ਕਾਂਗਰਸ ਦੀ ਸਰਕਾਰ ਬਣਾ ਕੇ ਪਛਤਾ ਰਿਹਾ ਪੰਜਾਬ : ਭਗਵੰਤ ਮਾਨ

Tuesday, Oct 03, 2017 - 02:40 PM (IST)

ਕਾਂਗਰਸ ਦੀ ਸਰਕਾਰ ਬਣਾ ਕੇ ਪਛਤਾ ਰਿਹਾ ਪੰਜਾਬ : ਭਗਵੰਤ ਮਾਨ

ਗੁਰਦਾਸਪੁਰ — ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾ ਕੇ ਪਛਤਾ ਰਹੀ ਹੈ। ਕਾਂਗਰਸ ਵਿਧਾਨ ਸਭਾ ਚੋਣ ਦੇ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਮੁਕਰ ਗਈ ਹੈ। ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਦੇ ਲਈ ਪ੍ਰਚਾਰ ਦੌਰਾਨ ਉਨ੍ਹਾਂ ਨੇ ਕਾਂਗਰਸ ਤੇ ਕੈਪਟਨ ਸਰਕਾਰ 'ਤੇ ਜੰਮ ਕੇ ਹਮਲੇ ਕੀਤੇ।
ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਟਾਇਰਡ ਮੇਜਰ ਜਨਰਲ ਸੁਰੇਸ਼ ਖਜੂਰੀਆ ਦੇ ਪੱਖ 'ਚ ਗੁਰਦਾਸਪੁਰ ਲੋਕ ਸਭਾ ਖੇਤਰ 'ਚ ਵੱਖ-ਵੱਖ ਸਥਾਨਾਂ 'ਤੇ ਚੋਣ ਸਭਾ ਨੂੰ ਸੰਬੋਧਿਤ ਕੀਤਾ। ਮਾਨ ਨੇ ਕਾਂਗਰਸ ਸਰਕਾਰ ਦੇ ਆਮ ਕੰਮਕਾਜ 'ਤੇ ਜੰਮ ਕੇ ਹਮਲਾ ਬੋਲਿਆ। ਸਰਕਾਰ ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ, 'ਪਛਤਾਂਦਾ ਹੈ ਪੰਜਾਬ, ਕੈਪਟਨ ਦੀ ਬਣਾ ਕੇ ਸਰਕਾਰ।'
ਮਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕਰ ਕੇ ਕੈਪਟਨ ਨੇ ਸਰਕਾਰ ਬਣਾਈ ਸੀ ਪਰ ਉਨ੍ਹਾਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਲੋਕ ਹੁਣ ਕਾਂਗਰਸ ਤੋਂ ਨਿਰਾਸ਼ ਹੋ ਚੁੱਕੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਨਾਜਾਇਜ਼ ਤੌਰ 'ਤੇ ਸਰਕਾਰੀ ਕੋਠੀ ਰੱਖਣ ਦੇ ਕਾਰਨ ਰਾਜਿੰਦਰ ਕੌਰ ਭੱਠਲ 'ਤੇ ਲੱਗੇ 84 ਲੱਖ ਰੁਪਏ ਦੇ ਜੁਰਮਾਨੇ ਦੀ ਰਕਮ ਵਾਪਸ ਕਰਨ 'ਤੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਾਂਘ ਦੇ ਓਵਰਏਜ਼ ਪੋਤੇ ਨੂੰ ਕੈਬਨਿਟ ਦੀ ਸਪੈਸ਼ਲ ਮਨਜੂਰੀ ਦੇ ਨਾਲ ਡੀ. ਐੱਸ. ਪੀ. ਦੀ ਨੌਕਰੀ ਦੇ ਦਿੱਤੀ ਗਈ। 
ਮਾਨ ਨੇ ਕਿਹਾ ਕਿ ਪੰਜਾਬ 'ਚ ਸਾਬਕਾ ਅਕਾਲੀ-ਭਾਜਪਾ ਸਰਕਾਰ ਵਾਂਗ ਹੀ ਟ੍ਰਾਂਸਪਰੋਟ ਮਾਫੀਆ, ਡਰੱਗ ਮਾਫੀਆ, ਰੇਤ ਮਾਫੀਆ ਤੇ ਕੇਬਲ ਮਾਫੀਆ ਦਾ ਦਬਦਬਾ ਜਾਰੀ ਹੈ। ਸਿਰਫ ਗੁੰਡਾ ਟੈਕਸ ਉਗਾਹੀ ਵਾਲੇ ਰਜਿਸਟਰ ਬਦਲੇ ਹਨ ਜੋ ਪਹਿਲਾਂ ਅਕਾਲੀ-ਭਾਜਪਾ ਦੇ ਕੋਲ ਸਨ ਤੇ ਹੁਣ ਕਾਂਗਰਸ ਦੇ ਹੱਥਾਂ 'ਚ ਆ ਗਏ ਹਨ।
ਇਸ ਮੌਕੇ ਮਾਨ ਨੇ ਭਾਜਪਾ 'ਤੇ ਵੀ ਜੰਮ ਕੇ ਭੜਾਸ ਕੱਢੀ। ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੇਖ-ਚਿੱਲੀ ਦੇ ਜੋ ਸਪਨੇ ਦਿਖਾਏ ਸਨ, ਉਹ ਆਮ ਜਨਤਾ ਲਈ ਉਲਟੇ ਪੈ ਗਏ ਹਨ। ਖਾਤਿਆਂ 'ਚ 15-15 ਲੱਖ ਰੁਪਏ ਆਉਣ ਦੀ ਜਗ੍ਹਾ ਘਰਾਂ 'ਚ ਪਈ ਥੋੜੀ ਬਹੁਤ ਜਮਾਪੁੰਜੀ ਵੀ ਸਰਕਾਰ ਨੇ ਹੜਪ ਲਈ। ਮਹਿੰਗਾਈ ਘਟਨ ਦੀ ਬਜਾਇ ਦੁਗੱਣੀ ਹੋ ਗਈ।


Related News