ਸੁਖਦੀਪ ਸੋਨੀ ਕਾਂਗਰਸ ਸੋਸ਼ਲ ਮੀਡੀਆ ਦੇ ਪ੍ਰਧਾਨ ਤੇ ਚੇਤਨ ਕੁਮਾਰ ਕੋ-ਆਰਡੀਨੇਟਰ ਨਿਯੁਕਤ

Saturday, Dec 11, 2021 - 01:56 PM (IST)

ਸੁਖਦੀਪ ਸੋਨੀ ਕਾਂਗਰਸ ਸੋਸ਼ਲ ਮੀਡੀਆ ਦੇ ਪ੍ਰਧਾਨ ਤੇ ਚੇਤਨ ਕੁਮਾਰ ਕੋ-ਆਰਡੀਨੇਟਰ ਨਿਯੁਕਤ

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਏ. ਆਈ. ਸੀ. ਸੀ ਸ਼ੋਸ਼ਲ ਮੀਡੀਆ ਵਿੰਗ ਵੱਲੋਂ ਆਪਣੇ ਜੱਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਹਲਕਾ ਸਮਰਾਲਾ ਤੋਂ ਸਰਪੰਚ ਸੁਖਦੀਪ ਸੋਨੀ ਨੂੰ ਪ੍ਰਧਾਨ ਅਤੇ ਚੇਤਨ ਕੁਮਾਰ ਨੂੰ ਕੋ-ਆਰਡੀਨੇਟਰ ਨਿਯੁਕਤ ਕੀਤਾ ਹੈ। ਕਾਂਗਰਸ ਸ਼ੋਸ਼ਲ ਮੀਡੀਆ ਦੇ ਜ਼ਿਲ੍ਹਾ ਪ੍ਰਧਾਨ ਅਮਨ ਕਟਾਰੀਆ ਵੱਲੋਂ ਕੀਤੀ ਗਈ ਨਿਯੁਕਤੀ ਦਾ ਇਹ ਪੱਤਰ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪੋਤੇ ਕਰਨਵੀਰ ਸਿੰਘ ਢਿੱਲੋਂ ਨੂੰ ਸੁਖਦੀਪ ਸੋਨੀ ਅਤੇ ਚੇਤਨ ਕੁਮਾਰ ਨੂੰ ਸੌਂਪਿਆ।

ਇਸ ਮੌਕੇ ਕਰਨਵੀਰ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਕਤ ਦੋਵੇਂ ਨੌਜਵਾਨ ਆਗੂਆਂ ਨੂੰ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਇਹ ਅਹੁਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਖਦੀਪ ਸੋਨੀ ਅਤੇ ਚੇਤਨ ਕੁਮਾਰ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਸਰਗਰਮ ਭੂਮਿਕਾ ਨਿਭਾਅ ਰਹੇ ਹਨ ਅਤੇ ਪਾਰਟੀ ਦੀਆਂ ਗਤੀਵਿਧੀਆ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ।

ਇਸ ਨਿਯੁਕਤੀ ’ਤੇ ਸੁਖਦੀਪ ਸੋਨੀ ਤੇ ਚੇਤਨ ਕੁਮਾਰ ਨੇ ਕਿਹਾ ਕਿ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਹਲਕਾ ਸਮਰਾਲਾ ਦੀਆਂ ਜੋ ਗਤੀਵਿਧੀਆਂ ਹੋਣਗੀਆਂ, ਉਹ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣਗੇ। ਇਸ ਤੋਂ ਇਲਾਵਾ ਕਾਂਗਰਸ ਵਲੋਂ ਅੱਜ ਮਾਸਟਰ ਸਤੀਸ਼ ਕੁਮਾਰ ਅਤੇ ਚੰਦਨ ਸਾਹਨੀ ਨੂੰ ਇਲੈਕਟਵ ਮੈਂਬਰ ਵੀ ਨਿਯੁਕਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਚੇਅਰਮੈਨ ਸੁਖਵੀਰ ਸਿੰਘ ਪੱਪੀ, ਕੌਂਸਲਰ ਗੁਰਨਾਮ ਸਿੰਘ ਖਾਲਸਾ ਅਤੇ ਪੀ. ਏ ਲਵੀ ਢਿੱਲੋਂ ਵੀ ਮੌਜੂਦ ਸਨ।


author

Babita

Content Editor

Related News