ਕੋਰੋਨਾ ਕਹਿਰ : ਲੁਧਿਆਣਾ ਦੇ ''ਛਾਉਣੀ ਮੁਹੱਲੇ'' ਨੂੰ ਕੰਟੇਨਮੈਂਟ ਜ਼ੋਨ ਐਲਾਨਿਆ

Friday, Jun 05, 2020 - 03:14 PM (IST)

ਕੋਰੋਨਾ ਕਹਿਰ : ਲੁਧਿਆਣਾ ਦੇ ''ਛਾਉਣੀ ਮੁਹੱਲੇ'' ਨੂੰ ਕੰਟੇਨਮੈਂਟ ਜ਼ੋਨ ਐਲਾਨਿਆ

ਲੁਧਿਆਣਾ (ਹਿਤੇਸ਼) : ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਰੋਜ਼ਾਨਾ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਇਸ ਦੇ ਮੱਦੇਨਜ਼ਰ ਸ਼ਹਿਰ ਦੇ ਛਾਉਣੀ ਮੁਹੱਲੇ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਮੁਹੱਲੇ 'ਚ 15 ਦੇ ਕਰੀਬ ਕੋਰੋਨਾ ਪਾਜ਼ੇਟਿਵ ਕੇਸ ਪਾਏ ਜਾ ਚੁੱਕੇ ਹਨ, ਜਿਸ ਤੋਂ ਬਾਅਦ ਇਸ ਨੂੰ ਕੰਟੇਨਮੈਂਟ ਜ਼ੋਨ 'ਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਜ਼ੋਨ 'ਚ ਸਿਰਫ ਮੈਡੀਕਲ ਅਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਹੀ ਮੁਹੱਈਆ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਕੈਪਟਨ ਦੀ 'ਵਾਤਾਵਰਣ ਦਿਵਸ' ਮੌਕੇ ਲੋਕਾਂ ਨੂੰ ਖਾਸ ਅਪੀਲ

ਇੱਥੋਂ ਜੇਕਰ ਕੋਈ ਪਾਜ਼ੇਟਿਵ ਕੇਸ ਆਉਂਦਾ ਹੈ ਤਾਂ ਸਿਹਤ ਪ੍ਰੋਟੋਕਾਲ ਮੁਤਾਬਕ ਉਸ ਨੂੰ ਸਿਹਤ ਸੈਂਟਰ 'ਚ ਤਬਦੀਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੁਹੱਲੇ ਦੇ ਸਾਰੇ ਘਰਾਂ ਦੀ ਨਿਗਰਾਨੀ 14 ਦਿਨਾਂ ਤੱਕ ਲਗਾਤਾਰ ਕੀਤੀ ਜਾਵੇਗੀ। ਜੇਕਰ ਪਿਛਲੇ ਇਕ ਹਫਤੇ 'ਚ ਇਕ ਤੋਂ ਜ਼ਿਆਦਾ ਕੇਸ ਨਹੀਂ ਆਉਂਦੇ ਤਾਂ ਕੰਟੇਨਮੈਂਟ ਜ਼ੋਨ ਖੋਲ੍ਹ ਦਿੱਤਾ ਜਾਵੇਗਾ ਅਤੇ ਜੇਕਰ ਇਕ ਤੋਂ ਜ਼ਿਆਦਾ ਕੇਸ ਆਉਂਦੇ ਹਨ ਤਾਂ ਇਸ ਦਾ ਸਮਾਂ ਇਕ ਹਫਤੇ ਲਈ ਅੱਗੇ ਵਧਾ ਦਿੱਤਾ ਜਾਵੇਗਾ। ਦੱਸ ਦੇਈਏ ਕਿ ਕੰਟੇਨਮੈਂਟ ਜ਼ੋਨ ਸਬੰਧੀ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇਕਰ ਕਿਸੇ ਇਲਾਕੇ 'ਚ 15 ਜਾਂ 15 ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਕੇਸ ਪਾਏ ਜਾਂਦੇ ਹਨ ਤਾਂ ਉਸ ਨੂੰ ਕੰਟੇਨਮੈਂਟ ਜ਼ੋਨ ਐਲਾਨਣਾ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਤੱਕ ਹੋ ਚੁੱਕੀ 1 ਲੱਖ ਤੋਂ ਵੱਧ 'ਕੋਰੋਨਾ' ਮਰੀਜ਼ਾਂ ਦੀ ਜਾਂਚ
 


author

Babita

Content Editor

Related News