ਪੰਜਾਬ ’ਚ ਸਿਆਸੀ ਸਮੀਕਰਨ ਬਦਲਣ ਮਗਰੋਂ ਅਫ਼ਸਰਸ਼ਾਹੀ ’ਚ ਵੀ ਹਲਚਲ ਹੋਈ ਤੇਜ਼

Wednesday, Sep 22, 2021 - 01:12 PM (IST)

ਜਲੰਧਰ (ਮ੍ਰਿਦੁਲ)— ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ’ਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਬਾਅਦ ਜਿੱਥੇ ਇਕ ਪਾਸੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਉਥੇ ਹੀ ਅਫ਼ਸਰਸ਼ਾਹੀ ’ਚ ਵੀ ਕਈ ਚਰਚਾਵਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਤਾਇਨਾਤ ਕੀਤੇ ਗਏ ਡੀ. ਜੀ. ਪੀ. ਦਿਨਕਰ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਚੀਫ ਸੈਕਟਰੀ ਵਿਨੀ ਮਹਾਜਨ ਨੂੰ ਵੀ ਬਦਲਣ ਦੀ ਤਿਆਰੀ ਲਗਭਗ ਤੈਅ ਹੈ। ਜਿਸ ਸਬੰਧੀ ਪੂਰੇ ਪੰਜਾਬ ਦੀ ਅਫ਼ਸਰਸ਼ਾਹੀ ’ਚ ਚਰਚਾ ਹੈ ਕਿ 1986 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਸਿਧਾਰਥ ਚੱਟੋਪਾਧਿਆ ਨੂੰ ਡੀ. ਜੀ. ਪੀ. ਪੰਜਾਬ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਗੜ੍ਹਸ਼ੰਕਰ ਵਿਖੇ ਵਾਪਰੇ ਸੜਕ ਹਾਦਸੇ ਨੇ ਵਿਛਾਏ ਦੋ ਘਰਾਂ 'ਚ ਸੱਥਰ, ਦੋ ਨੌਜਵਾਨਾਂ ਦੀ ਦਰਦਨਾਕ ਮੌਤ

PunjabKesari

ਹੁਣ ਵੱਡਾ ਸਵਾਲ ਇਹ ਹੈ ਕਿ ਇਸ ਦੇ ਪਿੱਛੇ ਦੀ ਲਾਂਬਿੰਗ ਕੌਣ ਕਰ ਰਿਹਾ ਹੈ? ਹਾਲਾਂਕਿ ਚਰਚਾ ਹੈ ਕਿ ਚੱਟੋਪਾਧਿਆ ਦੇ ਇਲਾਵਾ 1987 ਬੈਚ ਦੇ ਅਧਿਕਾਰੀ ਵੀ. ਕੇ. ਭਾਂਵਰਾ ਅਤੇ 1988 ਬੈਚ ਦੇ ਅਧਿਕਾਰੀ ਇਕਾਬਲ ਸਿੰਗ ਸਹੋਤਾ ਦਾ ਨਾਂ ਵੀ ਸ਼ਾਮਲ ਹੈ, ਜੋਕਿ ਕਾਂਗਰਸ ਹਾਈਕਮਾਨ ਵੱਲੋਂ ਫਾਈਨਲ ਕਰਨ ਦੇ ਬਾਅਦ ਹੀ ਨਿਯੁਕਤ ਕੀਤਾ ਜਾਵੇਗਾ। 

ਡੀ. ਜੀ. ਪੀ. ਦਫ਼ਤਰ ’ਚ ਤਾਇਨਾਤ ਆਈ. ਪੀ. ਐੱਸ. ਅਫ਼ਸਰਾਂ ਦੀ ਇਕ ਲਾਬੀ ’ਚ ਚਰਚਾ ਹੈ ਕਿ ਡੀ. ਜੀ. ਪੀ. ਚੱਟੋਪਾਧਿਆ ਦੇ ਡੀ. ਜੀ. ਪੀ. ਪੰਜਾਬ ਨਿਯੁਕਤ ਹੋਣ ਦੀ ਰੇਸ ’ਚ ਸਭ ਤੋਂ ਅੱਗੇ ਨਾਂ ਚੱਲ ਰਿਹਾ ਹੈ। ਆਈ. ਪੀ. ਐੱਸ. ਲਾਬੀ ਦੇ ਸੂਤਰਾਂ ਦੀ ਮੰਨੀਏ ਤਾਂ ਸਿਧਾਰਥ ਚੱਟੋਪਾਧਿਆ ਨੂੰ ਡੀ. ਜੀ. ਪੀ. ਪੰਜਾਬ ਲਗਾਉਣ ਦੇ ਪਿੱਛੇ ਬਹੁਤ ਵੱਡਾ ਕਾਰਨਾ ਹੈ, ਜੋਕਿ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨਾਲ ਜੁੜਿਆ ਹੋਇਆ ਹੈ। 

ਇਹ ਵੀ ਪੜ੍ਹੋ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ 'ਡੇਰਾ ਸੱਚਖੰਡ ਬੱਲਾਂ' ਵਿਖੇ ਹੋਣਗੇ ਨਤਮਸਤਕ

 

PunjabKesari

ਆਈ. ਪੀ. ਐੱਸ. ਅਧਿਕਾਰੀਆਂ ’ਚ ਸਭ ਤੋਂ ਵੱਡਾ ਇਹ ਸਵਾਲ ਚੱਲ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਦੇ ਸਮੇਂ ਤਾਇਨਾਤ ਪੰਜਾਬ ਦੇ ਡੀ. ਜੀ. ਪੀ. ਸੁਮੇਧ ਸੈਣੀ ਦੇ ਡੀ. ਜੀ. ਪੀ. ਚੱਟੋਪਾਧਿਆ ਨਾਲ ਪੁਰਾਣੇ ਅਤੇ ਨਿੱਜੀ ਸੰਬੰਧ ਹਨ। ਜਿਸ ਦੇ ਕਾਰਨ ਉਹ ਉਨ੍ਹਾਂ ਇਸ ਅਹੁਦੇ ’ਤੇ ਤਾਇਨਾਤ ਕਰਾਉਣ ਲਈ ਅਫ਼ਸਰਸ਼ਾਹੀ ਸਮੇਤ ਦਿੱਲੀ ਪੱਧਰ ’ਤੇ ਲਾਂਬਿੰਗ ਕਰ ਰਹੇ ਹਨ। ਤਾਂਕਿ ਜੇਕਰ ਚੱਟੋਪਾਧਿਆ ਡੀ. ਜੀ. ਪੀ. ਤਾਇਨਾਤ ਹੁੰਦੇ ਹਨ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਖ਼ਿਲਾਫ਼ ਚੱਲ ਰਹੇ ਕੇਸਾਂ ’ਚ ਉਨ੍ਹਾਂ ਨੂੰ ਰਾਹਤ ਮਿਲ ਜਾਵੇ। ਆਈ. ਪੀ. ਐੱਸ. ਲਾਬੀ ’ਚ ਤਾਇਨਾਤ ਸੂਤਰਾਂ ਦੀ ਮੰਨੀਏ ਤਾਂ ਸਾਲ 2019 ’ਚ ਜਦੋਂ ਤੋਂ ਆਈ. ਪੀ. ਐੱਸ. ਦਿਨਕਰ ਗੁਪਤਾ ਨੂੰ ਡੀ. ਜੀ. ਪੀ. ਪੰਜਾਬ ਨਿਯੁਕਤ ਕੀਤਾ ਗਿਆ ਹੈ, ਉਦੋਂ ਤੋਂ ਹੀ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਖ਼ਿਲਾਫ਼ ਸਾਲ 1991 ’ਚ ਹੋਏ ਮੁਲਤਾਨੀ ਮਰਡਰ ਕੇਸ ’ਚ ਪਹਿਲਾਂ ਨਾਮਜ਼ਦ ਕੀਤਾ ਗਿਆ, ਜਿਸ ਦੇ ਬਾਅਦ ਕੋਟਕਪੁਰਾ ਅਤੇ ਬਹਿਬਲ ਕਲਾਂ ਫਾਇਰਿੰਗ ਮਾਮਲੇ ’ਚ ਨਾਮਜ਼ਦ ਕੀਤਾ ਗਿਆ। ਇਨ੍ਹਾਂ ’ਚੋਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ਕੋਰਟ ’ਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਗਈ ਸੀ। 

ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ’ਚ ਦਾਖ਼ਲ

PunjabKesari

ਉਥੇ ਹੀ ਦੂਜੇ ਪਾਸੇ ਹਾਲ ਹੀ ’ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪ੍ਰੀਵੈਂਸ਼ਨ ਆਫ਼ ਕਰਪਸ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ’ਚ ਸੈਣੀ ਨੂੰ ਮਾਣਯੋਗ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਸੀ। ਡੀ. ਜੀ. ਪੀ. ਦਫ਼ਤਰ ’ਚ ਤਾਇਨਾਤ ਅਧਿਕਾਰੀਆਂ ਦੀ ਮੰਨੀਏ ਤਾਂ ਜੇਕਰ ਡੀ. ਜੀ. ਪੀ. ਸਿਧਾਰਥ ਚੱਟੋਪਾਧਿਆ ਨੂੰ ਜੇਕਰ ਡੀ. ਜੀ. ਪੀ. ਪੰਜਾਬ ਲਗਾਇਆ ਜਾਂਦਾ ਹੈ ਤਾਂ ਸੁਮੇਧ ਸੈਣੀ ਨੂੰ ਇਸ ਦਾ ਫਾਇਦਾ ਮਿਲਣਾ ਤੈਅ ਹੈ ਕਿਉਂਕਿ ਸੈਣੀ ਚੱਟੋਪਾਧਿਆ ਦੇ ਕਰੀਬੀ ਦੱਸੇ ਜਾਂਦੇ ਹਨ। ਇਸ ਲਈ ਚਰਚਾ ਹੈ ਕਿ ਸੈਣੀ ਵੱਲੋਂ ਡੀ. ਜੀ. ਪੀ. ਚੱਟੋਾਪਧਿਆ ਨੂੰ ਲਗਾਉਣ ਲਈ ਉੱਚ ਪੱਧਰ ’ਤੇ ਲਾਂਬਿੰਗ ਕੀਤੀ ਜਾ ਰਹੀ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News