ਕਾਂਗਰਸ ’ਚ ਇਕ ਹੋਰ ਵੱਡਾ ਧਮਾਕਾ, ਹੁਣ ਮੁਕਤਸਰ ’ਚ ਫਟਿਆ ‘ਚਿੱਠੀ ਬੰਬ’

Tuesday, Sep 14, 2021 - 02:40 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਕਾਂਗਰਸ ਵਿਚ ਚੱਲ ਰਹੇ ਚਿੱਠੀ ਕਲਚਰ ਤਹਿਤ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਨਵਨਿਯੁਕਤ ਕਾਂਗਰਸ ਦੇ ਨਗਰ ਕੌਂਸਲ ਪ੍ਰਧਾਨ ਅਤੇ ਮੀਤ ਪ੍ਰਧਾਨ ਵਿਰੁੱਧ ਵੀ ਚਿੱਠੀ ਬੰਬ ਫਟਿਆ ਹੈ। ਕਾਂਗਰਸ ਦੇ 17 ’ਚੋਂ 13 ਕੌਂਸਲਰਾਂ ਨੇ ਇਕ ਚਿੱਠੀ ਹਾਈਕਮਾਂਡ ਨੂੰ ਲਿਖ ਕੇ ਜਿੱਥੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ, ਉੱਥੇ ਹੀ ਇਨ੍ਹਾਂ ਨੂੰ ਬਦਲਣ ਦੀ ਮੰਗ ਤੱਕ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਵਿਚ ਇਸ ਸਮੇਂ 31 ਕੌਂਸਲਰ ਹਨ। ਜਿਨ੍ਹਾਂ ਚੋਂ 17 ਕਾਂਗਰਸ, 10 ਸ਼੍ਰੋਮਣੀ ਅਕਾਲੀ ਦਲ, 2 ਆਮ ਆਦਮੀ ਪਾਰਟੀ, 1 ਭਾਜਪਾ ਅਤੇ 1 ਆਜ਼ਾਦ ਹੈ। ਕਾਂਗਰਸ ਕੋਲ ਬਹੁਮਤ ਹੋਣ ਕਾਰਨ ਬੀਤੀ 20 ਮਾਰਚ ਨੂੰ ਕਾਂਗਰਸ ਦੇ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਹਰੀਆ ਨੂੰ ਪ੍ਰਧਾਨ ਅਤੇ ਜਸਵਿੰਦਰ ਸਿੰਘ ਮਿੰਟੂ ਕੰਗ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ।

ਇਹ ਵੀ ਪੜ੍ਹੋ : ਆਪਣਿਆਂ ’ਚ ਘਿਰੇ ਕੈਪਟਨ, ਸੁਰਜੀਤ ਧੀਮਾਨ ਤੇ ਪਰਗਟ ਸਿੰਘ ਤੋਂ ਬਾਅਦ ਹੁਣ ਸ਼ਮਸ਼ੇਰ ਦੂਲੋਂ ਨੇ ਖੋਲ੍ਹਿਆ ਮੋਰਚਾ

ਨਗਰ ਕੌਂਸਲ ਦੀ ਸ਼ਹਿਰ ਦੇ ਕੰਮਾਂ ਬਾਰੇ ਇਕ ਮੀਟਿੰਗ ਕੋਰੋਨਾ ਦੇ ਚੱਲਦਿਆਂ ਵਰਚੁਅਲ ਹੋਈ ਤਾਂ ਦੂਜੀ ਮੀਟਿੰਗ ਦੌਰਾਨ ਹਾਊਸ ਵਿਚ ਕੌਂਸਲਰ ਨਾ ਪਹੁੰਚਣ ਕਾਰਨ ਇਕੋਂ ਦਿਨ ਰੱਖੀਆਂ ਦੋ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆ। ਇਸ ਉਪਰੰਤ ਕਾਂਗਰਸ ਦੇ 17 ’ਚੋਂ 13 ਕੌਂਸਲਰਾਂ ਨੇ ਇਕ ਪੱਤਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ, ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਹਲਕਾ ਇੰਚਾਰਜ ਕਰਨ ਕੌਰ ਬਰਾੜ ਨੂੰ ਸੌਂਪਿਆ। ਕਾਂਗਰਸ ਦੇ ਇਨ੍ਹਾਂ ਕੌਂਸਲਰਾਂ ਨੇ ਚਿੱਠੀ ਵਿਚ ਜਿੱਥੇ ਦੋਸ਼ ਲਾਏ ਹਨ ਕਿ ਇਸ ਸਮੇਂ ਨਗਰ ਕੌਂਸਲ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਉਥੇ ਹੀ ਮੰਗ ਕੀਤੀ ਕਿ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਬਦਲਿਆ ਜਾਵੇ।

ਇਹ ਵੀ ਪੜ੍ਹੋ : ਕਾਂਗਰਸ ’ਚ ਫਿਰ ਵੱਡਾ ਧਮਾਕਾ, ਬੀਬੀਆਂ ਦੇ ਫ੍ਰੀ ਬੱਸ ਸਫ਼ਰ ਨੂੰ ਲੈ ਕੇ ਪਰਗਟ ਨੇ ਘੇਰੀ ਕੈਪਟਨ ਸਰਕਾਰ

PunjabKesari

ਇਸ ਮਾਮਲੇ ਵਿਚ ਕਾਂਗਰਸ ਦੀ ਹਲਕਾ ਇੰਚਾਰਜ ਕਰਨ ਕੌਰ ਬਰਾੜ ਨੇ ਜਿਥੇ ਕੌਂਸਲਰਾਂ ਦੀ ਮੰਗ ਨਾਲ ਸਹਿਮਤੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਅਤੇ ਸਬੰਧਤ ਮੰਤਰੀ ਨਾਲ ਇਸ ਮਾਮਲੇ ’ਚ ਗੱਲਬਾਤ ਕਰਨ ਦੀ ਗੱਲ ਆਖੀ ਹੈ। ਉੱਥੇ ਨਗਰ ਕੌਂਸਲ ਵਿਚ ਗੁਆਂਢੀ ਹਲਕੇ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਦਖਲਅੰਦਾਜੀ ’ਤੇ ਵੀ ਸਿੱਧੇ ਸਵਾਲ ਖੜ੍ਹੇ ਕੀਤੇ ਹਨ। ਮਾਮਲੇ ਵਿਚ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਹਰੀਆ ਨੇ ਫਿਲਹਾਲ ਅਜਿਹੇ ਪੱਤਰ ਸੰਬੰਧੀ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸਭ ਕੌਂਸਲਰਾਂ ਦੇ ਕੰਮ ਹੀ ਕਰ ਰਹੇ ਹਨ। ਫਿਲਹਾਲ ਨਗਰ ਕੌਂਸਲ ਵਿਚ ਇਹ ਪ੍ਰਧਾਨਗੀ ਅਤੇ ਮੀਤ ਪ੍ਰਧਾਨਗੀ ਦੀ ਲੜਾਈ ਕਾਂਗਰਸ ਵੈਡਸ ਕਾਂਗਰਸ ਹੁੰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੀਆਂ 9 ਪੈਨਸ਼ਨਾਂ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ, ਜਾਣੋ ਕੀ ਹੈ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News