ਜਾਖੜ ਦੇ ਸਵਾਗਤ ਲਈ ਫਤਿਹਜੰਗ ਬਾਜਵਾ ਹੋਏ ਪੱਬਾ ਭਾਰ, ਕਰ ਰਹੇ ਨੇ ਇਹ ਤਿਆਰੀਆਂ (ਤਸਵੀਰਾਂ)
Saturday, Sep 23, 2017 - 01:01 PM (IST)

ਗੁਰਦਾਸੁਪਰ (ਰਮਨਦੀਪ ਸਿੰਘ ਸੋਢੀ) — ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਚੁਣੇ ਗਏ ਉਮੀਦਵਾਰ ਸੁਨੀਲ ਜਾਖੜ ਅੱਜ ਫਤਿਹਜੰਗ ਬਾਜਵਾ ਦੇ ਘਰ ਜਾ ਰਹੇ ਹਨ, ਜਿਸ ਦੇ ਚਲਦਿਆਂ ਫਤਿਹਜੰਗ ਦੇ ਘਰ ਜਾਖੜ ਦੇ ਸਵਾਗਤ ਲਈ ਪੂਰੇ ਜ਼ੋਰ-ਸ਼ੋਰ ਨਾਲ ਤਿਆਰੀਆਂ ਚਲ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪ੍ਰਤਾਪ ਬਾਜਵਾ ਅਤੇ ਫਤਿਹਜੰਗ ਬਾਜਵਾ ਦੋਨੋਂ ਭਰਾ ਇਕੋ ਘਰ 'ਚ ਰਹਿੰਦੇ ਹਨ ਪਰ ਬੀਤੇ ਦਿਨ ਦੀ ਰੈਲੀ ਵਾਂਗ ਪ੍ਰਤਾਪ ਬਾਜਵਾ ਅੱਜ ਦੇ ਸਮਾਗਮ 'ਚ ਵੀ ਸ਼ਮੂਲੀਅਤ ਨਹੀਂ ਕਰਨਗੇ ਕਿਉਂਕਿ ਉਹ ਅਤੇ ਉਨ੍ਹਾਂ ਦੀ ਪਤਨੀ ਚਰਣਜੀਤ ਕੌਰ ਦਿੱਲੀ 'ਚ ਹਨ ਤੇ ਸੂਤਰਾਂ ਮੁਤਾਬਕ ਬਾਜਵਾ 2, 3 ਦਿਨ 'ਚ ਪੰਜਾਬ ਵਾਪਸ ਪਰਤਣਗੇ।