ਅਕਾਲੀ ਦਲ ਤੇ ''ਆਪ'' ਨੂੰ ਝਟਕਾ, ਦੋ ਦਰਜਨ ਪਰਿਵਾਰ ਕਾਂਗਰਸ ''ਚ ਸ਼ਾਮਲ

09/23/2017 11:13:08 AM

ਖਡੂਰ ਸਾਹਿਬ (ਕੁਲਾਰ) - ਹਲਕਾ ਬਾਬਾ ਬਕਾਲਾ 'ਚ ਕਾਂਗਰਸ ਦੇ ਹੱਕ ਵਿਚ ਚੱਲ ਰਹੀ ਹਨੇਰੀ ਨੇ ਉਸ ਵੇਲੇ ਹੋਰ ਤੇਜ਼ੀ ਫੜ ਲਈ ਜਦੋਂ ਅਕਾਲੀ ਦਲ ਤੇ 'ਆਪ' ਨੂੰ ਜ਼ੋਰਦਾਰ ਝਟਕਾ ਦੇ ਕੇ ਲਗਭਗ ਦੋ ਦਰਜਨ ਪਰਿਵਾਰਾਂ ਨੇ ਕਾਂਗਰਸ 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਭਾਵੀ ਚੇਅਰਮੈਨ ਸਤਨਾਮ ਸਿੰਘ ਬਿੱਟੂ ਤੱਖਤੂਚੱਕ ਦੀ ਪ੍ਰੇਰਨਾ ਸਦਕਾ ਅਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋਂ ਹਲਕੇ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਮਾਣ-ਸਤਿਕਾਰ ਤੋਂ ਖੁਸ਼ ਹੋ ਕੇ ਜਗੀਰ ਸਿੰਘ ਪੰਚ, ਪਾਲ ਸਿੰਘ, ਅਵਤਾਰ ਸਿੰਘ, ਮੁਖਤਾਰ ਸਿੰਘ ਟੈਲੀਫੋਨ ਵਾਲੇ, ਕੁਲਬੀਰ ਸਿੰਘ ਆੜ੍ਹਤੀਆ, ਅਮਰੀਕ ਸਿੰਘ, ਰਤਨ ਸਿੰਘ, ਜਗਰੂਪ ਸਿੰਘ, ਮਨਦੀਪ ਸਿੰਘ, ਜੁਗਰਾਜ ਸਿੰਘ, ਗੁਰਦੀਪ ਸਿੰਘ, ਸਰਵਣ ਸਿੰਘ, ਰਾਜੀਵ ਕੁਮਾਰ, ਸਾਜਨਦੀਪ ਸਿੰਘ, ਜਜਪਾਲ ਸਿੰਘ, ਪ੍ਰਦੀਪ ਸਿੰਘ, ਗੁਰਦੇਵ ਸਿੰਘ, ਜਗਰੂਪ ਸਿੰਘ, ਗੁਰਭੇਜ ਸਿੰਘ, ਸੁਖਰਾਜ ਸਿੰਘ, ਕੁਲਦੀਪ ਸਿੰਘ, ਲਵਪ੍ਰੀਤ ਸਿੰਘ, ਲਖਬੀਰ ਸਿੰਘ, ਜੋਧਾ ਸਿੰਘ, ਪਿੰਦਰਜੀਤ ਸਿੰਘ, ਰਵਿੰਦਰ ਸਿੰਘ, ਜੀਤੂ, ਸੋਨੂੰ, ਨਿਸ਼ਾਨ ਸਿੰਘ, ਹੀਰਾ ਸਿੰਘ ਮਹਿਲਵਾਲਾ, ਹਰਜੀਤ ਸਿੰਘ, ਪ੍ਰਮਾਤਮਾ ਸਿੰਘ, ਬਲਜਿੰਦਰ ਸਿੰਘ, ਸਰੂਪ ਸਿੰਘ, ਰਣਜੀਤ ਸਿੰਘ, ਸੁਖਵੰਤ ਸਿੰਘ ਬਸੰਭਰਪੁਰੀਆ, ਰਣਦੀਪ ਸਿੰਘ, ਪ੍ਰਭ ਸਿੰਘ, ਗੁਰਬੀਰ ਸਿੰਘ, ਮਨਿੰਦਰਪਾਲ ਸਿੰਘ, ਮਨਰਾਜ ਸਿੰਘ, ਗੁਰਜੋਤ ਆਦਿ ਨੇ ਕਾਂਗਰਸ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਕਾਂਗਰਸ 'ਚ ਸ਼ਾਮਲ ਹੋਣ ਵਾਲਿਆਂ ਨੂੰ ਵਿਧਾਇਕ ਭਲਾਈਪੁਰ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਅਵਤਾਰ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ ਬਾਊ ਆੜ੍ਹਤੀਆ ਏਕਲਗੱਡਾ ਤੋਂ ਇਲਾਵਾ ਗੁਰਮੁੱਖ ਸਿੰਘ ਨੰਬਰਦਾਰ, ਚਰਨ ਸਿੰਘ ਰੋਹੀਵਾਲੇ, ਖਜ਼ਾਨ ਸਿੰਘ, ਬਲਕਾਰ ਸਿੰਘ ਫੌਜੀ, ਕੇਵਲ ਸਿੰਘ ਪੰਚ, ਚਰਨਜੀਤ ਸਿੰਘ ਰੋਹੀ, ਨਿਰਵੈਰ ਸਿੰਘ, ਹਰਿੰਦਰ ਸਿੰਘ, ਹਰਜਿੰਦਰ ਸਿੰਘ, ਸਲਵਿੰਦਰ ਸਿੰਘ ਸੰਧੂ ਸਰਲੀ, ਦਿਲਬਾਗ ਸਿੰਘ ਰੋਹੀ, ਅਵਤਾਰ ਸਿੰਘ ਰੋਹੀ, ਜਸਬੀਰ ਸਿੰਗ ਰੋਹੀ, ਜਜਬੀਰ ਸਿੰਘ ਤੇ ਤਜਿੰਦਰ ਸਿੰਘ ਆਦਿ ਹਾਜ਼ਰ ਸਨ।


Related News