ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੱਧੂ ਦਾ ਜਾਣੋ ਹੁਣ ਤੱਕ ਦਾ ‘ਸਿਆਸੀ ਸਫ਼ਰ’
Tuesday, Sep 28, 2021 - 06:26 PM (IST)
ਚੰਡੀਗੜ੍ਹ (ਬਿਊਰੋ) - ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਹਰ ਰੋਜ਼ ਕੋਈ ਨਾ ਕੋਈ ਵੱਡਾ ਭੂਚਾਲ ਆਇਆ ਹੀ ਰਹਿੰਦਾ ਹੈ। ਅੱਜ ਫਿਰ ਪੰਜਾਬ ਕਾਂਗਰਸ ਦੀ ਸਿਆਸਤ ’ਚ ਉਸ ਸਮੇਂ ਵੱਡਾ ਭੂਚਾਲ ਆ ਗਿਆ, ਜਦੋਂ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਨਵਜੋਤ ਸਿੱਧੂ ਨੇ ਆਪਣੇ ਅਸਤੀਫ਼ੇ ਬਾਰੇ ਬਕਾਇਦਾ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਅਸਤੀਫ਼ੇ ਦੀ ਕਾਪੀ ਅਪਲੋਡ ਕਰਕੇ ਦੱਸਿਆ ਹੈ। ਅਸਤੀਫੇ ਵਿੱਚ ਸਿੱਧੂ ਨੇ ਲਿਖਿਆ ਹੈ ਕਿ ਉਹ ਪੰਜਾਬ ਦੇ ਭਵਿੱਖ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕਰ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - ਸਿੱਧੂ ਦੇ ਅਸਤੀਫੇ ’ਤੇ ਕੈਪਟਨ ਦਾ ਧਮਾਕੇਦਾਰ ਟਵੀਟ, ‘ਮੈਂ ਪਹਿਲਾਂ ਹੀ ਕਿਹਾ ਸੀ ਇਹ ਟਿਕ ਕੇ ਨਹੀਂ ਰਹਿ ਸਕਦਾ’
ਸਿੱਧੂ ਦਾ ਸਿਆਸੀ ਸਫ਼ਰ
. ਸਿਆਸਤ 'ਚ ਆਉਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ 17 ਸਾਲ ਕ੍ਰਿਕੇਟ ਨੂੰ ਦਿੱਤੇ
. ਸਿੱਧੂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਸਾਲ 2004 'ਚ ਕੀਤੀ
. ਬੀਜੇਪੀ ਦੀ ਟਿਕਟ 'ਤੇ 2004 'ਚ ਅੰਮ੍ਰਿਤਸਰ ਦੀ ਲੋਕਸਭਾ ਸੀਟ ਜਿੱਤੀ
. ਸਾਂਸਦ ਬਣਨ ਮਗਰੋਂ ਸਿੱਧੂ ਖ਼ਿਲਾਫ਼ ਪੁਰਾਣੇ ਕੇਸ ਦੀ ਫਾਈਲ ਖੋਲ੍ਹੀ ਗਈ
. ਕੇਸ ਚੱਲਣ ਕਾਰਨ ਨਵਜੋਤ ਸਿੱਧੂ ਨੇ ਲੋਕਸਭਾ ਤੋਂ ਅਸਤੀਫ਼ਾ ਦਿੱਤਾ
. ਮਾਮਲਾ ਹੱਲ ਹੋਣ ਬਾਅਦ ਸਿੱਧੂ 2007 'ਚ ਲੋਕਸਭਾ ਜ਼ਿਮਨੀ ਚੋਣ ਜਿੱਤੇ
. ਲੋਕ ਸਭਾ 2009 ਚੋਣਾਂ 'ਚ ਸਿੱਧੂ ਨੇ ਕਾਂਗਰਸ ਦੇ ਓ.ਪੀ ਸੋਨੀ ਨੂੰ ਹਰਾਇਆ
. ਅੰਮ੍ਰਿਤਸਰ ਸੀਟ 3 ਵਾਰ ਜਿੱਤਣ ਬਾਅਦ ਸਿੱਧੂ ਨੂੰ 2014 'ਚ ਟਿਕਟ ਨਾ ਮਿਲੀ
. ਬੀਜੇਪੀ ਨੇ ਅੰਮ੍ਰਿਤਸਰ ਤੋਂ ਅਰੁਣ ਜੇਟਲੀ ਨੂੰ ਚੋਣ ਮੈਦਾਨ 'ਚ ਉਤਾਰਿਆ, ਜੇਤਲੀ ਚੋਣ ਹਾਰੇ
. ਟਿਕਟ ਨਾ ਮਿਲਣ ਕਾਰਨ ਨਵਜੋਤ ਸਿੱਧੂ ਬੀਜੇਪੀ ਤੋਂ ਨਾਰਾਜ਼ ਚੱਲਣ ਲੱਗੇ
. ਬੀਜੇਪੀ ਨੇ ਨਵਜੋਤ ਸਿੱਧੂ ਨੂੰ ਰਾਜਸਭਾ ਭੇਜਿਆ ਪਰ ਉਹ ਖੁਸ਼ ਨਹੀਂ ਹੋਏ
. ਨਾਰਾਜ਼ ਸਿੱਧੂ ਨੇ 2016 'ਚ ਬੀਜੇਪੀ ਦੀ ਮੈਂਬਰਸ਼ਿਪ ਤਿਆਗ ਦਿੱਤੀ
. ਅਸਤੀਫ਼ੇ ਤੋਂ ਬਾਅਦ ਸਿੱਧੂ ਨੇ 'ਆਵਾਜ਼-ਏ-ਪੰਜਾਬ' ਪਾਰਟੀ ਦਾ ਗਠਨ ਕੀਤਾ
. ਨਵਜੋਤ ਸਿੱਧੂ ਦੀਆਂ 'AAP' ਵਿੱਚ ਸ਼ਾਮਲ ਹੋਣ ਦੀਆਂ ਸ਼ੁਰੂ ਹੋਈਆਂ ਚਰਚਾਵਾਂ, ਸਿਰੇ ਨਹੀਂ ਚੜ੍ਹੀ
. ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਨੇ ਜਨਵਰੀ 2017 'ਚ ਕਾਂਗਰਸ ਜੁਆਇਨ ਕੀਤੀ
. ਨਵਜੋਤ ਸਿੱਧੂ ਕਾਂਗਰਸ ਦੀ ਟਿਕਟ 'ਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਨ ਸਭਾ ਚੋਣ ਜਿੱਤੇ
. ਕੈਪਟਨ ਨੇ ਸਿੱਧੂ ਨੂੰ ਕੈਬਿਨਟ 'ਚ ਸ਼ਾਮਲ ਕੀਤਾ ਤੇ ਸਥਾਨਕ ਸਰਕਾਰਾਂ ਵਿਭਾਗ ਦਿੱਤਾ
. ਸਿੱਧੂ ਨੇ ਐਡਵਰਟਾਈਜ਼ਮੈਂਟ ਪਾਲਿਸੀ, ਮਾਈਨਿੰਗ ਮਾਫੀਆ ਸਮੇਤ ਕਈ ਮੁੱਦੇ ਚੁੱਕੇ
. ਲੋਕਸਭਾ 2019 ਦੀਆਂ ਚੋਣਾਂ ਸਿੱਧੂ ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਲੜਾਉਨਾ ਚਾਹੁੰਦੇ ਸਨ
. ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ’ਤੇ ਨਵਜੋਤ ਸਿੱਧੂ ਹੋਏ ਖਫ਼ਾ
. ਟਿਕਟ ਵੰਡ ਤੋਂ ਨਾਰਾਜ਼ ਸਿੱਧੂ ਨੇ ਪੰਜਾਬ ਛੱਡ ਕੇ ਹੋਰਾਂ ਸੂਬਿਆਂ 'ਚ ਖੂਬ ਚੋਣ ਪ੍ਰਚਾਰ ਕੀਤਾ
. ਪੰਜਾਬ 'ਚ ਪ੍ਰਚਾਰ ਲਈ ਆਖਿਰਕਾਰ ਪ੍ਰਿਅੰਕਾ ਗਾਂਧੀ ਨਵਜੋਤ ਸਿੱਧੂ ਨੂੰ ਲੈ ਕੇ ਆਏ
. ਫਰੈਂਡਲੀ ਮੈਚ ਦੇ ਬਿਆਨ ਨੇ ਪੰਜਾਬ ਕਾਂਗਰਸ ਅੰਦਰ ਭੂਚਾਲ ਖੜਾ ਕਰ ਦਿੱਤਾ
. ਕੈਪਟਨ ਨੇ ਇਲਜ਼ਾਮ ਲਾਇਆ ਕਿ ਸਿੱਧੂ ਸੀ.ਐੱਮ ਦੀ ਕੁਰਸੀ ਚਾਹੁੰਦੇ, ਇਸ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ
. ਲੋਕਸਭਾ ਚੋਣਾਂ ਬਾਅਦ ਪੰਜਾਬ ਕੈਬਿਨੇਟ ਦਾ ਵਿਸਥਾਰ ਕੀਤਾ ਗਿਆ
. ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਬਿਜਲੀ ਮੰਤਰਾਲਾ ਦਿੱਤਾ ਗਿਆ
. ਸਿੱਧੂ ਨੇ ਨਵਾਂ ਮੰਤਰਾਲਾ ਲੈਣ ਦੀ ਥਾਂ 14 ਜੁਲਾਈ 2019 ਨੂੰ ਆਪਣਾ ਅਸਤੀਫ਼ਾ ਜਨਤਕ ਕੀਤਾ
. ਅਸਤੀਫ਼ਾ ਮਨਜੂਰ ਹੋਣ ਬਾਅਦ ਸਿੱਧੂ ਤੇ ਕੈਪਟਨ ਆਹਮੋ ਸਾਹਮਣੇ ਹੋ ਗਏ
. ਦੋਵਾਂ ਲੀਡਰਾਂ ਵਿਚਾਲੇ ਸਿਆਸੀ ਦੂਰੀਆਂ ਵਧਦੀਆਂ ਗਈਆਂ
. ਸਿੱਧੂ ਦਾ ਮਾਮਲਾ ਠੰਡਾ ਕਰਨ ਲਈ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਜਿੰਮੇਵਾਰੀ ਸੌਂਪੀ
. ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ ਵਿਵਾਦ ਹੱਲ ਕਰਨ ਲਈ ਭੇਜਿਆ ਗਿਆ
. 4 ਅਕਤੂਬਰ 2020 ਨੂੰ ਮੋਗਾ ਰੈਲੀ 'ਚ ਕੈਪਟਨ ਤੇ ਨਵਜੋਤ ਸਿੱਧੂ ਇਕੱਠੇ ਨਜ਼ਰ ਆਏ
. ਹਰੀਸ਼ ਰਾਵਤ ਨੇ ਦੋਵਾਂ ਵਿਚਾਲੇ ਦੂਰੀਆਂ ਮਿਟਾਈਆਂ, ਕੈਪਟਨ ਨੇ ਸਿੱਧੂ ਨੂੰ ਲੰਚ 'ਤੇ ਵੀ ਸੱਦਿਆ
. ਬੇਅਦਬੀ ਮਾਮਲੇ 'ਤੇ ਨਵਜੋਤ ਸਿੱਧੂ ਨੇ ਕੈਪਟਨ ਨੂੰ ਮੁੜ ਤੋਂ ਘੇਰਨਾ ਸ਼ੁਰੂ ਕੀਤਾ
. ਸਿੱਧੂ ਨੇ ਕੈਪਟਨ ਸਰਕਾਰ ਖਿਲਾਫ਼ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਵਾਰ ਬਿਆਨ ਦਾਗੇ
. ਸਿੱਧੂ ਵੱਲ ਦੇਖ ਕੈਪਟਨ ਦੇ ਕਰੀਬੀ ਮੰਤਰੀ ਤੇ ਵਿਧਾਇਕਾਂ ਨੇ ਵੀ ਝੰਡਾ ਚੁੱਕਿਆ
. ਬੇਅਦਬੀ ਜਾਂਚ, ਸਕਾਲਰਸ਼ਿਪ ਸਕੈਮ, ਨੌਕਰੀ ਵਿਵਾਦ ਤੇ ਚੋਣ ਵਾਅਦੇ ਸਰਕਾਰ ਖਿਲਾਫ਼ ਵੱਡੇ ਮੁੱਦੇ ਬਣੇ
. ਨਵਜੋਤ ਸਿੱਧੂ ਨੇ 18 ਜੁਲਾਈ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ
. 18 ਸੰਤਬਰ ਨੂੰ ਮੁੱਖ ਮੰਤਰੀ ਕੈਪਟਨ ਵਲੋਂ ਅਸਤੀਫਾ ਦੇਣ ’ਤੇ ਸਿੱਧੂ ਨੇ ਕੀਤੀ ਮੁੱਖ ਮੰਤਰੀ ਬਣਨ ਦੀ ਮੰਗ
. 19 ਸੰਤਬਰ ਨੂੰ ਸਿੱਧੂ ਦੀ ਥਾਂ ਚਰਨਜੀਤ ਚੰਨੀ ਨੂੰ ਬਣਾਇਆ ਮੁੱਖ ਮੰਤਰੀ
. 28 ਸੰਤਬਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੋਂ ਦਿੱਤਾ ਅਸਤੀਫਾ
ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ
ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਸਫਰ ਉਨ੍ਹਾਂ ਦੇ ਕ੍ਰਿਕਟ ਕਰੀਅਰ ਦੀ ਤਰ੍ਹਾਂ ਹੀ ਰਿਹਾ ਹੈ। ਕ੍ਰਿਕਟ ਦੇ ਮੈਦਾਨ ਵਿਚ ਸੰਨਿਆਸ ਤੋਂ ਬਾਅਦ ਵਧੀਆ ਵਾਪਸੀ ਕੀਤੀ ਤੇ ਸਿਆਸੀ ਸੰਨਿਆਸ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ। ਕਦੇ ਵਕਾਰ ਯੂਨਿਸ ਦੀ ਗੇਂਦ ’ਤੇ ਜ਼ੀਰੋ ’ਤੇ ਆਊਟ ਹੋਣ ਤੋਂ ਬਾਅਦ ਸਿੱਧੂ ਜਿਵੇਂ ਸਿਕਸਰ ਕਿੰਗ ਬਣੇ ਉਸ ਤਰ੍ਹਾਂ ਦਾ ਹੀ ਜਜ਼ਬਾ ਉਨ੍ਹਾਂ ਨੇ ਸਿਆਸਤ ਦੀ ਪਾਰੀ ਵਿਚ ਵੀ ਦਿਖਾਇਆ।