ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋ ਤੋਂ ਬਾਅਦ ਕਾਂਗਰਸ ਵਿਚ ਇਕ ਹੋਰ ਵੱਡਾ ਧਮਾਕਾ

Wednesday, Aug 12, 2020 - 06:43 PM (IST)

ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋ ਤੋਂ ਬਾਅਦ ਕਾਂਗਰਸ ਵਿਚ ਇਕ ਹੋਰ ਵੱਡਾ ਧਮਾਕਾ

ਕਪੂਰਥਲਾ (ਮੀਨੂੰ ਓਬਰਾਏ) : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਕਾਂਡ ਕਾਰਣ 123 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਹੁਣ ਸਿਆਸੀ ਤਲਵਾਰਾਂ ਵੀ ਖਿੱਚੀਆਂ ਗਈਆਂ ਹਨ, ਜਿਸ ਦੇ ਚੱਲਦੇ ਕਾਂਗਰਸ ਵਿਚ ਜਿੱਥੇ ਸੀਨੀਅਰ ਆਗੂਆਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਟੱਕਰ ਦਿੱਤੀ, ਉਥੇ ਹੀ ਹੁਣ ਹੇਠਲੇ ਪੱਧਰ 'ਤੇ ਕਾਂਗਰਸ ਵਿਚਾਲੇ ਵਿਰੋਧੀ ਸੁਰਾਂ ਤੇਜ਼ ਹੋ ਗਈਆਂ ਹਨ। ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਤੋਂ 2017 ਵਿਚ ਕਾਂਗਰਸ ਵਲੋਂ ਚੋਣਾਂ ਲੜਨ ਵਾਲੇ ਕਾਂਗਰਸੀ ਆਗੂ ਰਾਣਾ ਰਣਜੀਤ ਸਿੰਘ ਨੇ ਪੰਜਾਬ ਦੇ ਚੀਫ ਸੈਕਟਰੀ ਅਤੇ ਮੁੱਖ ਮੰਤਰੀ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਸਾਬਕਾ ਮੰਤਰੀ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ 'ਤੇ ਸ਼ਰਾਬ ਤਸਕਰੀ ਅਤੇ ਮਾਫੀਆ ਨੈਟਵਰਕ ਨਾਲ ਸੰਬੰਧ ਰੱਖਣ ਵਰਗੇ ਗੰਭੀਰ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ : ਇਸ ਵਾਰ ਤਾਂ ਸ਼ਰਾਬ ਤਸਕਰਾਂ ਨੇ ਹੱਦ ਹੀ ਕਰ ਦਿੱਤੀ, ਹੈਰਾਨ ਕਰ ਦੇਵੇਗੀ ਟਾਂਡਾ ਦੀ ਇਹ ਘਟਨਾ

PunjabKesari

ਰਾਣਾ ਰਣਜੀਤ ਸਿੰਘ ਨੇ ਕਿਹਾ ਕਿ ਤਰਨਤਾਰਨ ਦੀ ਤਰਜ 'ਤੇ ਹੀ ਭੁਲੱਥ ਵਿਚ ਵੀ ਸ਼ਰਾਬ ਦਾ ਨਜਾਇਜ਼ ਕਾਰੋਬਾਰ ਜਾਰੀ ਹੈ, ਜਿਸ ਦੇ ਚੱਲਦੇ ਹੁਣ ਤੱਕ ਭੁਲੱਥ ਵਰਗੇ ਹਲਕੇ ਵਿਚ ਸ਼ਰਾਬ ਦੇ ਠੇਕੇ ਅਜੇ ਵੀ ਨਿਲਾਮੀ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਥੇ ਵੀ ਤਰਨਤਾਰਨ ਵਾਂਗ ਨਿੱਜੀ ਡਿਸਟਿਲਰੀ ਦੀਆਂ ਸ਼ਰਾਬ ਥੈਲੀਆਂ ਵਿਚ ਭਰ ਕੇ ਵੇਚੀ ਜਾ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਤਰਨਤਾਰਨ ਸ਼ਰਾਬ ਕਾਂਡ ਦੇ ਤਾਰ ਭੁਲੱਥ ਨਾਲ ਵੀ ਜੁੜੇ ਹੋ ਸਕਦੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਕਾਂਗਰਸੀ ਮੰਤਰੀ ਦੇ ਭੁਲੱਥ, ਟਾਂਡਾ ਉੜਮੁੜ ਅਤੇ ਸੁਲਤਾਨਪੁਰ ਲੋਧੀ ਵਿਚ ਅਕਾਲੀਆਂ ਨਾਲ ਗੰਢਤੁੱਪ ਕਰਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਜ਼ਿਕਰ ਕੀਤਾ ਹੈ। 

ਇਹ ਵੀ ਪੜ੍ਹੋ : ਕੋਠਾ ਗੁਰੂ ਦੀ ਧੀ ਨੇ ਆਸਟ੍ਰੇਲੀਆ 'ਚ ਉਹ ਕਰ ਦਿਖਾਇਆ ਸੁਣ ਤੁਸੀਂ ਵੀ ਕਰੋਗੇ ਸਿਫ਼ਤਾਂ

ਰਾਣਾ ਰਣਜੀਤ ਸਿੰਘ ਨੇ ਸਾਬਕਾ ਮੰਤਰੀ ਗੁਰਜੀਤ ਸਿੰਘ 'ਤੇ ਮਨਮਰਜ਼ੀ ਨਾਲ ਸ਼ਰਾਬ ਅਤੇ ਰੇਤ ਦੇ ਧੰਦੇ ਦੀ ਗੱਲ ਕਰਦੇ ਹੋਏ ਅਕਾਲੀ ਆਗੂ ਬੀਬੀ ਜਗੀਰ ਕੌਰ ਨਾਲ ਉਨ੍ਹਾਂ ਦੀ ਮਿੱਤਰਤਾ ਅਤੇ ਆਪਣੀ ਸ਼ਰਾਬ ਫੈਕਟਰੀ ਰਾਹੀਂ ਅਕਾਲੀ-ਭਾਜਪਾ ਸਰਕਾਰ ਨੂੰ ਫਾਇਦਾ ਪਹੁੰਚਾਉਣ ਦੀ ਵੀ ਗੱਲ ਆਖੀ ਹੈ। ਰਾਣਾ ਰਣਜੀਤ ਨੇ ਪ੍ਰਤਾਪ ਸਿੰਘ ਬਾਜਵਾ ਵਾਂਗ ਰਾਣਾ ਗੁਰਜੀਤ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਜਾਂਚ ਕਰਵਾਉਣ ਦੀ ਗੱਲ ਆਖੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਨਵੇਂ ਹੁਕਮ ਜਾਰੀ, ਕਰਫਿਊ 'ਚ ਰਾਹਤ ਦਾ ਐਲਾਨ


author

Gurminder Singh

Content Editor

Related News