16 ਮੋਬਾਇਲਾਂ ਸਣੇ 2 ਸਨੈਚਰ ਕਾਬੂ

Wednesday, Mar 14, 2018 - 05:29 AM (IST)

ਜਲੰਧਰ, (ਮ੍ਰਿਦੁਲ)— ਥਾਣਾ 8 ਦੀ ਪੁਲਸ ਨੇ 16 ਮੋਬਾਇਲਾਂ ਨਾਲ ਦੋ ਸਨੈਚਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਬਸਤੀ ਦਾਨਿਸ਼ਮੰਦਾਂ ਦਾ ਰਹਿਣ ਵਾਲਾ ਯੋਗੇਸ਼ ਸ਼ਰਮਾ ਉਰਫ ਕਾਕਾ ਹੈ, ਜਦਕਿ ਦੂਜਾ ਮੁਲਜ਼ਮ ਉਪਕਾਰ ਨਗਰ ਦਾ ਰਹਿਣ ਵਾਲਾ ਭੁਪਿੰਦਰ ਕੁਮਾਰ ਉਰਫ ਸੋਨੂੰ ਹੈ। ਦੋਵੇਂ ਮੁਲਜ਼ਮਾਂ 'ਤੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਹਰਦਿਆਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਤੇ ਮੁਲਜ਼ਮ ਨੂੰ ਟਰਾਂਸਪੋਰਟ ਨਗਰ ਪੁਲ ਕੋਲੋਂ ਕਾਬੂ ਕਰ ਲਿਆ ਗਿਆ।  ਮੁਲਜ਼ਮਾਂ ਕੋਲੋਂ ਇਕ ਐਕਟਿਵਾ ਬਰਾਮਦ ਹੋਈ ਅਤੇ ਮੋਬਾਇਲ ਵੀ ਬਰਾਮਦ ਹੋਏ। ਦੋਵੇਂ ਮੁਲਜ਼ਮਾਂ 'ਤੇ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਉਦਯੋਗਪਤੀ ਦੇ ਘਰ ਪੈਟਰੋਲ ਬੰਬ ਸੁੱਟਣ ਦੇ ਮਾਮਲੇ 'ਚ ਇਕ ਹੋਰ ਮੁਲਜ਼ਮ ਗ੍ਰਿਫਤਾਰ
ਏ. ਏ. ਆਈ. ਕਿਸ਼ੋਰ ਕੁਮਾਰ ਨੇ ਪਿਛਲੇ ਸਾਲ 14 ਸਤੰਬਰ ਨੂੰ ਉਦਯੋਗਪਤੀ ਦੇ ਘਰ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿਚ ਮੁਲਜ਼ਮ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਮੁਲਜ਼ਮ ਨੂੰ ਉਸਦੇ ਘਰ ਤੋਂ ਰੇਡ ਕਰਕੇ ਫੜ ਲਿਆ ਗਿਆ ਹੈ। ਐੱਸ. ਐੱਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਇਸ ਕੇਸ ਵਿਚ ਪਹਿਲਾਂ 6 ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ, ਜਦਕਿ ਪ੍ਰੀਤ ਨਗਰ ਦਾ ਹਰਜਿੰਦਰ ਸਿੰਘ ਉਰਫ ਮੰਨੀ ਵਾਲੀਆ, ਭਾਰਗੋ ਕੈਂਪ ਦਾ ਸਾਈਂ, ਕਿਸ਼ਨਪੁਰ ਦਾ ਪ੍ਰਮੋਦ ਅਤੇ ਅਰਜੁਨ ਸਿੰਘ ਨਗਰ ਦਾ ਵਿਦਯਾਨ ਅਤੇ ਸੰਨੀ ਸ਼ੂਟਰ ਨੂੰ ਫੜਨਾ ਬਾਕੀ ਹੈ। 


Related News