ਰਾਤ ਦੇ ਹਨ੍ਹੇਰੇ 'ਚ ਵੱਡੀ ਵਾਰਦਾਤ, ਕਾਂਗਰਸੀ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Tuesday, Aug 15, 2023 - 10:46 AM (IST)

ਰਾਤ ਦੇ ਹਨ੍ਹੇਰੇ 'ਚ ਵੱਡੀ ਵਾਰਦਾਤ, ਕਾਂਗਰਸੀ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਅੱਚਲ ਸਾਹਿਬ (ਗੋਰਾ ਚਾਹਲ)- ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਸਦਾ ਰੰਗ ਦੇ ਕਾਂਗਰਸੀ ਸਰਪੰਚ ਦਾ ਰਾਤ ਦੇ ਸਮੇਂ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਮੇਰਾ ਪਤੀ ਬਲਜੀਤ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਮੇਰਾ ਬੇਟਾ ਅਗਮ ਪ੍ਰਤਾਪ ਸਿੰਘ ਉਮਰ ਸੱਤ ਸਾਲ ਜੋ ਕਿ ਰਾਤ ਨੂੰ ਪਿੰਡ ਦੇ ਵਿੱਚ ਕਿਸੇ ਬੱਚੇ ਦੇ ਜਨਮ ਦਿਨ ਪਾਰਟੀ ਗਏ ਸਨ। ਪਾਰਟੀ ਤੋਂ ਵਾਪਸ ਆਉਂਦੇ ਸਮੇਂ ਗਲੀ 'ਚ ਅਣਪਛਾਤੇ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੇਰੇ ਪਤੀ ਬਲਜੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ : ਚਿੱਟਾ ਪੀਣ ਦੀ ਵਾਇਰਲ ਵੀਡੀਓ ਵਾਲੀ ਕੁੜੀ ਦੀ ਹੋਈ ਪਛਾਣ, ਹਿਰਾਸਤ 'ਚ ਲੈਣ 'ਤੇ ਕੀਤੇ ਵੱਡੇ ਖ਼ੁਲਾਸੇ

ਉਨ੍ਹਾਂ ਦੱਸਿਆ ਜਦੋਂ ਮੇਰੇ ਪੁੱਤਰ ਨੇ ਘਰ ਆ ਕੇ ਦੱਸਿਆ ਕਿ ਪਾਪਾ ਨਾਲ ਬੰਦੇ ਝਗੜਾ ਕਰ ਰਹੇ ਹਨ, ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਬਲਜੀਤ ਸਿੰਘ ਗਲੀ 'ਚ ਲਹੂ ਲੁਹਾਣ ਹੋਏ ਪਏ ਸੀ। ਜਿਸ ਤੋਂ ਬਾਅਦ ਬਲਜੀਤ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਬਟਾਲਾ ਦੇ ਸਿਵਲ ਹਸਪਤਾਲ 'ਚ ਲੈ ਕੇ ਗਏ, ਜਿੱਥੋਂ ਬਲਜੀਤ ਸਿੰਘ ਨੂੰ ਅੰਮ੍ਰਿਤਸਰ ਹਸਪਤਾਲ ਲਈ ਰਵਾਨਾ ਕਰ ਦਿੱਤਾ। 

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਘਟਨਾ: ਸੁੱਖਾਂ ਸੁੱਖ ਮੰਗਿਆ 3 ਸਾਲਾ ਪੁੱਤ ਸ਼ਰੇਆਮ ਅਗਵਾ, ਅਲਰਟ ਜਾਰੀ

ਜਿਸ ਤੋਂ ਬਾਅਦ ਅੱਜ ਸਵੇਰੇ ਬਲਜੀਤ ਸਿੰਘ ਜ਼ਖ਼ਮਾਂ ਦੀ ਦਾਬ ਨਾ ਝੱਲਦਿਆਂ ਹੋਇਆਂ ਦਮ ਤੋੜ ਗਿਆ। ਮ੍ਰਿਤਕ ਆਪਣੇ ਪਿੱਛੇ ਪੁੱਤਰ ਤੇ ਧੀ ਸਮੇਤ ਇਕ ਡੇਢ ਮਹੀਨੇ ਦੇ ਬੱਚੇ ਨੂੰ ਛੱਡ ਗਿਆ ਹੈ। ਮੌਕੇ 'ਤੇ ਥਾਣਾ ਰੰਗੜ ਦੇ ਐੱਸ.ਐੱਚ.ਓ ਸੁਖਵਿੰਦਰ ਸਿੰਘ ਨੇ ਪਹੁੰਚ ਕੇ ਆਪਣੀ ਕਾਰਵਾਈ ਆਰੰਭ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News