ਕਾਂਗਰਸ ਦੇ ਰਾਜ ''ਚ ਹਰ ਤਰ੍ਹਾਂ ਦਾ ਮਾਫ਼ੀਆ ਰਾਜ ਕਾਇਮ: ਪ੍ਰੋ.ਬਲਜਿੰਦਰ ਕੌਰ

Saturday, Sep 12, 2020 - 05:10 PM (IST)

ਕਾਂਗਰਸ ਦੇ ਰਾਜ ''ਚ ਹਰ ਤਰ੍ਹਾਂ ਦਾ ਮਾਫ਼ੀਆ ਰਾਜ ਕਾਇਮ: ਪ੍ਰੋ.ਬਲਜਿੰਦਰ ਕੌਰ

ਨਾਭਾ (ਖੁਰਾਣਾ/ਭੂਪਾ): ਪੰਜਾਬ 'ਚ ਚੱਲ ਰਹੀ ਕਾਂਗਰਸ ਸਰਕਾਰ ਦੇ ਰਾਜ 'ਚ ਹਰ ਤਰ੍ਹਾਂ ਦਾ ਮਾਫੀਆ ਰਾਜ ਕਾਇਮ ਹੈ ਅਤੇ ਸਰਕਾਰ ਦੇ ਮੰਤਰੀਆਂ ਵਲੋਂ ਕੀਤੇ ਭ੍ਰਿਸ਼ਟਚਾਰ ਦੇ ਮਾਮਲਿਆਂ ਨੇ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸੀਨੀਅਰ ਆਗੂ ਅਤੇ ਹਲਕਾ ਤਲੰਵਡੀ ਸਾਬੋ ਤੋਂ ਆਪ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸਥਾਨਕ ਬਲਦੇਵ ਕਲੌਨੀ ਵਿਖੇ ਯੂਥ ਵਿੰਗ ਜ਼ਿਲ੍ਹਾ ਪਟਿਆਲਾ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਨਾਭਾ ਦੇ ਆਗੂ ਜੱਸੀ ਸੋਹੀਆਂ ਵਾਲਾ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ।

ਇਹ ਵੀ ਪੜ੍ਹੋ:  ਸਰਗਰਮ ਕਾਰ ਚੋਰ ਗਰੋਹ ਨੇ ਘਰ ਮੂਹਰਿਓਂ ਨਵੀਂ ਕਰੇਟਾ ਕੀਤੀ ਛੂੰ ਮੰਤਰ, ਹਰਿਆਣੇ ਤੱਕ ਖੜਕੀਆਂ ਤਾਰਾਂ

ਉਨ੍ਹਾਂ ਦੋਸ਼ ਲਾਇਆ ਕਿ ਗਰੀਬ ਵਿਦਿਆਰਥੀਆਂ ਦੇ ਵਜੀਫ਼ਾ ਫੰਡ ਘਪਲੇ 'ਚ ਘਿਰੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕਰੋੜਾ ਰੁਪਏ ਦੇ ਘਪਲੇ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ ਤੇ ਸਰਕਾਰ ਆਪਣੇ ਮੰਤਰੀ ਤੇ ਬਚਾਉਣ ਲੱਗੀ ਹੋਈ ਹੈ।|ਇਸ ਮੌਕੇ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਆਪ ਵਾਲੰਟੀਅਰਾਂ ਵਲੋਂ ਪ੍ਰੋਂ. ਬਲਜਿੰਦਰ ਕੌਰ ਦਾ ਸਨਮਾਨ ਕੀਤਾ ਗਿਆ।|ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਆਗੂ ਨਰਿੰਦਰ ਖੇੜ੍ਹੀਮਾਨੀਆਂ, ਸੁੱਖੀ ਢੀਂਡਸਾ, ਜਰਨੈਲ ਸਿੰਘ, ਸੁਰਜੀਤ ਸਿੰਘ, ਸਤਗੁਰ ਸਿੰਘ ਖਹਿਰਾ, ਕਮਲਜੀਤ ਸਿੰਘ ਸੰਧੂ, ਲਾਡੀ ਖਹਿਰਾ, ਗੁਰਨੈਬ ਸਿੰਘ ਛੰਨਾ, ਦਰ੍ਹਨ ਸਿੰਘ ਛੰਨਾ, ਰਣਜੀਤ ਕੌਰ ਜੱਜ, ਸੋਨੂੰ ਢਿੱਲੋਂ, ਵਿਕਰਮਜੀਤ ਸਿੰਘ ਵਿੱਕੀ, ਗੁਲਜਾਰ ਸਿੰਘ, ਮਨਜਿੰਦਰ ਸਿੰਘ ਸਰਾਓ, ਦੀਪਵੀਰ ਵੜ੍ਹੈਚ, ਪ੍ਰਦੀਪ ਸੰਜੂ, ਹਰਦੀਪ ਸਹੋਤਾ, ਨਰਿੰਦਰ ਸੈਂਟੀ, ਹੈਰੀ ਮਲਿਕ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ:  ਫਿਰੋਜ਼ਪੁਰ: ਬੀ.ਐੱਸ.ਐੱਫ ਨੂੰ ਮਿਲੀ ਵੱਡੀ ਸਫ਼ਲਤਾ, ਭਾਰੀ ਮਾਤਰਾ 'ਚ ਹਥਿਆਰਾਂ ਦਾ ਜ਼ਖੀਰਾ ਬਰਾਮਦ


author

Shyna

Content Editor

Related News