ਕੌਂਸਲਰ ਜੀਤਾ ਰਾਮ ਲਾਲਕਾ ਕਾਂਗਰਸ ਪਾਰਟੀ ਵੱਲੋਂ ਜ਼ਿਲਾ ਜਨਰਲ ਸੈਕਟਰੀ ਨਿਯੁਕਤ
Saturday, Feb 24, 2018 - 11:18 AM (IST)

ਬੋਹਾ (ਮਨਜੀਤ) — ਕਾਂਗਰਸ ਪਾਰਟੀ 'ਚ ਸਰਗਰਮੀ ਨਾਲ ਕੰਮ ਕਰਨ ਵਾਲੇ ਕੌਂਸਲਰ ਜੀਤਾ ਰਾਮ ਲਾਲਕਾ ਬੋਹਾ ਨੂੰ ਅੱਜ ਕਾਂਗਰਸ ਪਾਰਟੀ ਜ਼ਿਲਾ ਮਾਨਸਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਨੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀਆਂ ਹਦਾਇਤਾਂ ਤੇ ਜ਼ਿਲਾ ਜਨਰਲ ਸੈਕਟਰੀ ਦਾ ਨਿਯੁਕਤੀ ਪੱਤਰ ਸੌਂਪਿਆ । ਜ਼ਿਲਾ ਪ੍ਰਧਾਨ ਮੋਫਰ ਨੇ ਆਸ ਪ੍ਰਗਟ ਕੀਤੀ ਹੈ ਕਿ ਕੌਂਸਲਰ ਜੀਤਾ ਰਾਮ ਲਾਲਕਾ ਪਾਰਟੀ 'ਚ ਹੋਰ ਵੀ ਵੱਧ ਚੜ੍ਹ ਕੇ ਕੰੰਮ ਕਰੇਗਾ । ਲਾਲਕਾ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਸੇਵਾ ਨੂੰ ਮੈਂ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਗਾਂ ।
ਇਸ ਮੌਕੇ ਪੰਚਾਇਤ ਬਲਾਕ ਬੁਢਲਾਡ ਦੇ ਸਰਪ੍ਰਸਤ ਸਰਪੰਚ ਜਗਦੇਵ ਸਿੰਘ ਘੋਗਾ ਜੋਈਆਂ, ਜਾਟ ਮਹਾ ਸਭਾ ਦੇ ਆਗੂ ਸਤਨਾਮ ਸਿੰਘ ਸੱਤਾ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।