜਾਂ ਲਾੜੀ ਦੇ ਪਰਿਵਾਰ ਵਾਲੇ ਵਿਆਹ ਅਤੇ ਵਿਦੇਸ਼ ਭੇਜਣ ਦਾ ਖ਼ਰਚਾ ਕਰਨਾ ਪੈਂਦਾ ਹੈ। ਇਸ ਦੇ ਬਦਲੇ ਸਪਾਊਸ ਵੀਜ਼ੇ 'ਤੇ ਲੜਕੀ ਜਾਂ ਲੜਕੇ ਨੂੰ ਵਿਦੇਸ਼ ਲਿਜਾਣ ਦਾ ਇਕਰਾਰਨਾਮਾ ਹੁੰਦਾ ਹੈ। ਪੰਜਾਬ 'ਚ ਅਜਿਹੇ ਹਜ਼ਾਰਾਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਖ਼ਰਚਾ ਲੈਣ ਤੋਂ ਬਾਅਦ ਸਪਾਊਸ ਵੀਜ਼ਾ ਨਹੀਂ ਲਗਵਾਇਆ ਗਿਆ।

ਚਾਰ ਸਾਲਾਂ 'ਚ ਆਈਆਂ 5 ਹਜ਼ਾਰ ਸ਼ਿਕਾਇਤਾਂ ਆਈਆਂ
ਪੰਜਾਬ ਪੁਲਸ ਇਨ੍ਹੀਂ ਦਿਨੀਂ ਅਜਿਹੀਆਂ ਸ਼ਿਕਾਇਤਾਂ ਨਾਲ ਘਿਰੀ ਹੋਈ ਹੈ। ਚਾਰ ਸਾਲਾਂ ਵਿੱਚ ਅਜਿਹੇ 5900 ਧੋਖਾਧੜੀ ਦੇ ਮਾਮਲਿਆਂ ਦੀਆਂ ਸ਼ਿਕਾਇਤਾਂ ਵਿਦੇਸ਼ ਮੰਤਰਾਲੇ ਕੋਲ ਪਹੁੰਚੀਆਂ ਹਨ। ਇਨ੍ਹਾਂ ਵਿੱਚੋਂ 5000 ਕੇਸ ਇਕੱਲੇ ਪੰਜਾਬ ਦੇ ਹੀ ਹਨ। ਪਿਛਲੇ ਇਕ ਸਾਲ ਵਿੱਚ ਪੰਜਾਬ ਪੁਲਸ ਕੋਲ ਦੋ ਹਜ਼ਾਰ ਸ਼ਿਕਾਇਤਾਂ ਪੁੱਜੀਆਂ ਹਨ। ਜ਼ਿਆਦਾਤਰ ਕੇਸਾਂ ਵਿੱਚ ਕੁੜੀਆਂ ਵਿਦੇਸ਼ਾਂ ਵਿੱਚ ਸੈਟਲ ਹੋ ਚੁੱਕੀਆਂ ਹਨ ਪਰ ਉਨ੍ਹਾਂ ਨੇ ਇਕਰਾਰਨਾਮੇ ਅਨੁਸਾਰ ਮੁੰਡਿਆਂ ਨੂੰ ਸਪਾਊਸ ਵੀਜ਼ੇ 'ਤੇ ਨਹੀਂ ਬੁਲਾਇਆ। ਹੁਣ ਪਰਿਵਾਰ ਪੁਲਸ ਦੇ ਚੱਕਰ ਕੱਟ ਰਿਹਾ ਹੈ। ਕਈ ਨੌਜਵਾਨਾਂ ਨੇ ਵਿਦੇਸ਼ਾਂ ਵਿੱਚ ਵਸਣ ਲਈ ਆਪਣੀ ਜੱਦੀ ਜ਼ਮੀਨ, ਘਰ ਅਤੇ ਗਹਿਣੇ ਵੀ ਵੇਚ ਦਿੱਤੇ ਪਰ ਕੁਝ ਹਾਸਲ ਨਹੀਂ ਹੋਇਆ।

ਇਹ ਵੀ ਪੜ੍ਹੋ- ਕਰਮਾਂ ਦੀ ਖੇਡ! ਚਾਹੁੰਦਿਆਂ ਵੀ ਦੁਬਈ ਤੋਂ ਪਰਤ ਨਾ ਸਕਿਆ ਨੌਜਵਾਨ, ਹੁਣ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ

PunjabKesari

ਜਾਣੋ ਕੀ ਹੈ ਕਾਨਟਰੈਕਟ ਮੈਰਿਜ ਦਾ ਫੰਡਾ
ਜੋ ਭਾਰਤੀ ਵਿਦਿਆਰਥੀ ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨਾ ਚਾਹੁੰਦੇ ਹਨ, ਉਨ੍ਹਾਂ ਲਈ ਆਈਲੈੱਟਸ ਵਿੱਚ 6.5 ਬੈਂਡ ਪ੍ਰਾਪਤ ਕਰਨਾ ਲਾਜ਼ਮੀ ਹੈ। ਪੰਜਾਬ ਦੇ ਜਿਹੜੇ ਨੌਜਵਾਨ ਇਹ ਟੈਸਟ ਪਾਸ ਨਹੀਂ ਕਰ ਪਾਉਂਦੇ ਉਹ ਇਸ ਟੈਸਟ ਨੂੰ ਪਾਸ ਕਰਨ ਵਾਲੀਆਂ ਕੁੜੀਆਂ ਦੀ ਭਾਲ ਕਰਦੇ ਹਨ। ਇਸ ਤੋਂ ਬਾਅਦ ਸਪਾਊਸ ਵੀਜ਼ੇ 'ਤੇ ਕੁੜੀਆਂ ਨੂੰ ਵਿਦੇਸ਼ ਭੇਜਣ ਦਾ ਸੁਫ਼ਨਾ ਵੇਖਣ ਵਾਲੇ, ਕਾਨਟਰੈਕਟ ਮੈਰਿਜ ਕਰਕੇ ਕੁੜੀਆਂ ਦਾ ਸਾਰਾ ਖ਼ਰਚਾ ਚੁੱਕਦੇ ਹਨ।

ਧੋਖੇ ਤੋਂ ਦੁਖ਼ੀ ਹੋ ਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼ 
ਅਜਿਹੀ ਹੀ ਇਕ ਕਹਾਣੀ ਸੁਖਵਿੰਦਰ ਸਿੰਘ ਦੀ ਹੈ, ਜਿਸ ਦਾ ਵਿਆਹ ਲੁਧਿਆਣਾ ਦੀ ਜੈਸਮੀਨ ਨਾਲ ਹੋਇਆ ਸੀ। ਸੁਖਵਿੰਦਰ ਨਾਲ ਮੰਗਣੀ ਕਰਨ ਤੋਂ ਬਾਅਦ ਜੈਸਮੀਨ ਨੇ ਵਿਦੇਸ਼ ਜਾਣ ਦੀ ਇੱਛਾ ਜ਼ਾਹਰ ਕੀਤੀ, ਜਿਸ ਨੂੰ ਪਰਿਵਾਰ ਨੇ ਪੂਰਾ ਕਰ ਦਿੱਤਾ ਪਰ ਵਿਆਹ ਤੋਂ ਬਾਅਦ ਹੋਏ ਧੋਖੇ ਤੋਂ ਪਰੇਸ਼ਾਨ ਹੋ ਕੇ ਸੁਖਵਿੰਦਰ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕਰ ਲਈ।

ਇਹ ਵੀ ਪੜ੍ਹੋ- ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨੌਜਵਾਨ ਦੀ ਸੱਪ ਦੇ ਡੱਸਣ ਕਾਰਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਦਾਖ਼ਲੇ ਤੋਂ ਬਾਅਦ ਤੋੜਿਆ ਸੰਪਰਕ 
ਜਲੰਧਰ ਦੇ ਨਕੋਦਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਜਦੋਂ ਇਸ਼ਤਿਹਾਰ ਵੇਖਿਆ ਤਾਂ ਉਸ ਨੇ ਇਕ ਵਿਚੋਲੇ ਰਾਹੀਂ ਕੁੜੀ ਨਾਲ ਕਾਨਟਰੈਕਟ ਮੈਰਿਜ ਲਈ ਸੰਪਰਕ ਕੀਤਾ ਅਤੇ ਕੈਨੇਡਾ ਦਾ ਵੀਜ਼ਾ ਲਗਵਾਇਆ। ਕੁੜੀ ਨੇ ਕੈਨੇਡਾ ਵਿੱਚ ਦਾਖ਼ਲਾ ਲੈ ਲਿਆ। ਇਕ ਸਾਲ ਬਾਅਦ ਉਸ ਨੇ ਮੁੰਡੇ ਅਤੇ ਉਸ ਦੇ ਮਾਪਿਆਂ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਮੋਬਾਈਲ ਨੰਬਰ ਵੀ ਬਦਲ ਲਿਆ। 

ਵੱਖਰਾ ਸੈੱਲ ਬਣਾਇਆ: ਅਰਪਿਤ ਸ਼ੁਕਲਾ
ਪੰਜਾਬ ਦੇ ਸਪੈਸ਼ਲ ਡੀ. ਜੀ. ਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਅਜਿਹੇ ਵਿਆਹਾਂ ਤੋਂ ਬਚਣਾ ਚਾਹੀਦਾ ਹੈ। ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ  ਲਈ ਵੱਖਰਾ ਸੈੱਲ ਬਣਾਇਆ ਗਿਆ ਹੈ। ਸ਼ਿਕਾਇਤਾਂ ਕਾਫ਼ੀ ਵੱਧ ਰਹੀਆਂ ਹਨ।

ਲਿਖਤੀ ਸਮਝੌਤਾ ਗਲਤ: ਸੋਨੀਆ
ਕੰਸਲਟੈਂਸੀ ਏਜੰਸੀ ਗ੍ਰੇ ਮੈਟਰ ਦੀ ਸੋਨੀਆ ਧਵਨ ਦਾ ਕਹਿਣਾ ਹੈ ਕਿ ਇਹ ਇਕਰਾਰਨਾਮਾ ਦੋਵਾਂ ਪਰਿਵਾਰਾਂ ਵਿਚਕਾਰ ਸੀਕਰੇਟ ਹੁੰਦਾ ਹੈ। ਕਈ ਮਾਮਲਿਆਂ ਵਿੱਚ, ਲਾੜਾ ਪੱਖ ਲਾੜੀ ਦੇ ਪੱਖ ਨੂੰ ਜਾਇਦਾਦ ਵੀ ਦਿੰਦਾ ਹੈ ਅਤੇ ਲੜਕੀ ਦੇ ਪਰਿਵਾਰ ਦਾ ਸਾਰਾ ਖ਼ਰਚਾ ਚੁੱਕਣ ਦਾ ਵਾਅਦਾ ਕਰਦਾ ਹੈ। ਦੋਵਾਂ ਪਰਿਵਾਰਾਂ ਵਿਚਾਲੇ ਲਿਖਤੀ ਸਮਝੌਤਾ ਹੁੰਦਾ ਹੈ ਪਰ ਇਹ ਗਲਤ ਹੈ। ਨੌਜਵਾਨਾਂ ਨੂੰ ਅਜਿਹੇ ਇਸ਼ਤਿਹਾਰਾਂ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਪਰਿਵਾਰ 'ਚ ਮਚਿਆ ਕੋਹਰਾਮ, ਨਕੋਦਰ ਵਿਖੇ ਮਾਪਿਆਂ ਦੇ ਜਵਾਨ ਪੁੱਤ ਦੀ ਸੱਪ ਦੇ ਡੱਸਣ ਕਾਰਨ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News