ਕਾਂਗਰਸੀ ਕੌਂਸਲਰ ਨੇ ਸ਼ੁਰੂ ਕਰਵਾਈਆ ਆਪਣੇ ਵਾਰਡ ਦੀ ਗਲੀ ਦਾ ਨਿਰਮਾਣ, ਮੇਅਰ ਤੇ ਨਿਗਮ ਨੂੰ ਨਹੀਂ ਹੈ ਕੋਈ ਖਬਰ

Friday, Nov 24, 2017 - 04:14 PM (IST)

ਕਾਂਗਰਸੀ ਕੌਂਸਲਰ ਨੇ ਸ਼ੁਰੂ ਕਰਵਾਈਆ ਆਪਣੇ ਵਾਰਡ ਦੀ ਗਲੀ ਦਾ ਨਿਰਮਾਣ, ਮੇਅਰ ਤੇ ਨਿਗਮ ਨੂੰ ਨਹੀਂ ਹੈ ਕੋਈ ਖਬਰ

ਗੁਰਦਾਸਪੁਰ (ਕੰਵਲ) - ਗੁਰਦਾਸਪੁਰ 'ਚ ਇੰਨੀ ਦਿਨੀਂ ਵਾਰਡ ਨੰਬਰ 16 ਦੇ ਕੌਂਸਲਰ ਵਲੋਂ ਵਾਹ-ਵਾਹੀ ਖੱਟਣ ਲਈ ਬਿਨ੍ਹਾਂ ਨਗਰ ਨਿਗਮ ਕੋਲੋਂ ਟੇਂਡਰ ਪਾਸ ਕਰਵਾਏ ਗਲੀ ਬਨਵਾਉਣ ਦਾ ਮਾਮਲਾ ਸਿਆਸੀ ਗਲਿਆਰਿਆ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ 'ਚ ਜਿਥੇ ਕਾਂਗਰਸੀ ਕੌਂਸਲਰ ਚਾਹੁੰਦੇ ਹਨ ਕਿ ਉਨ੍ਹਾਂ ਦੇ ਕੰਮ ਨੂੰ ਸਰਾਹਿਆ ਜਾਵੇ ਪਰ ਦੂਜੇ ਪਾਸੇ ਨਗਰ ਨਿਗਮ ਤੇ ਮੇਅਰ ਦੀ ਮਨਜ਼ੂਰੀ ਤੋਂ ਬਿਨਾਂ ਇਸ ਕੰਮ ਨੇ ਕਾਂਗਰਸੀ ਕੌਂਸਲਰ ਨੂੰ ਸਵਾਲਾਂ ਦੇ ਘੇਰੇ 'ਚ ਵੀ ਖੜ੍ਹਾ ਕਰ ਦਿੱਤਾ ਹੈ।
ਪਿਛਲੇ ਦਿਨਾਂ 'ਚ ਕਾਂਗਰਸੀ ਕੌਸਲਰਾਂ ਵੱਲੋਂ ਵਿਧਾਇਕ ਅਮਿਤ ਵਿਜ ਨੂੰ ਨਾਲ ਲੈ ਕੇ ਨਗਰ ਨਿਗਮ ਮੇਅਰ ਦਫਤਰ 'ਚ ਇਕ ਬੈਠਕ ਕੀਤੀ ਗਈ ਸੀ, ਜਿਸ 'ਚ ਕਮਿਸ਼ਨਰ ਕੁਲਵੰਤ ਸਿੰਘ ਤੇ ਜੁਆਇੰਟ ਕਮਿਸ਼ਨਰ ਨਿਧੀ ਕਲਹੋਤਰਾ ਵੀ ਇਸ 'ਚ ਸ਼ਾਮਿਲ ਹੋਈ। ਇਸ ਬੈਠਕ ਦੇ ਬਾਰੇ 'ਚ ਨਗਰ ਨਿਗਮ ਮੇਅਰ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ। ਇਸ ਬਾਰੇ ਜਦੋਂ ਮੇਅਰ ਅਨਿਲ ਵਾਸੁਦੇਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੀ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਸਭ ਕਾਂਗਰਸੀ ਕੌਂਸਲਰਾਂ ਵੱਲੋਂ ਮਨਮਾਨੀ ਨਾਲ ਕੀਤਾ ਜਾ ਰਿਹਾ ਹੈ। ਅੱਜ ਅਜਿਹਾ ਹੀ ਪਠਾਨਕੋਟ 'ਚ ਦੇਖਣ ਨੂੰ ਮਿਲਿਆ ਜਿੱਥੇ ਵਾਰਡ ਨੰਬਰ 16 ਘੜਥੋਲੀ ਮੁਹੱਲੇ ਦੇ ਕੌਂਸਲਰ ਆਪਣੀ ਵਾਰਡ 'ਚ ਗਲੀ ਬਿਨ੍ਹਾਂ ਟੇਂਡਰ ਪਾਸ ਹੋਏ ਹੀ ਬਣਾਉਣ ਲਈ ਟਾਇਲਾਂ ਲਗਵਾ ਰਹੇ ਹਨ। ਜਦੋਂ ਇਸ ਸਬੰਧ 'ਚ ਉਨ੍ਹਾਂ ਕੋਲੋਂ ਇਹ ਪੁੱਛਿਆ ਗਿਆ ਕਿ ਇਸ ਕੰਮ ਲਈ ਟੇਂਡਰ ਪਾਸ ਹੋਇਆ ਹੈ ਜਾ ਨਹੀਂ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਕੰਮ ਉਹ ਕਰ ਰਹੇ ਹਨ ਉਸ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ ਨਾ ਕਿ ਉਨ੍ਹਾਂ ਕੋਲੋ ਅਜਿਹੇ ਪ੍ਰਸ਼ਨ ਪੁੱਛੇ ਜਾਣੇ ਚਾਹੀਦੇ ਹਨ। ਇਸ ਤੋਂ ਅਜਿਹਾ ਲੱਗਦਾ ਹੈ ਕਿ ਮੌਕੇ ਦੀ ਸਰਕਾਰ ਹੋਣ ਦੇ ਚਲਦਿਆ ਕਾਂਗਰਸੀ ਕੌਂਸਲਰ ਆਪਣੀ ਮਨਮਰਜ਼ੀ ਨਾਲ ਆਪਣਾ ਕੰਮ ਬਿਨ੍ਹਾਂ ਕਿਸੇ ਸਰਕਾਰੀ ਟੇਂਡਰ ਪਾਸ ਕਰਵਾਏ ਹੀ ਕਰਦੇ ਹਨ ਜਦ ਮੇਅਰ ਅਨਿਲ ਵਾਸੁਦੇਵ ਤੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕੋਈ ਜਾਣਕਾਰੀ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਤੇ ਨਾ ਹੀ ਇਸ ਦੇ ਲਈ ਉਨ੍ਹਾਂ ਨੇ ਕਿਸੇ ਨੂੰ ਕੁਝ ਕਿਹਾ ਹੈ।
ਇੱਥੇ ਇਹ ਗੱਲ ਤਾਂ ਸੋਚਣ ਵਾਲੀ ਹੈ ਕਿ ਆਖਿਰ ਇਸ ਕਾਂਗਰਸੀ ਕੌਂਸਲਰ ਨੂੰ ਸਾਲ ਪਹਿਲਾਂ ਯਾਦ ਕਿਉ ਨਹੀਂ ਆਇਆ ਕਿ ਹਿ ਗਲੀ ਟੁੱਟੀ ਹੋਈ ਹੈ ਤੇ ਉਹ ਇਸ ਨੂੰ ਆਪਣੇ ਪੈਸਿਆਂ ਨਾਲ ਵੀ ਬਣਵਾ ਸਕਦਾ ਹੈ ਫਿਰ ਹੁਣ ਕਾਂਗਰਸ ਸਰਕਾਰ ਆਉਣ 'ਤੇ ਹੀ ਕਿਉਂ ਇਹ ਗਲੀ ਬਣ ਰਹੀ ਹੈ, ਹੁਣ ਇਹ ਗਲੀ ਕਾਂਗਰਸ ਕੌਂਸਲਰ ਆਪਣੀ ਜੇਬ 'ਚੋਂ ਪੈਸੇ ਲਗਾ ਕੇ ਇਹ ਬਣ ਰਹੀ ਜਾਂ ਸਰਕਾਰ ਦੇ ਪੈਸਿਆਂ ਨਾਲ ਬਣ ਰਹੀ ਹੈ ਇਹ ਕਾਂਗਰਸ ਹੀ ਦੱਸ ਸਕਦੀ ਹੈ ਪਰ ਇੱਥੇ ਇਹ ਗੱਲ ਤੈਅ ਹੈ ਕਿ ਕੌਂਸਲਰ ਜਾ ਤਾਂ ਸਰਕਾਰ ਦੀ ਬੱਲੇ-ਬੱਲੇ ਕਰਵਾਉਣ 'ਚ ਲੱਗੇ ਹੋਏ ਹਨ ਜਾਂ ਆਪਣੀ।


Related News