ਜ਼ਿਮਨੀ ਚੋਣ ''ਚ ਵੱਡੀ ਜਿੱਤ ਤੋਂ ਬਾਅਦ ਪਹਿਲੀ ਵਾਰ ਗੁਰਦਾਸਪੁਰ ਪਹੁੰਚੇ ਜਾਖੜ, ਲੋਕਾਂ ਦਾ ਕੀਤਾ ਧੰਨਵਾਦ

Tuesday, Oct 24, 2017 - 05:50 PM (IST)

ਗੁਰਦਾਸਪੁਰ (ਦੀਪਕ) : ਸਥਾਨਕ ਪੰਡੋਰੀ ਰੋਡ 'ਤੇ ਸਥਿਤ ਬਾਵਾ ਪੈਲੇਸ ਵਿਚ ਕਾਂਗਰਸ ਵੱਲੋਂ ਧੰਨਵਾਦ ਰੈਲੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ ਗੁਰਦਾਸਪੁਰ ਦੇ ਸੰਸਦ ਅਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਵਾਸੀਆਂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ। ਜਦਕਿ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਤੇ ਯੂਥ ਕਾਂਗਰਸ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਵੀ ਹਾਜ਼ਰ ਸਨ।
ਇਸ ਮੌਕੇ ਧੰਨਵਾਦ ਰੈਲੀ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਮੇਰੇ 'ਤੇ ਗੁਰਦਾਸਪੁਰ ਵਾਸੀਆਂ ਨੇ ਜੋ ਭਰੋਸਾ ਜਤਾਇਆ ਹੈ, ਉਹ ਸਾਰੀ ਉਮਰ ਗੁਰਦਾਸਪੁਰ ਵਾਸੀਆਂ ਦਾ ਰਿਣੀ ਰਹੇਗਾ ਅਤੇ ਮੈਨੂੰ ਇੰਨੀ ਵੱਡੀ ਲੀਡ ਨਾਲ ਜਿਤਾਉਣ ਲਈ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਉਹ ਗੁਰਦਾਸਪੁਰ ਜ਼ਿਲੇ ਦੇ ਹਰ ਮਸਲੇ ਨੂੰ ਸੰਸਦ ਵਿਚ ਚੁੱਕਣਗੇ ਅਤੇ ਉਸ ਦਾ ਹੱਲ ਵੀ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸਮਾਂ ਬਹੁਤ ਘੱਟ ਹੈ ਅਤੇ ਕੰਮ ਬਹੁਤ ਜ਼ਿਆਦਾ ਹੈ।
ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾÀੁਂਦੇ ਹੋਏ ਕਿਹਾ ਕਿ ਉਹ ਬਾਰਡਰ ਏਰੀਆ ਦੇ ਲੋਕਾਂ ਦੀ ਹਰ ਮੁਸ਼ਕਿਲ ਨੂੰ ਸੰਸਦ ਵਿਚ ਚੁੱਕਣਗੇ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਪੰਜਾਬ ਦੇ 32 ਹਜ਼ਾਰ ਕਰੋੜ ਰੁਪਏ ਕਰਜ਼ ਦੀ ਗੱਲ ਹੈ, ਆਰਥਿਕ ਮੰਦੀ ਦੀ ਗੱਲ ਹੈ, ਪੰਜਾਬ ਦੇ ਵਪਾਰੀਆਂ ਦੀ ਗੱਲ ਹੈ, ਜੀ.ਐੱਸ.ਟੀ. ਅਤੇ ਨੋਟਬੰਦੀ ਦੀ ਗੱਲ ਹੈ, ਜ਼ਿਲੇ ਵਿਚ ਬੇਰੋਜ਼ਗਾਰੀ ਅਤੇ ਕਿਸਾਨ ਭਰਾਵਾਂ ਦੀਆਂ ਮੁਸ਼ਕਲਾਂ ਦੀ ਗੱਲ ਹੈ, ਇਹ ਸਾਰੇ ਇਕ-ਇਕ ਮਸਲੇ ਨੂੰ ਉਹ ਕੇਂਦਰ ਸਰਕਾਰ ਦੇ ਕੰਨਾਂ ਤੱਕ ਲੈ ਕੇ ਜਾਣਗੇ ਅਤੇ ਇਸਦਾ ਹੱਲ ਵੀ ਕਰਵਾਉਣਗੇ।


Related News