ਕਾਂਗਰਸ ਸੇਵਾ ਦਲ ਨੇ ਗੁਰਜੰਟ ਗਿੱਲ ਨੂੰ ਵਾਈਸ ਪ੍ਰਧਾਨ ਕੀਤਾ ਨਿਯੁਕਤ

Saturday, Jan 27, 2018 - 02:26 PM (IST)

ਕਾਂਗਰਸ ਸੇਵਾ ਦਲ ਨੇ ਗੁਰਜੰਟ ਗਿੱਲ ਨੂੰ ਵਾਈਸ ਪ੍ਰਧਾਨ ਕੀਤਾ ਨਿਯੁਕਤ


ਜ਼ੀਰਾ (ਅਕਾਲੀਆਂ ਵਾਲਾ) – ਕਾਂਗਰਸ ਸੇਵਾ ਦਲ ਦੀ ਅਹਿੰਮ ਮੀਟਿੰਗ ਅਨਵਰ ਹੁਸੈਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਗੁਰਜੰਟ ਸਿੰਘ ਗਿੱਲ ਨੂੰ ਵਾਈਸ ਪ੍ਰਧਾਨ ਜ਼ੀਰਾ ਵਜੋ ਨਿਯੁਕਤ ਕੀਤਾ ਗਿਆ। ਇਸ ਮੌਕੇ ਅਨਵਰ ਹੁਸੈਨ ਪ੍ਰਧਾਨ ਜ਼ਿਲਾ ਕਾਂਗਰਸ ਸੇਵਾ ਦਲ ਨੇ ਦੱਸਿਆ ਕਿ ਕਾਂਗਰਸੀ ਵਰਕਰ ਗੁਰਜੰਟ ਸਿੰਘ ਗਿੱਲ (ਗਿੱਲ ਫਾਂਈਨਾਸ) ਦੀ ਨਿਯੁਕਤੀ ਪ੍ਰਧਾਨ ਜ਼ਿਲਾ ਕਾਂਗਰਸ ਸੇਵਾ ਦਲ ਸ੍ਰੀ ਰਜਿੰਦਰ ਰਸਰਣੀਆਂ, ਸਾਬਕਾ ਮੰਤਰੀ ਜਥੇਬੰਦੀ ਇੰਦਰਜੀਤ ਸਿੰਘ ਜ਼ੀਰਾ, ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਹੁਕਮਾਂ ਦੀ ਪਾਲਣਾ ਕਰਦਿਆ ਕੀਤੀ। ਗਿੱਲ ਜੋ ਮਿਹਨਤੀ ਤੇ ਇਮਾਨਦਾਰ ਵਰਕਰ ਹਨ, ਉਨ੍ਹਾਂ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਦੇਖਦਿਆ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਅਤੇ ਵਰਕਰਾਂ ਵਲੋ ਸ੍ਰ. ਗਿੱਲ ਲੱਡੂਆ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਘੱਟ ਗਿਣਤੀ ਵਿਭਾਗ ਜਰਨਲ ਸਕੱਤਰ ਹਰੂਨ ਲੱਧੜ , ਜਗਦੀਸ਼ ਲਾਲ ਕੁੱਕੀ, ਸੁਖਦੇਵ ਸਿੰਘ ਮਨਸੂਰਦਵਾ ਆਦਿ ਹਾਜ਼ਰ ਸਨ। 


Related News