ਕਾਂਗਰਸ ਦਾ ਮੌਜੂਦਾ ਸਰਪੰਚ ਲੋਕ ਇਨਸਾਫ ਪਾਰਟੀ ''ਚ ਸ਼ਾਮਲ

Wednesday, Jan 30, 2019 - 12:30 PM (IST)

ਕਾਂਗਰਸ ਦਾ ਮੌਜੂਦਾ ਸਰਪੰਚ ਲੋਕ ਇਨਸਾਫ ਪਾਰਟੀ ''ਚ ਸ਼ਾਮਲ

ਤਰਨਤਾਰਨ (ਵਿਜੇ) : ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਰੱਖ ਸੇਰੋਂ 'ਚ ਕਾਂਗਰਸ ਦੇ ਮੌਜੂਦਾ ਸਰਪੰਚ ਪਾਰਟੀ ਨੂੰ ਅਲਵਿਦਾ ਆਖ ਲੋਕ ਇੰਨਸਾਫ ਪਾਰਟੀ ਵਿਚ ਸ਼ਾਮਲ ਹੋ ਗਏ। ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸਰਬ ਸੰਮਤੀ ਨਾਲ ਕਈ ਪਿੰਡਾਂ ਦੇ ਸਰਪੰਚ ਬਣੇ ਸਨ, ਇਸੇ ਤਰਾਂ ਪਿੰਡ ਰੱਖ ਸੇਰੋ ਤੋਂ ਬਚਿੱਤਰ ਸਿੰਘ ਢਿਲੋਂ ਜੋ ਕਿ ਕੱਬਡੀ ਦੇ ਅੰਤਰ ਰਾਸ਼ਟਰੀ ਖਿਡਾਰੀ ਵਜੋਂ ਵੀ ਜਾਣੇ ਜਾਂਦੇ ਹਨ ਨੂੰ ਸਰਬ ਸੰਮਤੀ ਨਾਲ ਪਿੰਡ ਦਾ ਸਰਪੰਚ ਬਣਾਇਆ ਸੀ।
ਦੱਸਣਯੋਗ ਹੈ ਕਿ ਬੀਤੇ ਦਿਨੀ ਪਿੰਡ ਠੱਠੀਆਂ ਮਹੰਤਾਂ ਵਿਚ 100% ਸਰਪੰਚ ਬਣਾਉਣ 'ਤੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹਰਮਿੰਦਰ ਸਿੰਘ ਗਿੱਲ ਵਲੋਂ ਸਨਮਾਨ ਵੀ ਲਿਆ ਸੀ ਅਤੇ ਇਸ ਮੌਕੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਧੰਨਵਾਦ ਵੀ ਕੀਤਾ ਸੀ ਪਰ  ਹੁਣ ਬਚਿੱਤਰ ਢਿਲੋਂ ਕਾਂਗਰਸ ਪਾਰਟੀ ਨੂੰ ਅੱਲਵਿਦਾ ਆਖ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਮਾਝਾ ਜ਼ੋਨ ਦੇ ਪ੍ਰਧਾਨ ਅਮਰੀਕ ਸਿੰਘ ਵਰਪਾਲ ਨੇ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਅਮਰੀਕ ਸਿੰਘ ਵਰਪਾਲ ਨੇ ਕਿਹਾ ਕਿ ਪਾਰਟੀ ਵਲੋਂ ਬਚਿੱਤਰ ਸਿੰਘ ਢਿਲੋਂ ਨੂੰ ਤਾਰਨਤਾਰਨ ਦਾ ਜ਼ਿਲਾ ਪ੍ਰਧਾਨ ਥਾਪਿਆ ਗਿਆ ਹੈ, ਅੱਜ ਉਹ ਬਚਿੱਤਰ ਸਿੰਘ ਦੀ ਤਾਜਪੋਸ਼ੀ ਲਈ ਆਏ ਹਨ ਲੋਕ ਇਸ ਪਾਰਟੀ ਨਾਲ ਚੰਗੀਆਂ ਨੀਤੀਆਂ ਕਾਰਨ ਜੁੜ ਰਹੇ ਹਨ।


author

Gurminder Singh

Content Editor

Related News