ਖੇਤੀ ਆਰਡੀਨੈਂਸਾਂ 'ਤੇ ਮੰਤਰੀ ਦਾ ਅਹੁਦਾ ਛੱਡੇ ਹਰਸਿਮਰਤ ਬਾਦਲ: ਨਿਮਿਸ਼ਾ ਮਹਿਤਾ

09/16/2020 5:05:23 PM

ਗੜ੍ਹਸ਼ੰਕਰ — ਸੰਸਦ 'ਚ ਮੰਗਲਵਾਰ ਨੂੰ ਪਾਸ ਕੀਤੇ ਗਏ ਜ਼ਰੂਰੀ ਵਸਤਾਂ ਸੋਧ ਬਿੱਲ 2020 ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਚੁੱਪੀ 'ਤੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਇਸ ਮਸਲੇ 'ਤੇ ਅਸਲ 'ਚ ਕਿਸਾਨਾਂ ਦੇ ਪੱਖ 'ਚ ਖੜ੍ਹਾ ਹੈ ਤਾਂ ਫੋਕੀ ਬਿਆਨਬਾਜ਼ੀ ਕਰਨ ਦੀ ਬਜਾਏ ਹਰਸਿਮਰਤ ਨੂੰ ਕੇਂਦਰੀ ਵਜ਼ਾਰਤ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।

ਨਿਮਿਸ਼ਾ ਨੇ ਸਵਾਲ ਕੀਤਾ ਕਿ ਸੁਖਬੀਰ ਭੁੱਲ ਗਏ ਹਨ ਪੰਜਾਬ 'ਚੋਂ ਸੁਖਬੀਰ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਬੀਬੀ ਬਾਦਲ ਹੀ ਅਕਾਲੀ ਦਲ ਦੀ ਟਿਕਟ 'ਤੇ ਲੋਕ ਸਭਾ ਲਈ ਚੁਣੇ ਗਏ ਹਨ ਅਤੇ ਪਾਰਟੀ ਦੇ ਪ੍ਰਧਾਨ ਹੋਣ ਦੇ ਬਾਵਜੂਦ ਸੁਖਬੀਰ ਬਾਦਲ ਆਪਣੀ ਧਰਮ ਪਤਨੀ ਬੀਬੀ ਬਾਦਲ ਤੋਂ ਸੰਸਦ 'ਚ ਇਨ੍ਹਾਂ ਘਾਤਕ ਬਿਲਾਂ ਦਾ ਵਿਰੋਧ ਕਰਵਾਉਣ 'ਚ ਕਿਉਂ ਅਸਫ਼ਲ ਹੋਏ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਸ ਮਸਲੇ 'ਤੇ ਸੰਸਦ 'ਚ ਸਿਰਫ ਤੇ ਸਿਰਫ ਗੱਲੀਂ ਬਾਤੀਂ ਕੜਾਹ ਕਰ ਰਹੇ ਹਨ।

ਇਹ ਵੀ ਪੜ੍ਹੋ: ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦਾ ਦਿਹਾਂਤ

ਉਨ੍ਹਾਂ ਨੇ ਪ੍ਰਧਾਨ ਅਕਾਲੀ ਦਲ ਬਾਦਲ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ 'ਤੇ ਤਿੱਖਾ ਹਮਲਾ ਬੋਲਦੇ ਸਵਾਲ ਕੀਤਾ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਉਨ੍ਹਾਂ ਨੂੰ ਪੰਜਾਬੀਆਂ ਨੇ ਆਪਣੇ ਹੱਕਾਂ ਦੀ ਰਾਖੀ ਲਈ ਸੰਸਦ ਭੇਜਿਆ ਪਰ ਕੀ ਕਾਰਨ ਸੀ ਕਿ ਪਹਿਲਾਂ ਹੀ ਕਈ ਮਹੀਨੇ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਦੇ ਹੱਕ 'ਚ ਦਲੀਲਾਂ ਦੇ-ਦੇ ਕੇ ਉਸ ਦੀ ਵਕਾਲਤ ਕਰਦੇ ਰਹੇ ਹਨ? ਕਿਉਂ ਬੀਬੀ ਬਾਦਲ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਕੇਂਦਰੀ ਕੈਬਨਿਟ 'ਚ ਲਿਆਂਦੇ ਇਸ ਬਿੱਲ ਦਾ ਉਦੋਂ ਵਿਰੋਧ ਨਹੀਂ ਕਰ ਸਕੀ?

ਇਹ ਵੀ ਪੜ੍ਹੋ: 25 ਕਰੋੜ ਦੀ ਠੱਗੀ ਦੇ ਮਾਮਲੇ ''ਚ ਪੁਲਸ ਦਾ ਵੱਡਾ ਝੂਠ ਆਇਆ ਸਾਹਮਣੇ

ਕਾਂਗਰਸੀ ਆਗੂ ਨਿਮਿਸ਼ਾ ਨੇ ਕਿਹਾ ਕਿ ਪਹਿਲਾਂ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਸਮੂਚੀ ਲੀਡਰਸ਼ਿਪ ਇਨ੍ਹਾਂ ਖੇਤੀ ਆਰਡੀਨੈਂਸਾਂ ਲਈ ਬਕਾਇਦਾ ਪੱਤਰਕਾਰ ਸੰਮੇਲਨ ਕਰਕੇ ਇਸ ਨੂੰ ਕਿਸਾਨ ਪੱਖੀ ਹੋਣ ਦੀਆਂ ਦਲੀਲਾਂ ਦਿੰਦੇ ਰਹੇ ਹਨ ਅਤੇ ਅੱਜ ਉਨ੍ਹਾਂ ਨੂੰ ਅਚਾਨਕ ਇਹ ਬਿੱਲ ਗਲਤ ਕਿਵੇਂ ਲੱਗਣ ਲੱਗਾ ਹੈ। ਨਿਮਿਸ਼ਾ ਨੇ ਕਿਹਾ ਕਿ ਕਿਸਾਨਾਂ ਦਾ ਭੜਕਿਆ ਰੁਖ ਵੇਖ ਕੇ ਅੱਜ ਅਕਾਲੀ ਬਾਦਲ ਡਰਾਮੇਬਾਜ਼ੀ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸੰਸਦ 'ਚ ਇਕੱਲੇ ਇਸ ਬਿੱਲ ਦੇ ਖ਼ਿਲਾਫ਼ ਬੋਲਣ ਦੀ ਹੇਕੜੀ ਦੱਸ ਰਹੇ ਹਨ।

ਕਾਂਗਰਸੀ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਂਡਾ ਤਾਂ ਉਸੇ ਦਿਨ ਫੁਟ ਗਿਆ ਸੀ, ਜਿਸ ਦਿਨ ਕੇਂਦਰੀ ਖੇਤਬਾੜੀ ਮੰਤਰੀ ਤੋਮਰ ਨੇ ਚੰਡੀਗੜ੍ਹ ਪੱਤਰਕਾਰ ਸੰਮੇਲਨ 'ਚ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਕੈਬਨਿਟ 'ਚ ਖੇਤੀ ਆਰਡੀਨੈਂਸਾਂ ਦਾ ਵਿਰੋਧ ਜਾਂ ਉਸ 'ਤੇ ਕੋਈ ਟਿੱਪਣੀ ਮਾਤਰ ਵੀ ਕੀਤੀ ਗਈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਗੁੱਸੇ ਨੂੰ ਵੇਖ ਆਪਣੀ ਖੁੱਸਦੀ ਸਿਆਸੀ ਜ਼ਮੀਨ ਨੂੰ ਲੈ ਕੇ ਇਸ ਬਿੱਲ 'ਤੇ ਸਿਰਫ ਗੱਲਬਾਤਾਂ ਨਾਲ ਸਾਰ ਰਹੇ ਹਨ। ਜੇਕਰ ਉਹ ਕਿਸਾਨਾਂ ਅਤੇ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਗੰਭੀਰ ਹੁੰਦੇ ਤਾਂ ਹੁਣ ਤੱਕ ਭਾਜਪਾ ਨਾਲ ਗਠਜੋੜ ਤੋੜ ਕੇ ਕੇਂਦਰੀ ਮੰਤਰਾਲਾ ਨੂੰ ਵੀ ਲੱਤ ਮਾਰ ਚੁੱਕੇ ਹੁੰਦੇ।
ਇਹ ਵੀ ਪੜ੍ਹੋ: ਵਿਧਾਇਕ ਕੋਟਲੀ ਦੀ ਮਾਤਾ ਦੇ ਦਿਹਾਂਤ 'ਤੇ ਮਜੀਠੀਆ ਵੱਲੋਂ ਦੁੱਖ ਦਾ ਪ੍ਰਗਟਾਵਾ


shivani attri

Content Editor

Related News