ਮਾਝਾ ''ਚ ''ਪ੍ਰਤਾਪ ਬਾਜਵਾ'' ਨੂੰ ਸ਼ਹਿ ਦੇਣ ਦਾ ਨਤੀਜਾ ਹੈ ਵਿਧਾਇਕਾਂ ਵੱਲੋਂ ਕੈਪਟਨ ਖ਼ਿਲਾਫ਼ ਸੋਨੀਆ ਨੂੰ ਲਿਖੀ ਚਿੱਠੀ
Thursday, Sep 16, 2021 - 12:57 PM (IST)
ਲੁਧਿਆਣਾ (ਹਿਤੇਸ਼) : ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ 40 ਵਿਧਾਇਕਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸੋਨੀਆ ਗਾਂਧੀ ਨੂੰ ਜੋ ਚਿੱਠੀ ਲਿਖਵਾਈ ਗਈ ਹੈ, ਉਸ ਨੂੰ ਮਾਝਾ 'ਚ ਪ੍ਰਤਾਪ ਬਾਜਵਾ ਕੈਂਪ ਨੂੰ ਸ਼ਹਿ ਦੇਣ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਨਾਲ ਲੜਾਈ ਚੱਲ ਰਹੀ ਸੀ ਤਾਂ ਤ੍ਰਿਪਤ ਰਾਜਿੰਦਰ ਬਾਜਵਾ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਅਤੇ ਸੁੱਖ ਸਰਕਾਰੀਆ ਖੁੱਲ੍ਹ ਕੇ ਕੈਪਟਨ ਨਾਲ ਖੜ੍ਹੇ ਦਿਖਾਈ ਦਿੱਤੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਹਾਈ ਅਲਰਟ ਮਗਰੋਂ 'ਚੰਡੀਗੜ੍ਹ' 'ਚ ਵੀ ਸਖ਼ਤੀ, ਡਰੋਨ ਉਡਾਉਣ 'ਤੇ ਰੋਕ ਸਣੇ ਇਹ ਹੁਕਮ ਜਾਰੀ
ਸਰਕਾਰ ਬਣਨ 'ਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਸਭ ਤੋਂ ਕਰੀਬੀ ਮੰਤਰੀਆਂ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਨਸ਼ਿਆਂ ਦੇ ਮੁੱਦੇ 'ਤੇ ਕਾਰਵਾਈ ਨਾ ਹੋਣ ਨੂੰ ਲੈ ਕੇ ਇਨ੍ਹਾਂ ਮੰਤਰੀਆਂ ਨੇ ਹੀ ਸਭ ਤੋਂ ਪਹਿਲਾਂ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹਿਆ ਅਤੇ ਇਸ ਮੁੱਦੇ ਨੂੰ ਹਾਈਕਮਾਨ ਤੱਕ ਲਿਜਾ ਕੇ ਵਿਰੋਧ ਦੇ ਬਾਵਜੂਦ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਜ਼ਮੀਨ ਤਿਆਰ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਕਾਂਗਰਸ ਦੇ ਵਿਧਾਇਕਾਂ ਨੇ ਹਾਈਕਮਾਨ ਨੂੰ ਚਿੱਠੀ ਲਿਖ ਕੇ ਕੀਤੀ ਇਹ ਮੰਗ
ਇਸ ਮੌਕੇ ਦਾ ਫ਼ਾਇਦਾ ਚੁੱਕ ਕੇ ਪ੍ਰਤਾਪ ਸਿੰਘ ਬਾਜਵਾ ਇਕ ਵਾਰ ਫਿਰ ਕੈਪਟਨ ਦੇ ਨਜ਼ਦੀਕ ਆ ਗਏ ਹਨ। ਇਹ ਮੁੱਦਾ ਉਸ ਸਮੇਂ ਹੋਰ ਗਰਮਾ ਗਿਆ ਹੈ, ਜਦੋਂ ਤ੍ਰਿਪਤ ਬਾਜਵਾ ਦੇ ਕੱਟੜ ਵਿਰੋਧੀ ਅਸ਼ਵਨੀ ਸੇਖੜੀ ਨੂੰ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਲਾ ਦਿੱਤਾ ਗਿਆ। ਇਸੇ ਤਰ੍ਹਾਂ ਪ੍ਰਤਾਪ ਬਾਜਵਾ ਅਤੇ ਜਸਵੀਰ ਡਿੰਪਾ ਦੀ ਸਿਫਾਰਿਸ਼ 'ਤੇ ਉਕਤ ਮੰਤਰੀਆਂ ਦੇ ਇਲਾਕਿਆਂ 'ਚ ਮਾਰਕਿਟ ਕਮੇਟੀ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੀ ਨਿਯੁਕਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਚਿੱਟੇ ਦੇ ਕਹਿਰ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਇੱਥੋਂ ਤੱਕ ਉਕਤ ਮੰਤਰੀਆਂ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰਨ 'ਤੇ ਕੈਪਟਨ ਨੇ ਇਸ ਸਬੰਧੀ ਪਹਿਲਾਂ ਤਾਂ ਪ੍ਰਤਾਪ ਬਾਜਵਾ ਦੀ ਸਿਫਾਰਿਸ਼ 'ਤੇ ਪ੍ਰਕਿਰਿਆ ਜਾਰੀ ਹੋਣ ਦਾ ਜਵਾਬ ਦੇ ਦਿੱਤਾ ਸੀ। ਇਸ ਦਾ ਨਤੀਜਾ ਹੁਣ ਤ੍ਰਿਪਤ ਬਾਜਵਾ ਵੱਲੋਂ ਵਿਧਾਇਕਾਂ ਨੂੰ ਕੈਪਟਨ ਖ਼ਿਲਾਫ਼ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਦੇ ਰੂਪ 'ਚ ਸਾਹਮਣੇ ਆਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ