ਹਾਰ ਹੁੰਦੀ ਦੇਖ ਘਬਰਾ ਰਹੇ ਸਾਂਪਲਾ, ਗੜਬੜ ਕਰਨਾ ਅਕਾਲੀ-ਭਾਜਪਾ ਦਾ ਕੰਮ : ਰਵਨੀਤ ਬਿੱਟੂ

Sunday, Feb 18, 2018 - 06:21 AM (IST)

ਹਾਰ ਹੁੰਦੀ ਦੇਖ ਘਬਰਾ ਰਹੇ ਸਾਂਪਲਾ, ਗੜਬੜ ਕਰਨਾ ਅਕਾਲੀ-ਭਾਜਪਾ ਦਾ ਕੰਮ : ਰਵਨੀਤ ਬਿੱਟੂ

ਲੁਧਿਆਣਾ(ਰਿੰਕੂ)-ਕੇਂਦਰੀ ਮੰਤਰੀ ਵਿਜੇ ਸਾਂਪਲਾ ਵੱਲੋਂ ਲੁਧਿਆਣਾ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ 'ਤੇ ਗੜਬੜ ਕਰਨ ਸਬੰਧੀ ਲਾਏ ਗਏ ਦੋਸ਼ਾਂ ਦਾ ਠੋਕਵਾਂ ਜਵਾਬ ਦਿੰਦਿਆਂ ਕਾਂਗਰਸ ਦੇ ਐੱਮ. ਪੀ. ਰਵਨੀਤ ਬਿੱਟੂ ਨੇ ਕਿਹਾ ਕਿ ਹਾਰ ਹੁੰਦੀ ਦੇਖ ਕੇ ਵਿਜੇ ਸਾਂਪਲਾ ਘਬਰਾ ਰਹੇ ਹਨ ਅਤੇ ਬੇਬੁਨਿਆਦ ਦੋਸ਼ ਲਾ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਸ਼ਨੀਵਾਰ ਨੂੰ ਕਾਂਗਰਸੀ ਆਗੂ ਡਿੰਪਲ ਰਾਣਾ ਦੇ ਸ਼ਿਵਪੁਰੀ ਚੌਕ ਸਥਿਤ ਦਫਤਰ ਪੁੱਜੇ ਐੱਮ.ਪੀ. ਬਿੱਟੂ ਨੇ ਕਿਹਾ ਕਿ ਸਾਂਪਲਾ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਜਨਤਾ ਆਪ ਹੀ ਇਨ੍ਹਾਂ ਨੂੰ ਸਬਕ ਸਿਖਾਉਣ ਦੇ ਲਈ ਤਿਆਰ ਬੈਠੀ ਹੈ। ਬਾਕੀ ਰਹੀ ਚੋਣਾਂ ਵਿਚ ਗੜਬੜ ਦੀ ਗੱਲ, ਇਹ ਕੰਮ ਅਕਾਲੀ-ਭਾਜਪਾ ਕਰਦੀ ਆ ਰਹੀ ਹੈ ਜਿਨ੍ਹਾਂ ਨੇ 10 ਸਾਲ ਸੱਤਾ ਵਿਚ ਰਹਿੰਦਿਆਂ ਜੰਮ ਕੇ ਧੱਕੇਸ਼ਾਹੀ ਕੀਤੀ।  ਬਿੱਟੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਲੁਧਿਆਣਾ ਨੂੰ ਨਰਕ ਵੱਲ ਧੱਕ ਦਿੱਤਾ ਸੀ ਅਤੇ ਇਕ ਵੀ ਅਜਿਹਾ ਪ੍ਰਾਜੈਕਟ ਸ਼ਹਿਰ ਵਿਚ ਨਹੀਂ ਲਿਆਂਦਾ ਗਿਆ ਅਤੇ ਕੇਂਦਰ ਸਰਕਾਰ ਵੱਲੋਂ ਮਹਾਨਗਰ ਦੇ ਵਿਕਾਸ ਲਈ ਨਗਰ ਨਿਗਮ ਨੂੰ ਭੇਜੇ ਗਏ ਕਰੋੜਾਂ ਰੁਪਏ ਵੀ ਸਾਬਕਾ ਸਰਕਾਰ ਨੇ ਡਕਾਰ ਲਏ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਦੇ ਹੀ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਵਿਕਾਸ ਨੂੰ ਲੈ ਕੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਿਪਨ ਵਿਨਾਇਕ, ਅੱਬਾਸ ਰਾਜਾ, ਤੇਜਿੰਦਰ ਚਾਹਲ, ਸਮੀਰ ਸ਼ਰਮਾ, ਹਰੀਸ਼ ਦੂਆ, ਬਲਰਾਜ ਜਗੋਤਾ, ਰਾਜੇਸ਼ ਰਾਣਾ, ਅਮਰਜੀਤ ਜੀਤਾ, ਜੋਲੀ ਸੇਤੀਆ, ਕੁਲਦੀਪ ਸ਼ਰਮਾ ਆਦਿ ਮੌਜੂਦ ਰਹੇ।


Related News