ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀ, ਕਾਂਗਰਸ ਪੰਜਾਬ ’ਚ ਜਾਟ, ਹਿੰਦੂ ਤੇ ਦਲਿਤ ’ਚ ਸੰਤੁਲਨ ਬਣਾ ਕੇ ਚੱਲੇਗੀ

Thursday, Jun 10, 2021 - 10:25 AM (IST)

ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀ, ਕਾਂਗਰਸ ਪੰਜਾਬ ’ਚ ਜਾਟ, ਹਿੰਦੂ ਤੇ ਦਲਿਤ ’ਚ ਸੰਤੁਲਨ ਬਣਾ ਕੇ ਚੱਲੇਗੀ

ਜਲੰਧਰ (ਧਵਨ)- ਕਾਂਗਰਸ ਪੰਜਾਬ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਜਾਟ, ਹਿੰਦੂ ਅਤੇ ਦਲਿਤ ਦਰਮਿਆਨ ਸੰਤੁਲਨ ਬਣਾ ਕੇ ਚੱਲੇਗੀ। ਅਜਿਹਾ ਕਰਕੇ ਉਹ ਆਪਣੇ ਧਰਮ ਨਿਰਪੱਖ ਸਰੂਪ ਨੂੰ ਉਜਾਗਰ ਕਰੇਗੀ, ਜਿਸ ਕਾਰਨ ਉਸ ਨੂੰ ਚੋਣਾਂ ਵਿਚ ਸਫ਼ਲਤਾ ਮਿਲਦੀ ਰਹੀ ਹੈ।

ਇਹ ਵੀ ਪੜ੍ਹੋ:  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅਧਿਆਪਕਾਂ ਨਾਲ ਹੋਣਗੇ ਰੂ-ਬ-ਰੂ

ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਵਿਧਾਨ ਸਭਾ ਚੋਣਾਂ ਸਬੰਧੀ ਜੋ ਮੰਥਨ ਹੋਇਆ ਹੈ, ਉਸ ਵਿਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਕਾਂਗਰਸ ਸਾਰੇ ਵਰਗਾਂ ਵਿਚ ਸੰਤੁਲਨ ਕਾਇਮ ਰੱਖੇ। ਮੁੱਖ ਮੰਤਰੀ ਨੇ ਵੀ ਇਹੀ ਦਲੀਲ ਕਾਂਗਰਸੀ ਲੀਡਰਸ਼ਿਪ ਨੂੰ ਦਿੱਤੀ ਸੀ। ਉਹ ਮੰਨਦੇ ਹਨ ਕਿ ਜਾਟਾਂ-ਸਿੱਖਾਂ, ਹਿੰਦੂਆਂ ਅਤੇ ਦਲਿਤਾਂ ਦੀਆਂ ਵੋਟਾਂ ਅਹਿਮ ਹਨ।

ਇਹ ਵੀ ਪੜ੍ਹੋ:  ਜਲੰਧਰ: ਮੁੜ ਚਰਚਾ 'ਚ ਟਿੰਕੂ ਕਤਲ ਦਾ ਮਾਮਲਾ, ਪਰਿਵਾਰ ਨੇ ਪੁਲਸ ਕਮਿਸ਼ਨਰ ਅੱਗੇ ਰੱਖੀ ਇਹ ਮੰਗ

ਕੈਪਟਨ ਨੇ ਇਸੇ ਆਧਾਰ ’ਤੇ 3 ਮੈਂਬਰੀ ਕਮੇਟੀ ਨੂੰ ਵੀ ਕਿਹਾ ਸੀ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਉਨ੍ਹਾਂ ਦੇ ਅਹੁਦੇ ’ਤੇ ਰਹਿਣ ਦਿੱਤਾ ਜਾਵੇ। ਇਸ ਅਹੁਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਕਿਉਂਕਿ ਜਾਖੜ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦਲਿਤ ਭਾਈਚਾਰੇ ਨੂੰ ਵੀ ਪੂਰੀ ਨੁਮਾਇੰਦਗੀ ਦੇਣ ਦੀ ਗੱਲ ਕਹੀ ਹੈ।
ਕਾਂਗਰਸੀ ਲੀਡਰਸ਼ਿਪ ਦੀ ਕੋਸ਼ਿਸ਼ ਹੈ ਕਿ ਵਿਧਾਨ ਸਭਾ ਚੋਣਾਂ ਦੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਵਿਚ ਕਾਂਗਰਸ ਅੰਦਰ ਆਪਸੀ ਏਕਤਾ ਨੂੰ ਮਜ਼ਬੂਤ ਕੀਤਾ ਜਾਵੇ। ਇਸ ਨੂੰ ਧਿਆਨ ਵਿਚ ਰੱਖ ਕੇ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਫ਼ੈਸਲਾ ਆਉਣ ਵਾਲਾ ਹੈ।

ਇਹ ਵੀ ਪੜ੍ਹੋ: ਫਿਲੌਰ ਵਿਖੇ ਭਿਆਨਕ ਸੜਕ ਹਾਦਸੇ ’ਚ ਪ੍ਰੇਮੀ-ਪ੍ਰੇਮਿਕਾ ਦੀ ਮੌਤ, ਕਾਰ ’ਚ ਅਜਿਹੀ ਚੀਜ਼ ਨੂੰ ਵੇਖ ਉੱਡੇ ਲੋਕਾਂ ਦੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News